5 Dariya News

ਪੰਜਾਬ ਸਰਕਾਰ ਵਲੋਂ 56 ਹੋਰ ਸੇਵਾਵਾਂ ਸੇਵਾ ਕੇਂਦਰਾਂ ਰਾਹੀ ਦੇਣ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਲਾਘਾਯੋਗ ਉਪਰਾਲਾ : ਰਾਣਾ ਕੇ.ਪੀ ਸਿੰਘ

ਸਪੀਕਰ ਨੇ ਵੀਡੀਓ ਕਾਨਫਰੰਸ ਰਾਹੀ ਨਵੀਆਂ ਸੇਵਾਵਾਂ ਦੀ ਡਿਜੀਟਲ ਸ਼ੁਰੂਆਤ ਦੇ ਸਮਾਗਮ ਵਿਚ ਕੀਤੀ ਸਮੂਲੀਅਤ

5 Dariya News

ਰੂਪਨਗਰ /ਨੰਗਲ 09-Feb-2021

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ 56 ਨਵੀਆ ਸੇਵਾਵਾਂ ਦੀ ਸੁਰੂਆਤ ਦੇ ਵਰਚੂਅਲ ਸਮਾਗਮ ਵਿਚ ਬ੍ਰਹਮਪੁਰ ਸੇਵਾ ਕੇਂਦਰ ਤੋਂ ਵੀਡੀਓ ਕਾਨਫਰੰਸ ਰਾਹੀ ਸਮੂਲੀਅਤ ਕੀਤੀ। ਇਸੇ ਦੌਰਾਨ ਵੀਡੀਓ ਕਾਨਫ਼ਰੰਸ ਵਿੱਚ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ, ਰੂਪਨਗਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ਾਮਿਲ ਹੋਏ lਇਸ ਮੋਕੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਸੇਵਾ ਕੇਂਦਰਾਂ ਰਾਹੀ ਲੋਕਾਂ ਨੂੰ ਢੁਕਵੀਆਂ ਲੋੜੀਦੀਆਂ ਸੇਵਾਵਾਂ ਉਪਲੱਬਧ ਕਰਵਾਉਣ ਦਾ ਪੰਜਾਬ ਸਰਕਾਰ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾ ਅਜਿਹੀਆਂ ਸੇਵਾਵਾਂ ਲੈਣ ਲਈ ਜਿਲ੍ਹਾ ਹੈਡਕੁਆਰਟਰ ਅਤੇ ਉਪ ਮੰਡਲ ਦਫਤਰ ਵਿਖੇ ਵਾਰ ਵਾਰ ਚੱਕਰ ਲਗਾਉਣੇ ਪੈਦੇ ਸਨ ਜਿਸ ਨਾਲ ਸਮਾ ਅਤੇ ਪੈਸਾ ਖਰਚ ਹੁੰਦਾ ਸੀ, ਹੁਣ ਪੰਜਾਬ ਸਰਕਾਰ ਨੇ ਆਧੁਨਿਕ ਤਕਨੀਕ ਦੇ ਯੁੱਗ ਵਿਚ ਇਹ ਸੇਵਾਵਾਂ ਆਮ ਲੋਕਾਂ ਨੁੰ ਉਨ੍ਹਾਂ ਦੇ ਘਰਾਂ ਦੇਣ ਦਾ ਉਪਰਾਲਾ ਕੀਤਾ ਹੈ। ਪਹਿਲਾ ਬਹੁਤ ਸਾਰੀਆਂ ਸੇਵਾਵਾਂ ਇਨ੍ਹਾਂ ਸੇਵਾ ਕੇਦਰਾਂ ਤੋ ਸਫਲਤਾ ਪੂਰਵਕ ਮਿਲ ਰਹੀਆਂ ਹਨ, ਹੁਣ ਪੁਲਿਸ ਵਿਭਾਗ ਅਤੇ ਟ੍ਰਾਸਪੋਰਟ ਵਿਭਾਗ ਨਾਲ ਸਬੰਧਤ ਹੋਰ ਬਹੁਤ ਸਾਰੀਆਂ ਸੇਵਾਵਾਂ ਨੂੰ ਇਨ੍ਹਾਂ ਸੇਵਾਂ ਕੇਦਰਾਂ ਨਾਲ ਜੋੜ ਕੇ ਪੰਜਾਬ ਦੇ ਲੋਕਾਂ ਨੂੰ ਬਿਹਤਰੀਨ ਗਵਰਨਸ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਨਾਲ ਸੂਬੇ ਦੇ ਦੂਰੇ ਦੁਰਾਂਡੇ ਦੇ ਪਿੰਡਾਂ ਵਿਚ ਰਹਿ ਰਹੇ ਲੋਕਾਂ ਨੂੰ ਇਹ ਸਹੂਲਤਾਂ ਆਪਣੇ ਘਰਾਂ ਦੇ ਨੇੜੇ ਮਿਲਣਗੀਆਂ।ਇਸ ਮੋਕੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਸੇਵਾ ਕੇਂਦਰ ਵਿਚ ਇਨ੍ਹਾਂ ਸੁਵਿਧਾਵਾਂ ਦਾ ਲਾਭ ਲੈਣ ਆਏ ਲੋਕਾਂ ਨੂੰ ਦਸਤਾਵੇਜ਼ ਵੀ ਸੋਂਪੇ।ਇਸੇ ਪ੍ਰਕਾਰ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਪਿੰਡ ਬ੍ਰਹਮਪੁਰ ਬੇਟ ਤੋਂ ਤਹਿਸੀਲਦਾਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ । ਉਨ੍ਹਾਂ ਨੇ ਸੇਵਾ ਕੇਂਦਰਾਂ ਤੋਂ ਸੁਵਿਧਾ ਲੈਣ ਵਾਲੇ ਲਾਭਪਾਤਰੀਆਂ ਨੂੰ ਦਸਤਾਵੇਜ਼ ਵੀ ਸੌਂਪੇ ।