26 ਜਨਵਰੀ ਦੀ ਪ੍ਰੇਡ ਵਿੱਚ ਸ਼ਾਮਲ ਹੋਣ ਲਈ ਅੰਮਿ੍ਤਸਰ ਤੋਂ ਜਥੇ ਰਵਾਨਾ
5 Dariya News/(ਵਰੁਣ ਸੋਨੀ)
ਜੰਡਿਆਲਾ ਗੁਰੂ 20-Jan-2021
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਜਥਾ ਜ਼ਿਲ੍ਹਾ ਅੰਮ੍ਰਿਤਸਰ ਮੀਤ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾਂ ਅਤੇ ਜੋਨ ਆਗੂ ਤਰਨਤਾਰਨ ਦਿਆਲ ਸਿੰਘ ਮੀਆਂ ਵਿੱਚ ਦੀ ਪ੍ਰਧਾਨਗੀ ਹੇਠ ਦਿੱਲੀ ਨੂੰ ਰਵਾਨਾ ਹੋਈਆਂ,ਇਸ ਪੰਜਵੇਂ ਜਥੇ ਦੀ ਅਗਵਾਈ ਕਰਦਿਆਂ ਆਗੂਆਂ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ ਕਿਸਾਨਾਂ ਦੇ ਦਿੱਲੀ ਆਉਣ ਤੇ ਕੇਂਦਰ ਨੇਂ ਰੋਕ ਲਗਾਈ ਹੋਈ ਹੈ, ਉਸ ਦੇ ਬਾਵਯੂਦ ਵੀ ਲੋਕ ਦਿੱਲੀ ਪਹੁੰਚ ਕਰਨ ਵਿੱਚ ਸਫਲ ਹੋ ਰਹੇ ਹਨ।ਇਸ ਤਰਾਂ 26 ਜਨਵਰੀ ਦੀ ਤਿਆਰੀ ਲਈ ਪਿੰਡ ਵਿੱਚ ਟਰੈਕਟਰ ਮਾਰਚ ਕੱਢ ਕੇ , ਅਨਾਊਂਸਮੈਂਟ ਰਾਹੀਂ, ਲੋਕਾਂ ਨੂੰ ਦਿੱਲੀ ਜਾਣ ਲਈ ਅਪੀਲ ਕਰ ਰਹੇ ਹਨ, ,ਜਿਸ ਦੇ ਫਲਸਰੂਪ ਇਸ ਵਾਰ ਵੱਡੀ ਪੱਧਰ ਤੇ ਕਾਫ਼ਲੇ ਵਿਚ ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸਿਮਲੇ ਜਾ ਕੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਆਗੂਆਂ ਨੇ ਕਿਹਾ ਕਿ ਨੈਸ਼ਨਲ ਇਨਵੈਟੀਗੇਸ਼ਨ ਅਜੰਨਸੀ ਪੰਜਾਬ ਤੇ ਲਗਾਤਰ ਕੀਤੇ ਜਾ ਰਹੇ ਪ੍ਰਕਾਰ ਬੰਦ ਕਰੇ, ਹਰਿਆਣਾ ਸਰਕਾਰ ਵੱਲੋਂ ਕੀਤੇ ਜਾ ਰਹੇ ਕਿਸਾਨਾਂ ਤੇ ਤਸ਼ੱਦਦ ਸ਼ਾਂਤਮਈ ਅੰਦੋਲਨ ਨੂੰ ਬਦਨਾਮ ਕਰਨ ਲਈ ਕੋਸ਼ਿਸ਼ ਕਰ ਰਹੇ ਹਨ ।ਭਾਵੇਂ ਕੇਂਦਰ ਸਰਕਾਰ ਦੀ ਗਰਦਨ ਵਿੱਚ ਵਿਸ਼ਵ ਵਿਉਪਾਰ ਸੰਸਥਾਂ ਦਾ ਸਰੀਆ ਹੋਣ ਕਰਕੇ ਝੁਕਦਿਆਂ ਸਮਾਂ ਲੱਗੇ, ਪਰ ਕਿਸਾਨ ਵੀ ਹੱਕ ਲੲ ਬਿਨਾਂ ਘਰ ਵਾਪਸੀ ਕਰਨ ਵਾਲੇ ਨਹੀਂ, ਮੌਦੀ ਸਰਕਾਰ ਵੱਲੋਂ ਬੇ ਸਿੱਟਾ ਹੋਣ ਵਾਲੀਆਂ ਮੀਟਿੰਗਾਂ ਵਿੱਚ ਭਾਵੇਂ ਕੁਝ ਨਹੀਂ ਨਿਕਲਦਾ, ਪਰ ਲੋਕਾਂ ਵਿੱਚ ਹੋਰ ਗੁੱਸਾ ਵਧਦਾ ਜਾ ਰਿਹਾ ਹੈ, ਅਜਿਹੇ ਹਾਲਾਤ ਵਿੱਚ ਮੌਦੀ ਦੀ ਬਾਂਹ ਮੜੋੜ ਕੇ ਕਾਲ਼ੇ ਕਾਨੂੰਨ ਤੇ ਡੱਟੇ ਰਹਿਣ ਪਿੱਠ ਥਾਪੜਾ ਦੇਂਦਿਆ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀ ਮੁਖੀ ਕ੍ਰਿਸਟਾਲਿਨਾ ਜਾਰਜੀਆਵਾ ਨੇ ਤਿੰਨ ਕਾਲੇ ਕਾਨੂੰਨਾਂ ਤੇ ਮੌਦੀ ਸਰਕਾਰ ਦੀ ਤਰਫਦਾਰੀ ਕਰਦਿਆਂ ਕਾਲੇ ਕਾਨੂੰਨਾਂ ਨੂੰ ਲਾਹੇਵੰਦਾ ਦੱਸਿਆ ਜਿਸ ਤੇ ਵਿਰੋਧ ਜਤਾਉਂਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਪੂਰੇ ਪੰਜਾਬ ਪੱਧਰੀ ਮੈਡਮ ਜਾਰਜੀਆਵਾ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਦਿੱਲੀ ਜਾਣ ਵਾਲ਼ੇ ਕਾਫ਼ਲਿਆਂ ਤੋਂ ਇਲਾਵਾ , ਪੰਜਾਬ ਵਿੱਚੋਂ 21,22,23,24 ਨੂੰ ਲਗਾਤਾਰ ਹਜਾ਼ਰ ਟਰੈਕਟਰ ਟਰਾਲੀਆਂ ਤੋਂ ਇਲਾਵਾਂ ਹੋਰ ਵ੍ਹੀਕਲ ਸ਼ਾਮਲ ਹੋਣ ਗੇ ਅਤੇ ਸ਼ਾਂਤਮਈ 26 ਜਨਵਰੀ ਦੀ ਪ੍ਰੇਡ ਕੀਤੀ ਜਾਵੇਗੀ। ਇਸ ਸਮੇਂ, ਅਮਰਦੀਪ ਬਾਗ਼ੀ, ਸਵਿੰਦਰ ਸਿੰਘ ਰੂਪੋਵਾਲੀ, ਹਰਬਿੰਦਰ ਸਿੰਘ ਕੰਗ, ਕਰਨਜੀਤ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਬਿੰਦੂ, ਰੁਮਾਣਾ ਚੱਕ ਪ੍ਰਗਟ ਸਿੰਘ, ਗੁਰਮੀਤ ਸਿੰਘ, ਪ੍ਰਤਾਪ ਸਿੰਘ, ਸਾਬੀ ਲੋਹਗੜ, ਰਣਜੀਤ ਸਿੰਘ, ਸੁੱਖਦੇਵ ਸਿੰਘ ਚਾਟੀਵਿੰਡ,ਗੁਰਮੇਲ ਸਿੰਘ, ਅਮਰੀਕ ਕੌਰ, ਗਗਨਦੀਪ ਕੌਰ, ਸਵਿੰਦਰ ਕੌਰ, ਬਿਸ਼ਨ ਕੌਰ ਆਦਿ ਹਾਜ਼ਰ ਸਨ।