5 Dariya News

ਲੋਰੈਂਸ ਬਿਸਨੋਈ ਗੈਂਗ ਦੇ 02 ਸਰਗਰਮ ਮੈਬਰ ਤਰੂਨ ਕੁਮਾਰ ਅਤੇ ਦੀਪਕ ਕੁਮਾਰ ਉੱਰਫ ਟੀਨੂੰ ਨੂੰ ਕੀਤਾ ਗ੍ਰਿਫਤਾਰ

03 ਪਿਸਟਲ ਸਮੇਤ 11 ਜਿੰਦਾਂ ਕਾਰਤੂਸ ਅਸਲਾ ਐਮੂਨੀਸ਼ਨ ਕੀਤੇ ਬ੍ਰਾਮਦ

5 Dariya News

ਐਸ.ਏ.ਐਸ. ਨਗਰ 26-Feb-2021

ਸ੍ਰੀ ਸਤਿੰਦਰ ਸਿੰਘ, ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ ਦੇ ਦਿਸਾ ਨਿਰਦੇਸ ਅਨੁਸਾਰ ਗੈਂਗਸਟਰਾਂ ਖਿਲਾਫ ਵਿਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਦੱਸਿਆ ਸ੍ਰੀ ਹਰਮਨਦੀਪ ਸਿੰਘ ਹਾਂਸ, ਐਸ.ਪੀ (ਡੀ) ਐਸ.ਏ.ਐਸ ਨਗਰ, ਸ੍ਰੀ ਗੁਰਚਰਨ ਸਿੰਘ, ਡੀ.ਐਸ.ਪੀ (ਡੀ) ਐਸ.ਏ.ਐਸ ਨਗਰ ਦੀ ਰਾਹਨਮਈ ਹੇਠ ਅਤੇ ਇਸੰਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੁਹਾਲੀ ਦੀ ਨਿਗਰਾਨੀ ਵਿੱਚ ਲੋਰੈਂਸ ਬਿਸਨੋਈ ਗੈਂਗ ਦੇ 02 ਸਰਗਰਮ ਮੈਬਰ ਤਰੂਨ ਕੁਮਾਰ ਅਤੇ ਦੀਪਕ ਕੁਮਾਰ ਉੱਰਫ ਟੀਨੂੰ ਨੂੰ ਗ੍ਰਿਫਤਾਰ ਕੀਤਾ ਜਿਹਨਾਂ ਪਾਸੋਂ 03 ਪਿਸਟਲ ਸਮੇਤ 11 ਜਿੰਦਾਂ ਕਾਰਤੂਸ ਅਸਲਾ ਐਮੂਨੀਸ਼ਨ ਬ੍ਰਾਮਦ ਕੀਤੇ ਗਏ ਹਨ।ਐਸ.ਐਸ.ਪੀ ਸਾਹਿਬ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 19-02-2021 ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ ਕਿ ਤਰੂਨ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਅਲਮਾਰੀ ਵਾਲੀ ਗਲੀ ਦੁਆਬਾ ਚੋਂਕ ਜਿਲ੍ਹਾ ਜਲੰਧਰ ਉਮਰ ਕਰੀਬ 24 ਸਾਲ ਜੋ ਲੋਰੈਂਸ ਬਿਸਨੋਈ ਗੈਂਗ ਦੇ ਸੰਪਰਕ ਵਿੱਚ ਕਈ ਸਾਲਾਂ ਤੋਂ ਹੈ, ਜੋ ਕਿ ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਦਾ ਸਾਥੀ ਹੈ।ਤਰੂਨ ਕੁਮਾਰ ਜੋ ਮਿਤੀ 19-02-2021 ਨੂੰ ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਵਾਸੀ ਨੇੜੇ ਹਨੂੰਮਾਨ ਮੰਦਰ ਜੈਨ ਚੌਂਕ ਭਿਵਾਨੀ ਥਾਣਾ ਸਿਟੀ ਭਿਵਾਨੀ (ਹਰਿਆਣਾ) ਦੇ ਕਹਿਣ ਤੇ ਨੇੜੇ ਸਮਸਾਨ ਘਾਟ ਬਲੌਗੀ ਵਿਖੇ ਆਪਣੇ ਦਿੱਤੇ ਗਏ ਕੋਡ ਵਰਡ ਦਾ ਖਲਾਸਾ ਕਰਨ ਤੋਂ ਬਾਅਦ ਲੋਰੈਂਸ ਬਿਸਨੋਈ ਗੈਂਗ ਦੇ ਮੈਂਬਰਾ ਨੂੰ ਅਸਲਾ ਸਪਲਾਈ ਕਰਨ ਲਈ ਆਇਆ ਸੀ ਜਿਸ ਨੂੰ ਸੀ.ਆਈ.ਸਟਾਫ ਦੀ ਪੁਲਿਸ ਪਾਰਟੀ ਵੱਲੋ ਕਾਬੂ ਕਰਕੇ ਉਸ ਪਾਸੋ 02 ਪਿਸਟਲ ਸਮੇਤ ਜਿੰਦਾਂ ਕਾਰਤੂਸ ਜਿਹਨਾਂ ਵਿੱਚ 01 ਪਿਸਟਲ ਦੇਸੀ .315 ਬੋਰ ਸਮੇਤ 01 ਜਿੰਦਾ ਕਾਰਤੂਸ ਅਤੇ 01 ਪਿਸਟਲ .32 ਬੋਰ ਦੇਸੀ ਸਮੇਤ 05 ਜਿੰਦਾਂ ਕਾਰਤੂਸ ਬ੍ਰਾਮਦ ਹੋਏ।

ਦੋਰਾਨੇ ਪੁੱਛਗਿੱਛ ਜਿਸ ਨੇ ਦੱਸਿਆ ਕਿ ਉਹ ਇਹ ਨਜਾਇਜ ਅਸਲਾ ਦੀਪਕ ਕੁਮਾਰ ਉਰਫ ਟੀਨੂੰ ਜੋ ਬਿਸਨੋਈ ਗੈਂਗ ਦਾ ਸਰਗਰਮ ਮੈਂਬਰ ਹੈ, ਦੇ ਕਹਿਣ ਤੇ ਉਹ ਵੱਖ-ਵੱਖ ਸਟੇਟਾਂ ਵਿੱਚ ਬਿਸਨੋਈ ਗੈਂਗ ਅਤੇ ਦੂਸਰੇ ਗੈਂਗਸਟਰਾ ਦੇ ਮੈਂਬਰਾਂ ਨੂੰ ਵੱਡੀ ਮਾਤਰਾ ਵਿੱਚ ਨਜਾਇਜ ਅਸਲਾ ਸਪਲਾਈ ਕਰਦਾ ਸੀ, ਜੋ ਦੀਪਕ ਕੁਮਾਰ ਉਰਫ ਟੀਨੂੰ ਪੰਜਾਬ ਦੀ ਅੰਮ੍ਰਿਤਸਰ ਜੇਲ ਵਿੱਚ ਬੰਦ ਹੈ, ਜਿਸ ਨੂੰ ਮੁੱਕਦਮਾ ਹਜਾ ਵਿੱਚ ਪ੍ਰਡੈਕਸ਼ਨ ਵਰੰਟ ਤੇ ਅੰਮ੍ਰਿਤਸਰ ਜੇਲ ਤੋ ਸੀ.ਆਈ.ਏ ਸਟਾਫ ਮੋਹਾਲੀ ਲਿਆ ਕੇ ਪੁੱਛਗਿੱਛ ਕੀਤੀ ਗਈ ਜਿਸ ਦੇ ਖਿਲਾਫ ਪਹਿਲਾ ਵੀ ਪੰਜਾਬ ਅਤੇ ਇਸਦੇ ਨਾਲ ਲੱਗਦੇ ਪ੍ਰਾਤਾਂ ਦੇ ਥਾਣਿਆਂ ਵਿੱਚ ਵੱਖ-ਵੱਖ ਧਾਰਾਵਾਂ ਤਹਿਤ 302/307/392/379ਬੀ/ 174ਏ /420 ਆਈ.ਪੀ.ਸੀ., 22-61-85 ਐਨ.ਡੀ.ਪੀ.ਐਸ ਐਕਟ , 52ਏ ਪਰੀਸਨ ਐਕਟ, 25-54-59 ਆਰਮਜ਼ ਐਕਟ  ਦੇ ਕਰੀਬ 50 ਮੁਕੱਦਮੇ ਦਰਜ ਰਜਿਸਟਰ ਹਨ।ਜਿਸ ਨੇ ਦੋਰਾਨੇ ਪੁੱਛਗਿੱਛ ਦਸਿਆ ਕਿ ਉਹ ਆਪਣੀ ਲੋੜਾ ਦੀ ਪੂਰਤੀ ਲਈ ਅੰਮ੍ਰਿਤਸਰ ਜੇਲ ਵਿੱਚੋ ਹੀ ਗੈਂਗਸਟਰ ਲੋਰੈਂਸ ਬਿਸਨੋਈ ਗਰੁੱਪ ਦੇ ਜੇਲ ਤੋਂ ਬਾਹਰ ਰਹਿਣ ਵਾਲੇ ਸਾਥੀ ਮੈਬਰਾਂ ਅਤੇ ਹੋਰ ਜਾਣ ਪਹਿਚਾਣ ਵਾਲੇ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਵਾਉਣ ਦਾ ਧੰਦਾ ਜੇਲ ਦੇ ਅੰਦਰ ਰਹਿ ਕੇ ਹੀ ਕਰਦਾ ਹੈ. ਦੀਪਕ ਕੁਮਾਰ ਉੱਰਫ ਟੀਨੂੰ ਵੱਲੋਂ 01 ਪਿਸਟਲ .32 ਬੋਰ ਸਮੇਤ 5 ਜਿੰਦਾ ਕਾਰਤੂਸ ਲੁਕਾ ਛੁਪਾ ਕੇ ਰੱਖਿਆ ਹੋਇਆ ਸੀ।ਸੀ.ਆਈ.ਸਟਾਫ ਮੋਹਾਲੀ ਵੱਲੋਂ ਇਹ ਉਕਤ ਪਿਸਟਲ ਸਮੇਤ ਕਾਰਤੂਸ ਬ੍ਰਾਮਦ ਕਰ ਲਿਆ ਗਿਆ ਹੈ ।ਦੋਸੀਆਨ ਉੱਕਤ ਖਿਲਾਫ ਮੁਕੱਦਮਾ ਨੰਬਰ 25 ਮਿਤੀ 19-02-2021 ਅ/ਧ 25-54-59 ਆਰਮਜ ਐਕਟ ਤਹਿਤ ਥਾਣਾ ਬਲੌਂਗੀ ਵਿਖੇ ਮੁਕੱਦਮਾ ਦਰਜ ਰਜਿਸਟਰ ਹੋਇਆ ਹੈ।ਦੋਸੀਆਨ ਉੱਕਤਾਨ ਨੂੰ ਅੱਜ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।