5 Dariya News

ਜਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਨੇ ਮੁਹਾਲੀ ਸ਼ਹਿਰ ਅਤੇ ਪਿੰਡਾ ਦੇ ਵਿਕਾਸ ਕਾਰਜਾ ਲਈ ਪਿੰਡਾ ਦੇ ਪੰਚਾ-ਸਰਪੰਚਾ ਅਤੇ ਮੋਹਤਵਰ ਵਿਅਕਤੀਆ ਨਾਲ ਕੀਤੀ ਮੀਟਿੰਗ

5 Dariya News

ਐਸ.ਏ.ਐਸ ਨਗਰ 02-Mar-2021

ਪੰਜਾਬ ਸਰਕਾਰ ਵੱਲੋ ਮੁਹਾਲੀ ਸ਼ਹਿਰ ਅਤੇ ਪਿੰਡਾ ਦੇ ਵਿਕਾਸ ਕਾਰਜਾ ਲਈ  ਫੰਡ ਮੁਹੱਈਆ ਕਰਵਾਕੇ ਵਿਕਾਸ ਲਈ ਵਚਨਬੱਧ ਹੈ ਇਹਨਾ ਸ਼ਬਦਾ ਦਾ ਪ੍ਰਗਟਾਵਾ ਜਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਸ਼੍ਰੀ ਵਿਜੇ ਸ਼ਰਮਾ  ਟਿੰਕੂ ਨੇ ਅੱਜ ਇੱਥੇ ਸਥਾਨਕ ਦਫਤਰ ਵਿੱਚ ਹਫਤਾਵਾਰ ਮੀਟਿੰਗ ਦੌਰਾਨ  ਪਿੰਡਾ ਦੇ ਪੰਚਾ-ਸਰਪੰਚਾ ਅਤੇ ਮੋਹਤਵਰ ਵਿਅਕਤੀਆ ਨਾਲ ਗੱਲਬਾਤ ਕਰਦਿਆ ਕੀਤਾ ਮੀਟਿੰਗ ਵਿੱਚ  ਗ੍ਰਾਮ ਪੰਚਾਇਤ ਪਿੰਡ ਛੋਟੀ ਪੜਛ ਨੇ ਪੀਣ ਵਾਲੇ  ਪਾਣੀ ਲਈ ਟਿਉਬਵੈੱਲ,ਬਰਸਾਤੀ ਨਦੀ ਦੀਆ ਸਾਈਡਾ ਪੱਕੀਆ ਅਤੇ ਪੁਲ ਦਾ ਨਿਰਮਾਣ,ਸਮਸ਼ਾਨਘਾਟ ਦੀ ਚਾਰ ਦੀਵਾਰੀ ਆਦਿ ਲਈ ਫੰਡ ਦੀ ਮੰਗ ਕੀਤੀ ਗ੍ਰਾਮ ਪੰਚਾਇਤ ਪਿੰਡ ਟਾਂਡਾ  ਵੱਲੋ ਧਰਮਸ਼ਾਲਾ ਦਾ ਨਿਰਮਾਣ,ਟੋਭੇ ਦੀ ਪਾਲ ਬਾਊਂਡਰੀ ਪੱਕੀ ਕਰਨੀ, ਸਮਸ਼ਾਨਘਾਟ ਦੀ ਚਾਰ ਦੀਵਾਰੀ ਅਤੇ ਸ਼ੈਡ ਲਈ,ਬਰਸਾਤੀ ਪਾਣੀ ਲਈ  ਆਦਿ ਲਈ ਫੰਡ ਦੀ ਮੰਗ ਕੀਤੀ ਅਤੇ ਸ਼੍ਰੀ ਬ੍ਰਾਹਮਣ ਸਭਾ ਮੋਹਾਲੀ  ਵੱਲੋ ਧਰਮਸ਼ਾਲਾ ਲਈ ਗ੍ਰਾਂਟ ਦੇਣ ਦੀ ਮੰਗ ਕੀਤੀ ਚੇਅਰਮੈਨ ਵਿਜੈ ਸ਼ਰਮਾ ਨੇ ਉਪਰੋਕਤ ਮੰਗਾ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਇਸ ਮੌਕੇ ਹੋਰਨਾ ਤੋ ਇਲਾਵਾ ਰਜਵੰਤ ਰਾਏ ਸ਼ਰਮਾ ਮੈਂਬਰ ਗਓ ਸੇਵਾ ਕਮਿਸ਼ਨ ਪੰਜਾਬ, ਪੁਸ਼ਪਿੰਦਰ ਸ਼ਰਮਾ ਡਾਇਰੈਕਟਰ,ਸੁਖਦੀਪ ਸਿੰਘ ਸਾਬਕਾ ਈ ਟੀ ਓ,ਸੱਜਣ ਸਿੰਘ ਸਰਪੰਚ ਟਾਂਡਾ,ਕਸ਼ਮੀਰ ਸਿੰਘ ਸਰਪੰਚ ਪੜਛ,ਰਣਜੀਤ ਸਿੰਘ ਸਰਪੰਚ ਨਗਲੀਆ,ਵੀ ਕੇ ਵੈਦ ਪ੍ਰਧਾਨ ਬ੍ਰਾਹਮਣ ਸਹਾ,ਜਗਵਿੰਦਰ ਸ਼ਰਮਾ,ਸੁਰਿੰਦਰ ਲਖਣਪਾਲ,ਸੁਨੀਤਾ ਪੰਚ,ਸਰੋਜ ਪੰਚ,ਲਖਵੀਰ ਸਿੰਘ ਸਰਪੰਚ,ਹੰਸਰਾਜ ਬੂਥਗੜ੍ਹ,ਹਾਕਮ ਸਿੰਘ ਚੱਕਲਾ ਅਤੇ ਕੁਲਦੀਪ ਸਿੰਘ ਓਇੰਦ ਪੀ ਏ ਟੂ ਚੇਅਰਮੈਨ ਆਦਿ ਹਾਜ਼ਰ ਸਨ