5 Dariya News

ਐਡਵੋਕੇਟ ਪ੍ਰਿੰਸ ਹੋਣਗੇ ਮੋਹਾਲੀ ਜਿਲੇ ਦੇ ਸ਼ਹਿਰੀ ਯੂਥ ਪ੍ਰਧਾਨ : ਪਰਮਬੰਸ ਸਿੰਘ ਬੰਟੀ ਰੋਮਾਣਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 25-Jan-2021

ਪਰਮਿੰਦਰ ਸੋਹਾਣਾ ਨੂੰ ਪਾਰਟੀ ਵਿੱਚੋਂ ਪੱਕੇ ਤੌਰ ਤੇ ਕੀਤਾ ਬਾਹਰ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਅਹਿਮ ਐਲਾਨ ਕਰਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਤੋਂ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਨੂੰ ਯੂਥ ਵਿੰਗ ਜਿਲਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਤੇ ਪਹਿਲਾਂ ਦੇ ਯੂਥ ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਸੋਹਾਣਾ ਨੂੰ ਪਾਰਟੀ ਨੂੰ ਧੋਖਾ ਦੇਣ ਕਰਕੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਬਾਹਰ ਦਾ ਰਸਤਾ ਦਿਖਾਇਆ ਹੈ। ਉਂਨਾਂ ਕਿਹਾ ਅਜਿਹੇ ਮੌਕਾਪ੍ਰਸਤ ਲੋਕਾਂ ਲਈ ਪਾਰਟੀ ਵਿੱਚ ਆਉਣ ਵਾਲੇ ਸਮੇ ਵਿੱਚ ਕੋਈ ਸਥਾਨ ਨਹੀਂ ਮਿੱਲੇਗੀ। ਸਰਦਾਰ ਰੋਮਾਣਾ ਨੇ ਐਡ: ਪ੍ਰਿੰਸ ਨੂੰ ਹਦਾਇਤ ਕੀਤੀ ਕਿ ਮੋਹਾਲੀ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਤੁਰੰਤ ਲੋੜੀਂਦੀ ਜਥੇਬੰਦੀ ਬਣਾਉਣ।