5 Dariya News

ਗਣਤੰਤਰ ਦਿਵਸ ਸਮਾਰੋਹ ਦੌਰਾਨ ਆਈ.ਟੀ.ਬੀ.ਪੀ. ਦੀ ਟੁੱਕੜੀ ਨੂੰ ਸਰਬਓਤਮ ਐਲਾਨਿਆ

5 Dariya News

ਜਲੰਧਰ 26-Jan-2021

ਗਣਤੰਤਰ ਦਿਵਸ ਸਮਾਰੋਹ ਦੇ ਜਸ਼ਨਾਂ ਦੌਰਾਨ ਇੰਡੋ ਤਿੱਬਤੀਅਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੀ ਟੁੱਕੜੀ ਨੂੰ ਪਰੇਡ ਦੀ ਸਰਬਓਤਮ ਟੁੱਕੜੀ ਐਲਾਨ ਕੀਤਾ ਗਿਆ ।ਸਮਾਰੋਹ ਦੇ ਮੁੱਖ ਮਹਿਮਾਨ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।ਆਈ.ਟੀ.ਬੀ.ਪੀ. ਦੇ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਟੁਕੜੀ ਵੱਲੋਂ ਇਨਾਮ ਪ੍ਰਾਪਤ ਕੀਤਾ ਜਦਕਿ ਸਬ-ਇੰਸਪੈਕਟਰ ਭੂਸ਼ਣ ਕੁਮਾਰ ਦੀ ਅਗਵਾਈ ਹੇਠ ਪੰਜਾਬ ਪੁਲਿਸ (ਪੁਰਸ਼) ਦੀ ਟੁੱਕੜੀ ਨੇ ਦੂਜਾ ਇਨਾਮ ਹਾਸਲ ਕੀਤਾ ਅਤੇ ਸਬ-ਇੰਸਪੈਕਟਰ ਅਲੀ ਸ਼ੇਰ ਮਲਿਕ ਦੀ ਅਗਵਾਈ ਵਾਲੀ ਰੈਪਿਡ ਐਕਸ਼ਨ ਫੋਰਸ ਦੀ ਟੁੱਕੜੀ ਨੂੰ ਤੀਜਾ ਇਨਾਮ ਮਿਲਿਆ।ਇਸੇ ਤਰ੍ਹਾਂ ਪੰਜਾਬ ਪੁਲਿਸ (ਮਹਿਲਾ), ਪੰਜਾਬ ਹੋਮ ਗਾਰਡਜ਼, ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.) ਲੜਕੇ ਅਤੇ ਐਨ.ਸੀ.ਸੀ. ਲੜਕੀਆਂ ਦੀਆਂ ਟੁੱਕੜੀਆਂ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ।ਕੈਬਨਿਟ ਮੰਤਰੀ ਨੇ ਇਸ ਮੌਕੇ ਪਰੇਡ ਕਮਾਂਡਰ ਆਈਪੀਐਸ ਜਯੋਤੀ ਯਾਦਵ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਦੀ ਅਗਵਾਈ ਕੀਤੀ ਗਈ ।ਮੁੱਖ ਮਹਿਮਾਨ ਨੇ ਗਣਤੰਤਰ ਦਿਵਸ ਸਮਾਰੋਹ ਦੇ ਸ਼ਾਨਦਾਰ ਆਯੋਜਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਵੀ ਦਿੱਤੀ।