5 Dariya News

ਜ਼ਿਲ੍ਹੇ ਦੇ ਸੇਵਾ ਕੇਂਦਰਾਂ 'ਚ ਹੁਣ ਮਿਲਣਗੀਆਂ 326 ਸੇਵਾਵਾਂ : ਕੁਲਜੀਤ ਸਿੰਘ ਨਾਗਰਾ

35 ਸੇਵਾਵਾਂ ਟਰਾਂਸਪੋਰਟ ਵਿਭਾਗ ਅਤੇ 20 ਸੇਵਾਵਾਂ ਪੁਲਿਸ (ਸਾਂਝ ਕੇਂਦਰਾਂ) ਨਾਲ ਸਬੰਧਤ ਹੋਰਸੇਵਾਵਾਂ ਮਿਲਣਗੀਆਂ

5 Dariya News

ਨਬੀਪੁਰ (ਫਤਹਿਗੜ੍ਹ ਸਾਹਿਬ ) 09-Feb-2021

ਪੰਜਾਬ ਸਰਕਾਰ ਵੱਲੋਂ ਤੁਹਾਡੇ ਘਰ ਦੇ ਕੋਲ ਹੀ ਹਰ ਤਰ੍ਹਾਂ ਦੀ ਪ੍ਰਸਾ਼ਸਨਿਕ ਅਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਜ਼ਿਲ੍ਹੇ ਦੇ ਪਿੰਡ ਨਬੀਪੁਰ,ਚਨਾਰਥਲ ਕਲਾਂ, ਬਦੌਛੀ ਕਲਾਂ ਅਤੇ ਸੰਘੋਲ ਵਿਖੇ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਚ 56 ਹੋਰ ਸੇਵਾਵਾਂ ਦਾ ਵਾਧਾ ਕਰਨ ਦੀ ਸੁਰੂਆਤ ਕੀਤੀ ਗਈ। ਲੰਮੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ ਕਿ ਟਰਾਂਸਪੋਰਟ ,ਮਾਲ ਵਿਭਾਗ ਅਤੇ ਪੁਲਿਸ ਵਿਭਾਗ ਨਾਲ ਸਬੰਧਤ ਕੁੱਝ ਹੋਰ ਸੇਵਾਵਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਜਾਂ ਪਿੰਡ ਅਤੇ ਵਾਰਡ ਚ ਹੀ ਦਿੱਤੀਆਂ ਜਾਣ। ਇਨ੍ਹਾਂ ਸੇਵਾਵਾਂ ਦੀ ਸੁਰੂਆਤ ਅੱਜ ਹਲਕਾ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਸ.ਕੁਲਜੀਤ ਸਿੰਘ ਨਾਗਰਾ ਨੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਚ ਕਰਵਾਈ।ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰੀ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਰਾਹੀਂ 56 ਨਵੀਂਆਂ ਸੇਵਾਵਾਂ ਨੂੰ ਜਾਰੀ ਕਰਨ ਦਾ ਉਪਰਾਲਾ ਕੀਤਾ ਹੈ। ਜਿਸ ਵਿੱਚ 35 ਸੇਵਾਵਾਂ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਹਨ ਅਤੇ 20 ਸੇਵਾਵਾਂ ਪੁਲਿਸ ਵਿਭਾਗ(ਸਾਂਝ ਕੇਂਦਰਾਂ) ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਇੱਕ ਸਰਵਿਸ ਮਾਲ ਵਿਭਾਗ ਦੀ ਹੈ। ਇਸ ਤੋਂ ਪਹਿਲਾਂ ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ 270 ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ ।ਹੁਣ ਇਹ ਸੇਵਾਵਾਂ ਦੀ ਗਿਣਤੀ 326 ਹੋ ਗਈ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਲੋਕਾਂ ਨੂੰ ਹਰ ਛੋਟੀ ਵੱਡੀ ਸਮੱਸਿਆ ਲਈ ਸ਼ਹਿਰ ਜਾਂ ਸਬ-ਡਵੀਜਨ ਵੱਲ ਜਾਣਾ ਪੈਂਦਾ ਸੀ ਅਤੇ ਕਈ ਵਾਰੀ ਜ਼ਿਲ੍ਹਾ ਹੈਡਕੁਆਟਰਜਾ ਕੇ ਸਰਕਾਰੀ ਸੇਵਾਵਾਂ ਲਈ ਪ੍ਰਸਾਸ਼ਨਿਕ ਵਿਭਾਗਾਂ ਦੇ ਚੱਕਰ ਲਾਉਣੇ ਪੈਂਦੇ ਸਨ ਇਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਦੁਰਵਰਤੋਂ ਹੁੰਦੀ ਸੀ, ਹੁਣ ਇਹ ਸਾਰੀਆਂ ਸੇਵਾਵਾਂ ਉਨ੍ਹਾਂ ਦੇ ਡੋਰ ਸਟੈਪ 'ਤੇ ਮਿਲਣ ਲੱਗ ਗਈਆਂ ਹਨ।ਇਸ ਮੌਕੇ ਵਿਧਾਇਕ ਸ.ਨਾਗਰਾ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਵੱਖ ਵੱਖ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਪ੍ਰਮਾਣ ਪੱਤਰ ਵੀ ਵੰਡੇ।ਅੱਜ ਦੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੀ ਪ੍ਰਮੁੱਖ ਸ਼ਖਸ਼ੀਅਤਾਂ 'ਚ ਸਰਪੰਚ ਪਿੰਡ ਨਬੀਪੁਰ ਧਰਮਿੰਦਰ ਸਿੰਘ, ਪੰਚ ਗੁਰਨਾਮ ਸਿੰਘ, ਵਿਧਾਇਕ ਨਾਗਰਾ ਦੇ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ ਸਮੇਤ ਹੋਰ ਪੰਤਵੰਤੇ ਵੀ ਹਾਜਰ ਸਨ।