5 Dariya News

ਪੰਚਾਇਤੀ ਸੰਸਥਾਵਾਂ ਵਿੱਚ 50 ਫੀਸਦੀ ਔਰਤਾਂ ਦੇ ਰਾਖਵੇਂਕਰਨ ਦੀ ਨੀਤੀ ਤਹਿਤ ਔਰਤਾਂ ਲਿਖ ਰਹੀਆਂ ਨੇ ਪਿੰਡਾਂ ਦੇ ਵਿਕਾਸ ਦੀ ਇਬਾਰਤ

ਪਿੰਡ ਧੁੱਪਸੜੀ ਵਿੱਚ ਪਹਿਲੀ ਵਾਰ ਬਣੀ ਮਹਿਲਾ ਸਰਪੰਚ ਬਲਜਿੰਦਰ ਕੌਰ ਨੇ ਪਿੰਡ ਨੂੰ ਵਿਕਾਸ ਦੀ ਲੀਹੇ ਤੋਰਿਆ

5 Dariya News

ਧੁੱਪਸੜੀ/ਬਟਾਲਾ 23-Jan-2021

ਪੰਜਾਬ ਸਰਕਾਰ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਦੀ ਨੀਤੀ ਤਹਿਤ ਇਸ ਸਮੇਂ ਸੂਬਾ ਪੰਜਾਬ ਵਿੱਚ 50 ਫੀਸਦੀ ਪੰਚ, ਸਰਪੰਚ ਅਤੇ ਬਲਾਕ ਸੰਮਤੀ ਮੈਂਬਰਾਂ ਵੱਜੋਂ ਔਰਤਾਂ ਸੇਵਾਵਾਂ ਨਿਭਾ ਰਹੀਆਂ ਹਨ। ਔਰਤਾਂ ਦੇ ਹੱਥਾਂ ਵਿੱਚ ਪਿੰਡਾਂ ਦੇ ਵਿਕਾਸ ਦੀ ਵਾਗਡੋਰ ਆਉਣ ਨਾਲ ਦਿਹਾਤੀ ਵਿਕਾਸ ਨੂੰ ਨਵਾਂ ਹੁਲਾਰਾ ਮਿਲਿਆ ਹੈ ਅਤੇ ਸਰਪੰਚ ਔਰਤਾਂ ਦੀ ਅਗਵਾਈ ਹੇਠ ਬਹੁਤ ਸਾਰੇ ਪਿੰਡਾਂ ਵਿੱਚ ਰਿਕਾਰਡ ਵਿਕਾਸ ਹੋ ਰਹੇ ਹਨ।ਬਟਾਲਾ ਸ਼ਹਿਰ ਦੀ ਹੱਦ ਨਾਲ ਲੱਗਦੇ ਪਿੰਡ ਧੁੱਪਸੜੀ ਦੇ ਵਿਕਾਸ ਦੀ ਵਾਗਡੋਰ ਵੀ ਇਸ ਸਮੇਂ ਇੱਕ ਮਹਿਲਾ ਦਰਪੰਚ ਦੇ ਹੱਥ ਵਿੱਚ ਹੈ। ਪੰਜਾਬ ਸਰਕਾਰ ਦੀ ਪੰਚਾਇਤੀ ਸੰਸਥਾਵਾਂ ਵਿਚ ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਦੀ ਨੀਤੀ ਤਹਿਤ ਸਾਲ 2019 ਵਿੱਚ ਹੋਈ ਪੰਚਾਇਤੀ ਚੋਣਾਂ ਦੌਰਾਨ ਪਹਿਲੀ ਵਾਰ ਕੋਈ ਮਹਿਲਾ ਪਿੰਡ ਦੀ ਸਰਪੰਚ ਬਣੀ ਹੈ। ਬਲਜਿੰਦਰ ਕੌਰ ਨੇ ਪਿੰਡ ਧੁੱਪਸੜੀ ਦੀ ਸਰਪੰਚ ਬਣਨ ਤੋਂ ਬਾਅਦ ਪਿੰਡ ਦੇ ਵਿਕਾਸ ਨੂੰ ਇੱਕ ਨਵੀਂ ਪਰਵਾਜ਼ ਦਿੱਤੀ ਹੈ। ਉਨ੍ਹਾਂ ਦੀ ਅਗਵਾਈ ਵਿੱਚ ਹੁਣ ਤੱਕ ਪਿੰਡ ਦੇ ਵਿਕਾਸ ਉੱਪਰ 11 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਉਨ੍ਹਾਂ ਨੇ ਵਿਕਾਸ ਦੀਆਂ ਹੋਰ ਯੋਜਨਾਵਾਂ ਵੀ ਉਲੀਕੀਆਂ ਹਨ।ਸਰਪੰਚ ਬਲਜਿੰਦਰ ਸਿੰਘ ਦਾ ਦੱਸਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਹਮੇਸ਼ਾਂ ਹੀ ਪੁਰਸ਼ ਸਰਪੰਚ ਬਣਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਸ ਵਾਰ ਦੀਆਂ ਪੰਚਾਇਤੀ ਚੋਣਾਂ ਦੌਰਾਨ ਉਨ੍ਹਾਂ ਦਾ ਪਿੰਡ ਮਹਿਲਾ ਸਰਪੰਚ ਲਈ ਰਾਖਵਾਂ ਕਰ ਦਿੱਤਾ ਗਿਆ। ਮਹਿਲਾ ਸਰਪੰਚ ਦੇ ਰਾਖਵੇਂਕਰਨ ਤੋਂ ਬਾਅਦ ਸਮੂਹ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਉਨ੍ਹਾਂ ਨੂੰ ਸਰਪੰਚ ਚੁਣ ਲਿਆ। ਉਨ੍ਹਾਂ ਕਿਹਾ ਕਿ ਪਿੰਡ ਦੀ ਪਹਿਲੀ ਮਹਿਲਾ ਸਰਪੰਚ ਹੋਣ ਕਾਰਨ ਅਤੇ ਸਰਬੰਮਤੀ ਨਾਲ ਚੁਣੀ ਜਾਣ ਕਾਰਨ ਮੇਰੀ ਜਿੰਮੇਵਾਰੀ ਹੋਰ ਵੀ ਵੱਧ ਗਈ। ਸਰਪੰਚ ਬਲਜਿੰਦਰ ਕੌਰ ਨੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਆਪਣੀ ਸਮੁੱਚੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਪਿੰਡ ਦਾ ਵਿਕਾਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ 11 ਲੱਖ ਰੁਪਏ ਦੀ ਗ੍ਰਾਂਟ ਨਾਲ ਪਿੰਡ ਦੀਆਂ ਗਲੀਆਂ ਨਾਲੀਆਂ ਨੂੰ ਪੱਕਿਆਂ ਕੀਤਾ ਗਿਆ ਹੈ ਅਤੇ ਅਗਲੇ ਪ੍ਰੋਜਕੈਟਾਂ ਵਿੱਚ ਪਿੰਡ ਵਿੱਚ ਸਟਰੀਟ ਲਾਈਟਾਂ, ਨੌਜਵਾਨਾਂ ਲਈ ਜਿੰਮ, ਪਿੰਡ ਵਿੱਚ ਇੱਕ ਖੂਬਸੂਰਤ ਪਾਰਕ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਧੁੱਪਸੜੀ ਪਿੰਡ ਬਟਾਲਾ ਸ਼ਹਿਰ ਦੇ ਨਾਲ ਹੈ ਅਤੇ ਉਨ੍ਹਾਂ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਪਿੰਡ ਦਾ ਏਨਾਂ ਵਿਕਾਸ ਕੀਤਾ ਜਾਵੇ ਕਿ ਇਹ ਬਟਾਲੇ ਸ਼ਹਿਰ ਦੀ ਸਭ ਤੋਂ ਖੂਬਸੂਰਤ ਕਲੋਨੀ ਤੋਂ ਘੱਟ ਨਾ ਲੱਗੇ। ਓਧਰ ਪਿੰਡ ਧੁੱਪਸੜੀ ਪਿੰਡ ਦੇ ਨਿਵਾਸੀ ਵੀ ਆਪਣੇ ਪਿੰਡ ਦੀ ਮਹਿਲਾ ਸਰਪੰਚ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ।