5 Dariya News

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਰਵਾਈ ਗਈ ਯੂਥ ਪਾਰਲੀਮੈਂਟ

ਪਾਣੀ ਦੀ ਬੱਚਤ ਅਤੇ ਇਸ ਦੀ ਢੁੱਕਵੀ ਵਰਤੋਂ ਲਈ ਕਲੱਬਾਂ ਨੂੰ ਅੱਗੇ ਆਉਣਾ ਚਾਹੀਦਾ ਹੈ : ਅਮਰਪ੍ਰੀਤ ਕੌਰ

5 Dariya News

ਮਾਨਸਾ 26-Feb-2021

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਵੱਖ-ਵੱਖ ਸਮਾਜਿਕ ਵਿਸ਼ਿਆਂ ਅਤੇ ਕਲੱਬਾਂ ਦੀਆਂ ਸਮੱਸਿਆਵਾਂ ’ਤੇ ਵਿਚਾਰ ਚਰਚਾ ਕਰਨ ਲਈ ਬਲਾਕ ਯੂਥ ਪਾਰਲੀਮੈਂਟ ਮਾਨਸਾ ਵਿਖੇ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ 100 ਲੜਕੇ ਤੇ ਲੜਕੀਆਂ ਨੇ ਭਾਗ ਲਿਆ।ਇਸ ਪਾਰਲੀਮੈਂਟ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਪ੍ਰੀਤ ਕੌਰ ਸੰਧੂ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਕੀਤਾ। ਉਨ੍ਹਾਂ ਇਸ ਮੌਕੇ ਬੋਲਿਦਆਂ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਸ਼ਕਤੀ ਦਾ ਪ੍ਰਯੋਗ ਪਿੰਡ ਦੇ ਵਿਕਾਸ ਕੰਮਾਂ ਵਿੱਚ ਕਰਨਾ ਚਾਹੀਦਾ ਹੈ ਅਤੇ ਪਾਣੀ ਦੀ ਬੱਚਤ ਅਤੇ ਇਸ ਦੇ ਸਹੀ ਉਪਯੋਗ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਲੱਬਾਂ ਨੂੰ ਪਿੰਡ ਦੀਆਂ ਸਾਝੀਆਂ ਥਾਵਾਂ ਜਿਵੇ ਆਂਗਣਵਾੜੀ ਸੈਂਟਰ, ਸਕੂਲ, ਹਸਪਤਾਲ ਨੂੰ ਸੁੰਦਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਚਿੰਤਾਂ ਦਾ ਵਿਸ਼ਾ ਹੈ ਕਿ ਪਾਣੀ ਦਾ ਪੱਧਰ ਦਿਨੋ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਇਸ ਲਈ ਮਗਨਰੇਗਾ ਯੋਜਨਾ ਵਿੱਚ ਸੋਕਪਿੱਟ ਬਣਾਏ ਜਾ ਰਹੇ ਹਨ ਜਿਸ ਨਾਲ ਵਰਤੋਂ ਵਿੱਚ ਲਿਆਂਦਾ ਪਾਣੀ ਫਿਲਟਰ ਹੋਕੇ ਧਰਤੀ ਵਿੱਚ ਚਲਾ ਜਾਂਦਾ ਹੈ, ਜਿਸ ਨਾਲ ਪਾਣੀ ਦਾ ਪੱਧਰ ਉੱਚਾ ਹੋ ਜਾਂਦਾ ਹੈ। ਇਸ ਤੋ ਇਲਾਵਾ ਸਾਨੂੰ ਮੀਂਹ ਦੇ ਪਾਣੀ ਨੂੰ ਵੀ ਇਕੱਠਾ ਕਰਕੇ ਦੁਆਰਾ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।ਸ਼੍ਰੀਮਤੀ ਸੰਧੂ ਨੇ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਹਿੱਤ ਵੱਧ ਤੋ ਵੱਧ ਪੌਦੇ ਲਗਾਉਣ ਇਸ ਲਈ ਪ੍ਰਸਾਸ਼ਨ ਵੱਲੋਂ ਪੌਦੇ ਮੁਫ਼ਤ ਦਿੱਤੇ ਜਾਣਗੇ ਅਤੇ ਟਰੀਅ ਗਾਰਡ ਵੀ ਸੈਲਫ ਹੈਲਪ ਗਰੁੱਪਾਂ ਦੇ ਸਹਿਯੋਗ ਨਾਲ ਨਾ-ਮਾਤਰ ਕੀਮਤ ’ਤੇ ਦਿੱਤੇ ਜਾਣਗੇ।

 ਉਨ੍ਹਾਂ ਇਸ ਮੋਕੇ ਪਾਣੀ ਦੀ ਬੱਚਤ ਸਬੰਧੀ ਸਹੁੰ ਵੀ ਚੁਕਾਈ।ਜ਼ਿਲ੍ਹਾ ਯੂਥ ਅਫਸਰ ਸ਼੍ਰੀ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਅਫਸਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਕਲੱਬਾਂ ਵੱਲੋ ਹਮੇਸ਼ਾ ਹੀ ਪ੍ਰਸਾਸ਼ਨ ਦਾ ਬਿਨ੍ਹਾਂ ਕਿਸੇ ਸਵਾਰਥ ਤੋਂ ਸਹਿਯੋਗ ਦਿੱਤਾ ਜਾਂਦਾ ਹੈ ਪਿਛਲੇ ਸਮੇ ਵਿੱਚ ਕੋਰੋਨਾ ਸਮੇਂ ਵਿੱਚ ਵੀ ਕਲੱਬਾਂ ਵੱਲੋ ਮਾਸਕ, ਰਾਸ਼ਨ ਅਤੇ ਲੋਕਾਂ ਨੂੰ ਜਾਗਰੁਕ ਕਰਨ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਧੜੇਬੰਦੀ ਅਤੇ ਰਾਜਨੀਤੀ ਤੋਂ ਉਪਰ ਉਠ ਕੇ ਸਰਬੱਤ ਸਿਹਤ ਯੋਜਨਾ, ਲੋੜਵੰਦਾਂ ਦੀ ਪੈਨਸ਼ਨ ਅਤੇ ਹੋਰ ਸਾਝੇਂ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣ। ਮਾਨਸਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿਧੂ ਨੇ ਕਲੱਬਾਂ ਵੱਲੋ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਕਾਊਂਸਲਰ ਰਜਿੰਦਰ ਵਰਮਾ ਵੱਲੋਂ ਬਾਲ ਸੁਰੱਖਿਆ ਵਿਭਾਗ ਨੇ ਆਪਣੇ ਵਿਭਾਗ ਦੀਆਂ ਗਤੀਵਿਧੀਆਂ ਅਤੇ ਬਾਲ ਮਜ਼ਦੂਰੀ ਅਤੇ ਬੱਚਾ ਗੋਦ ਲੈਣ ਦੀ ਪ੍ਰਕਿਰਆ ਬਾਰੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਡਾ. ਗਿਆਨ ਚੰਦ ਪ੍ਰਧਾਨ ਆਸਰਾ ਫਾਊਡੇਸ਼ਨ ਬਰੇਟਾ, ਡਾ.ਅਜੈਬ ਸਿੰਘ, ਕੇਵਲ ਸਿੰਘ ਭਾਈਦੇਸਾ, ਮਨਜਿੰਦਰ ਸਿੰਘ ਭਾਈਦੇਸਾ, ਮਨਪ੍ਰੀਤ ਸਿੰਘ ਅਤਲਾ ਖੁਰਦ, ਅਮਿ੍ਰਤਪਾਲ ਸਿੰਘ ਮੀਰਪੁਰਕਲਾਂ, ਰਾਜਵਿੰਦਰ ਸਿੰਘ ਕੱਲੋ, ਤਰਸੇਮ ਸਿੰਘ ਅਸ਼ਪਾਲ ਕੋਠੇ, ਸਿਲਾਈ ਟੀਚਰ ਸਰਬਜੀਤ ਕੌਰ, ਸੁਖਪਾਲ ਕੌਰ ਬੀਰੇਵਾਲਾ ਜੱਟਾਂ, ਮਨੋਜ ਕੁਮਾਰ ਛਾਪਿਆਂਵਾਲੀ, ਸ਼ਮਸ਼ੇਰ ਸਿੰਘ ਕਰਮਗੜ ਔਤਾਂਵਾਲੀ, ਅਵਤਾਰ ਚੰਦ ਉਡਤ ਭਗਤ ਰਾਮ, ਸੁਖਵਿੰਦਰ ਸਿੰਘ ਮਾਨਸਾ, ਜਗਸੀਰ ਸਿੰਘ ਗੇਹਲੇ, ਮਨਦੀਪ ਸ਼ਰਮਾ, ਖੁਸ਼ਵਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।