5 Dariya News

ਨਗਰ ਕੌਂਸਲਾਂ ਦੇ ਕਰਮਚਾਰੀਆਂ ਨੇ ਸਰਕਾਰੀ ਇਮਾਰਤਾਂ/ਪ੍ਰਾਪਰਟੀ ਤੋਂ ਅਣ-ਅਧਿਕਾਰਤ ਚੋਣ ਪ੍ਰਚਾਰ ਸਮੱਗਰੀ ਹਟਾਈ

5 Dariya News

ਖਰੜ 31-Jan-2021

ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਕੌਂਸਲਾਂ ਦੇ ਕਰਮਚਾਰੀਆਂ ਵੱਲੋਂ ਸਰਕਾਰੀ ਇਮਾਰਤਾਂ/ਪ੍ਰਾਪਰਟੀ ਤੇ ਲੱਗੀ ਅਣ-ਅਧਿਕਾਰਤ ਚੋਣ ਪ੍ਰਚਾਰ ਸਮੱਗਰੀ ਉਧਾਰਨ ਦਾ ਕੰਮ ਸ਼ੁਰੂ ਕੀਤਾ ਗਿਆ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਆਸ਼ਿਕਾ ਜੈਨ, ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤਾ ਲਾਗੂ ਹੈ।ਚੋਣ ਜਾਬਤੇ ਦੌਰਾਨ ਬਿਨਾਂ ਇਜਾਜ਼ਤ ਚੋਣ ਪ੍ਰਚਾਰ ਸਮੱਗਰੀ ਨਹੀਂ ਲਗਾਈ ਜਾ ਸਕਦੀ।ਉਨਾਂ ਦੱਸਿਆ ਕਿ ਬਹੁਤ ਸਾਰੇ ਸੰਭਾਵੀ ਉਮੀਦਵਾਰਾਂ ਵੱਲੋਂ ਸਰਕਾਰੀ ਇਮਾਰਤਾਂ ਅਤੇ  ਸਰਕਾਰੀ ਪ੍ਰਾਪਰਟੀ ਜਿਵੇਂ ਬਿਜਲੀ/ ਟੈਲੀਫੋਨ ਦੇ ਖੰਭੇ, ਦਰੱਖਤ, ਐਲੀਵੇਟਿਡ ਰੋਡ ਦੇ ਪਿੱਲਰ, ਸਕੂਲਾਂ ਅਤੇ ਹੋਰ ਸਰਕਾਰੀ ਇਮਾਰਤਾਂ ਦੀਆਂ ਕੰਧਾਂ ਆਦਿ ਤੇ ਫਲੈਕਸ ਬੋਰਡ, ਬੈਨਰ ਅਤੇ ਪੋਸਟਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹਰੇਕ ਨਗਰ ਕੌਂਸਲ ਵਿੱਚ ਚੋਣ ਅਧਿਕਾਰੀਆਂ ਵੱਲੋਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ ਜੋ ਕਿ ਅਜਿਹੀ ਅਣ- ਅਧਿਕਾਰਤ ਸਮਗਰੀ ਨੂੰ ਉਤਾਰਨ ਦਾ ਕੰਮ ਕਰ ਰਹੀਆਂ ਹਣ।ਉਨ੍ਹਾਂ ਨੇ ਸਾਰੇ ਚੋਣ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਨਿਯਮਾਂ ਦੀ ਉਲੰਘਣਾ ਕਰਕੇ ਪ੍ਰਚਾਰ ਸਮੱਗਰੀ ਨਾ ਲਗਾਈ ਜਾਵੇ ਅਤੇ ਚੋਣ ਜਾਬਤੇ ਦੀ ਇਨੰ-ਬਿਨੰ ਪਾਲਣਾ ਕੀਤੀ ਜਾਵੇ।