5 Dariya News

ਬੀ ਪ੍ਰਾਕ ਦਾ ਆਪਣੀ ਪਤਨੀ ਲਈ ਖਾਸ ਵੈਲੇਨਟਾਈਨ ਸਰਪ੍ਰਾਇਜ਼

5 Dariya News

ਚੰਡੀਗੜ੍ਹ 13-Feb-2021

ਜ਼ੀ ਪੰਜਾਬੀ ਦਾ ਸ਼ੋ 'ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ', ਭਾਰਤ ਦੇ ਬਾਕਮਾਲ ਗਾਇਕ ਬੀ ਪ੍ਰਾਕ ਦੇ ਨਾਲ ਵੈਲੇਨਟਾਈਨ ਦਾ ਜਸ਼ਨ ਮਨਾਉਣ ਲਈ ਬਿਲਕੁਲ ਤਿਆਰ ਹੈ। ਇਸ ਸ਼ੋ ਚ ਬੀ ਪ੍ਰਾਕ ਦੇ ਨਾਲ ਉਹਨਾਂ ਦੀ ਪਤਨੀ ਮੀਰਾ ਬੱਚਨ ਵੀ ਨਜ਼ਰ ਆਉਣਗੇ ਅਤੇ ਇਹ ਪਹਿਲੀ ਵਾਰ ਹੈ ਜਦੋਂ ਦੋਨੋਂ ਇਕੱਠੇ ਟੀਵੀ ਤੇ ਦਿਖਣ ਵਾਲੇ ਹਨ।ਸ਼ੋ ਦੇ ਦੌਰਾਨ ਦੋਨਾਂ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਲਵ ਸਟੋਰੀ ਦੇ ਬਾਰੇ ਚ ਦੱਸਿਆ।  ਇਸਦੇ ਬਾਅਦ ਵੈਲੇਨਟਾਈਨ ਡੇ ਨੂੰ ਸੇਲੀਬ੍ਰੇਟ ਕਰਦੇ ਹੋਏ ਬੀ ਪ੍ਰਾਕ ਨੇ ਮੀਰਾ ਨੂੰ ਪ੍ਰੋਪੋਜ਼ ਵੀ ਕੀਤਾ।ਜੇ ਸ਼ੋ 'ਦਿਲ ਦੀਆਂ ਗੱਲਾਂ' ਦੀ ਕੀਤੀ ਜਾਵੇ ਤਾਂ ਕੁਝ ਹੀ ਸਮੇਂ ਚ ਸ਼ੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।  ਸ਼ੋ ਦਾ ਰੋਮਾਂਚਕ ਕਾਨਸੈਪਟ ਤੋਂ ਲੈਕੇ ਅਲੱਗ ਅਲੱਗ ਕਲਾਕਾਰਾਂ ਤੱਕ ਇਹ ਸ਼ੋ ਦਰਸ਼ਕਾਂ ਦੇ ਮਨੋਰੰਜਨ ਚ ਕੋਈ ਕਮੀ ਨਹੀਂ ਛੱਡ ਰਿਹਾ।ਇਸੀ ਸ਼ੋ ਦੇ ਨਾਲ ਸੋਨਮ ਬਾਜਵਾ ਨੇ ਇਵੀ ਤੇ ਆਪਣਾ ਡੈਬਿਊ ਕੀਤਾ।  ਸੋਨਮ ਬਾਜਵਾ ਦੇ ਨਾਲ ਨਾਲ ਬਾਕੀ ਕਲਾਕਾਰਾਂ ਦੇ ਅਲੱਗ ਰੂਪ ਦੇਖਣ ਨੂੰ ਮਿਲ ਰਹੇ ਹਨ ਜੋ ਦਰਸ਼ਕਾਂ ਨੇ ਪਹਿਲਾਂ ਕਦੇ ਨਹੀਂ ਦੇਖੇ ਜਿਵੇਂ ਉਹਨਾਂ ਦੀ ਮਸਤੀ, ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਰਿਸ਼ਤੇ ਅਤੇ ਦੁਖਦ ਅਨੁਭਵ।ਬੀ ਪ੍ਰਾਕ ਦੇ ਅਲਾਵਾ ਇਸ ਹਫਤੇ ਸ਼ੋ ਚ ਗੁਰਨਾਮ ਭੁੱਲਰ ਅਤੇ ਜਗਦੀਪ ਸਿੱਧੂ ਵੀ ਸ਼ੋ ਦਾ ਹਿੱਸਾ ਬਣਨਗੇ।ਆਉਣ ਵਾਲੇ ਹਫਤਿਆਂ ਚ ਵੀ ਸ਼ੋ ਦਾ ਲਾਇਨ ਆਪ ਬਹੁਤ ਹੀ ਜਬਰਦਸਤ ਹੈ। ਆਉਣ ਵਾਲੇ ਕਲਾਕਾਰਾਂ ਮੈਂ ਸ਼ਾਮਿਲ ਹਨ ਕਾਰਨ ਔਜਲਾ, ਸਿੱਧੂ ਮੂਸੇਵਾਲਾ, ਐਮੀ ਵਿਰਕ, ਮਨਿੰਦਰ ਬੁੱਟਰ, ਸਤਿੰਦਰ ਸਰਤਾਜ, ਜੱਸੀ ਗਿੱਲ ਅਤੇ ਬੱਬਲ ਰਾਏ।ਇਹ ਸ਼ੋ ਹਰ ਸ਼ਨੀਵਾਰ ਅਤੇ ਐਤਵਾਰ ਰਾਤ 8:30ਵਜੇ ਤੋਂ 9:30 ਵਜੇ ਤਕ ਪ੍ਰਸਾਰਿਤ ਹੁੰਦਾ ਹੈ।