5 Dariya News

ਕੁਲਜੀਤ ਸਿੰਘ ਨਾਗਰਾ ਨੇ 16.50 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਜੰਡਾਲੀ ਦੀ ਫਿਰਨੀ ਦੀ ਵਿਸ਼ੇਸ਼ ਰਿਪੇਅਰ ਸ਼ੁਰੂ ਕਰਵਾਈ

5 Dariya News

ਫਤਹਿਗੜ੍ਹ ਸਾਹਿਬ 20-Feb-2021

ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ 16.50 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਜੰਡਾਲੀ ਦੀ ਫਿਰਨੀ,ਜਿਸ ਦੀ ਕੁੱਲ ਲੰਬਾਈ 1.20 ਕਿਲੋਮੀਟਰ ਹੈ, ਦੀ ਵਿਸ਼ੇਸ਼ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ  ਵਿਧਾਇਕ ਨਾਗਰਾ ਨੇ ਕਿਹਾ ਹਲਕੇ ਦੀਆਂ ਸੜਕਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਪੱਖੀ ਸੋਚ ਸਦਕਾ ਕਾਇਆ ਕਲਪ ਕੀਤੀ ਜਾ ਰਹੀ ਹੈ ਤੇ ਆਵਾਜਾਈ ਸਬੰਧੀ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਹਲਕਾ ਵਿਧਾਇਕ ਸ. ਨਾਗਰਾ ਨੇ ਦੱਸਿਆ ਕਿ ਇਹ ਕੰਮ ਪੂਰਾ ਹੋਣ ਨਾਲ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਹਲਕੇ ਦੀ ਇਕ ਵੀ ਸੜਕ ਵਿਸ਼ੇਸ਼ ਰਿਪੇਅਰ ਜਾਂ ਨਵਨਿਰਮਾਣ ਤੋਂ ਵਾਂਝੀ ਨਹੀਂ ਰਹੇਗੀ ਤੇ ਹਲਕਾ ਫ਼ਤਹਿਗੜ੍ਹ ਸਾਹਿਬ ਵਿਕਾਸ ਪੱਖੋਂ ਮਿਸਾਲ ਬਣ ਕੇ ਉੱਭਰ ਰਿਹਾ ਹੈ।ਸ. ਨਾਗਰਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਪੰਜਾਬ ਸਰਕਾਰ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਵਿੱਚ ਜਿੰਨੇ ਵਿਕਾਸ ਕਾਰਜ ਕਰਵਾਏ ਗਏ ਹਨ, ਓਨੇ ਸ਼ਾਇਦ ਹੀ ਕਿਸੇ ਹੋਰ ਵਿਧਾਨ ਸਭਾ ਹਲਕੇ ਵਿਚ ਹੋਏ ਹੋਣ। ਉਹਨਾਂ ਕਿਹਾ ਕਿ ਅਗਲੇ ਇੱਕ ਸਾਲ ਵਿੱਚ ਹਲਕੇ ਵਿੱਚ ਐਨੇ ਵਿਕਾਸ ਕਾਰਜ ਕਰਵਾਏ ਜਾਣਗੇ ਕਿ ਇਹ ਹਲਕਾ ਵਿਕਾਸ ਦੀ ਮਿਸਾਲ ਬਣੇਗਾ।ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ਼ਾਹਬਾਜ ਸਿੰਘ ਨਾਗਰਾ,ਐੱਸ.ਡੀ.ਓ ਮਨਦੀਪ ਸਿੰਘ,ਜੇ.ਈ ਬਲਜਿੰਦਰ ਸਿੰਘ,ਸੁਰਮੁੱਖ ਸਿੰਘ ਗਿੱਲ,ਜਗਜੀਤ ਸਿੰਘ,ਸਿਕੰਦਰ ਸਿੰਘ,ਜਗਜੀਤ ਸਿੰਘ ਨਾਗਰਾ,ਹਰਬੰਸ ਸਿੰਘ,ਭੂਰਾ ਸਾਰੇ ਪੰਚ,ਹਰਵਿੰਦਰ ਸਿੰਘ ਚੀਮਾ,ਹਰਦੇਵ ਸਿੰਘ ਮਾਵੀ,ਸ਼ਮਸ਼ੇਰ ਸਿੰਘ ਗਿੱਲ,ਸੁਰਜੀਤ ਸਿੰਘ ਮਾਵੀ,ਜਸਵੀਰ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ।