5 Dariya News

ਸਰਬ ਕਲਾ ਦਰਪਣ ਪੰਜਾਬ ਤੇ ਵਿਸ਼ਵ ਬੁੱਧੀਜੀਵੀ ਫੋਰਮ ਵੱਲੋਂ ਕਿਸਾਨ ਮਜਦੂਰ ਏਕਤਾ ਨੂੰ ਸਮਰਪਿਤ ਸਲਾਨਾ ਯਾਦਗਾਰੀ ਸਮਾਗਮ

ਪੁਸਤਕ ਵਿਮੋਚਨ ਤੇ ਦੋਭਾਸ਼ੀ ਕਵੀ ਦਰਬਾਰ ਕਰਵਾਇਆ

5 Dariya News

ਪਟਿਆਲਾ 27-Feb-2021

ਸਰਬ ਕਲਾ ਦਰਪਣ ਪੰਜਾਬ (ਰਜਿ.) ਅਤੇ ਵਿਸ਼ਵ ਬੁੱਧੀਜੀਵੀ ਫੋਰਮ ਵੱਲੋਂ ਪਟਿਆਲਾ ਵਿਖੇ ਕਿਸਾਨ ਮਜਦੂਰ ਏਕਤਾ ਨੂੰ ਸਮਰਪਿਤ ਸਲਾਨਾ ਯਾਦਗਾਰੀ ਸਨਮਾਨ, ਪੁਸਤਕ ਵਿਮੋਚਨ ਅਤੇ ਦੋਭਾਸ਼ੀ ਕਵੀ ਦਰਬਾਰ (ਪੰਜਾਬੀ, ਹਿੰਦੀ) ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿੱਚ ਦਰਪਣ ਦੇ ਪ੍ਰਧਾਨ ਅਜਮੇਰ ਕੈਂਥ ਨੇ ਸਮਾਗਮ ਦੇ ਮਕਸਦ, ਕਵੀ ਦਰਬਾਰ ਦੀ ਮੌਜੂਦਾ ਦੌਰ 'ਚ ਅਹਿਮੀਅਤ ਬਾਰੇ ਤਫਸੀਲ ਨਾਲ ਹਾਜਰੀਨ ਨਾਲ ਸਾਂਝ ਪਾਈ। ਉਥੇ ਗੁਰਬਖਸ਼ੀਸ਼ ਸਿੰਘ ਹੁਰਾਂ ਨੇ ਮੰਚ ਸੰਚਾਲਣ ਦੀ ਜਿੰਮੇਵਾਰੀ ਦਾ ਆਗ਼ਾਜ਼ ਕਰਦੇ ਹੋਏ ਸ. ਸਤਬੀਰ ਸਿੰਘ ਦਰਦੀ (ਮੈਨੇਜਿੰਗ ਡਾਇਰੇਕਟਰ ਚੜ੍ਹਦੀਕਲਾ ਟਾਇਮ ਟੀ.ਵੀ.) ਅਤੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਂਨ ਯੋਧਿਆਂ ਅਤੇ ਉੱਘੇ ਗਾਇਕ ਸਰਦੂਲ ਸਿਕੰਦਰ ਹੁਰਾਂ ਦੀ ਮੌਤ ਤੇ ਹਾਜਰੀਨ ਨਾਲ ਦੋ ਮਿੰਟ ਦਾ ਮੋਨ ਧਾਰ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ।ਕਵੀ ਦਰਬਾਰ ਵਿਚ ਪੰਜਾਬੀ ਅਤੇ ਹਿੰਦੀ ਜੁਬਾਨ ਦੇ ਕਰੀਬ ਦੋ ਦਰਜਨ ਸ਼ਾਇਰਾਂ ਨੇ ਆਪਣੀ ਸੰਜੀਦਾ ਸ਼ਾਇਰੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਪੁਸਕਤ ਵਿਮੋਚਨ ਦੀ ਰਸਮ ਪ੍ਰਧਾਨਗੀ ਮੰਡਲ ਨੇ ਨਿਭਾਈ। ਇਸ ਵਿੱਚ ਸਤਿੰਦਰ ਨੰਦਾ ਦੀ ਪੁਸਤਕ ਗੋਬਿੰਦ ਉਸਤਤ, ਧਰਮ ਕੰਮੇਆਣਾ ਦੀਆਂ ਦੋ ਪੁਸਤਕਾਂ ਓਰੇ ਅਤੇ ਸਤਲੁਜ ਦੇ ਆਰ-ਪਾਰ ਅਤੇ ਡਾ. ਕੁਲਵਿੰਦਰ ਕੌਰ ਮਿਨਹਾਸ ਦਾ ਨਾਵਲ ਓੜਕ ਮੁਕਤਿ ਮਿਲੀ  ਦਾ ਵਿਮੋਚਨ ਕੀਤਾ ਗਿਆ। 2021 ਦੇ ਯਾਦਗਾਰੀ ਐਵਾਰਡ ਕ੍ਰਮਵਾਰ ਸਰਦਾਰਨੀ ਸੁਰਜੀਤ ਕੌਰ, ਭੁਪਿੰਦਰ ਕੌਰ ਪ੍ਰੀਤ, ਸਰਦਾਰਨੀ ਹਰਬੰਤ ਕੌਰ, ਡਾ. ਕੁਲਵਿੰਦਰ ਕੌਰ ਮਿਨਹਾਸ, ਸਰਦਾਰਨੀ ਜਗਦੀਸ਼ ਕੌਰ, ਡਾ. ਤਰਸਪਾਲ ਕੌਰ, ਡਾ. ਤਾਰਾ ਸਿੰਘ ਅਨਟਾਲ, ਸ੍ਰੀ ਐਲ.ਆਰ. ਗੁਪਤਾ ਅਤੇ ਸ. ਸਰਦਾਰ ਤਰਲੋਕ ਸਿੰਘ, ਆਰਟਿਸਟ ਸ਼੍ਰੀ ਮੇਘ ਨਾਥ ਸ਼ਰਮਾ ਜੀ ਨੂੰ ਪ੍ਰਦਾਨ ਕੀਤੇ ਗਏ। ਬਹੁਤ ਹੀ ਹਿੰਮਤੀ ਸ਼ਖ਼ਸੀਅਤ ਸ਼੍ਰੀ ਜਗਵਿੰਦਰ ਸਿੰਘ ਦਾ ਸਨਮਾਨ ਉੱਚੇਚੇ ਤੌਰ ਤੇ ਕੀਤਾ ਗਿਆ ਨਾਲੇ ਪੰਜਾਬੀ ਦੇ ਚਰਚਿਤ ਗਾਇਕ ਉਜਾਗਰ ਅਨਟਾਲ ਨੇ ਆਪਣੇ ਗੀਤ ਗਾ ਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ। ਪ੍ਰਧਾਨਗੀ ਮੰਡਲ ਵਿੱਚ ਡਾ. ਸਵਰਾਜ ਸਿੰਘ, ਡਾ. ਤਰਲੋਕ ਆਨੰਦ, ਡਾ. ਅਮਰ ਕੋਮਲ ਅਤੇ ਸ੍ਰ. ਤੇਜਾ ਸਿੰਘ ਤਿਲਕ ਸਸ਼ੋਭਿਤ ਹੋਏ। ਡਾ. ਸਵਰਾਜ ਸਿੰਘ ਨੇ ਆਪਣੇ ਮੁੱਖ ਭਾਸ਼ਣ ਵਿੱਚ ਮੋਜੂਦਾ ਦੋਰ  ਵਿੱਚ ਕਿਸਾਨੀ ਅੰਦੋਲਨ ਦੀ ਅਸਲ ਪਰਿਭਾਸ਼ਾ ਅਤੇ ਮਕਸਦਾਂ ਤੇ ਬਹੁਤ ਹੀ ਵਿਸਥਾਰ ਸਹਿਤ ਚਾਨਣ ਪਾਇਆ। ਇਸ ਸਮਾਗਮ ਵਿੱਚ ਦੂਰੋਂ ਨੇੜਿਓਂ ਆਏ ਵਿਦਾਵਾਨਾਂ ਦਾ, ਸਾਹਿਤਕਾਰਾਂ ਦਾ ਅਤੇ ਮਹਿਮਾਨ ਸਰੋਤਿਆਂ ਦਾ ਧੰਨਵਾਦ ਕੀਤਾ ਸ੍ਰ. ਪ੍ਰਗਟ ਸਿੰਘ ਐਡਵੋਕੇਟ ਹੁਰਾਂ ਬੜੇ ਹੀ ਭਾਵਪੂਰਤ ਸ਼ਬਦਾਂ 'ਚ ਕੀਤਾ।ਸ਼੍ਰੀ ਰਜਿੰਦਰ ਸੰਧੂ, ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਚਰ (ਪਟਿਆਲਾ ਚੈਪਟਰ) ਤੇ ਆਰਕੀਟੈਕਚਰ ਐਸੋਸੀਏਸ਼ਨ ਵਿਸ਼ੇਸ਼ ਸਹਿਯੋਗ ਨਾਲ ਇਹ ਵਿਸ਼ਾਲ ਸਨਮਾਨ ਸਮਾਗਮ ਆਪਣੀ ਵਿਲੱਖਣ ਛਾਪ ਛੱਡ ਗਿਆ।