5 Dariya News

ਸੀ-ਡੈਕ ਮੁਹਾਲੀ ਵਲੋਂ ਤਿਆਰ ਈ-ਸੰਜੀਵਨੀ ਨੇ ਮਹਾਂਮਾਰੀ ਵਿਚ ਨਵੀਨਤਾ ਦੀ ਸ਼੍ਰੇਣੀ ਵਿਚ ਡਿਜੀਟਲ ਇੰਡੀਆ ਅਵਾਰਡ-2020 ਕੀਤਾ ਹਾਸਲ

5 Dariya News

ਐਸ.ਏ.ਐਸ ਨਗਰ 30-Dec-2020

ਸੀ-ਡੈਕ ਮੁਹਾਲੀ ਵਲੋਂ ਤਿਆਰ ਕੀਤੀ ਗਈ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐਮਓਐਚਐਫਡਬਲਯੂ) ਵਲੋਂ ਵਿੱਤੀ ਸਹਾਇਤਾ ਪ੍ਰਾਪਤ ਈ-ਸੰਜੀਵਨੀ ਨੇ ਮਹਾਂਮਾਰੀ ਵਿਚ ਨਵੀਨਤਾ ਦੀ ਸ਼੍ਰੇਣੀ ਵਿਚ ਡਿਜੀਟਲ ਇੰਡੀਆ ਅਵਾਰਡ-2020 ਹਾਸਲ ਕੀਤਾ ਹੈ। ਇਹ ਪੁਰਸਕਾਰ 30 ਦਸੰਬਰ, 2020 ਨੂੰ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਵਲੋਂ ਕਾਰਜਕਾਰੀ ਡਾਇਰੈਕਟਰ ਡਾ. ਪੀ.ਕੇ. ਖੋਸਲਾ, ਐਸੋਸੀਏਟ ਡਾਇਰੈਕਟਰ ਡਾ. ਐਸ.ਪੀ. ਸੂਦ ਅਤੇ ਐਮਐਚਐਫਡਬਲਯੂ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਦਿੱਤਾ ਗਿਆ। ਈ-ਸੰਜੀਵਨੀ ਓਪੀਡੀ ਨੂੰ ਤਾਲਾਬੰਦੀ ਦੌਰਾਨ ਤੇਜ਼ੀ ਨਾਲ ਵਿਕਸਤ ਕੀਤਾ ਗਿਆ ਅਤੇ ਜਲਦ ਹੀ ਇਸ ਦਾ ਵਿਸਥਾਰ ਕੀਤਾ ਗਿਆ। ਡਾ. ਪੀ.ਕੇ. ਖੋਸਲਾ ਨੇ ਦੱਸਿਆ ਕਿ ਇਸ ਦਾ ਵਿਸਥਾਰ ਭਾਰਤ ਦੇ 28 ਸੂਬਿਆਂ ਤੱਕ ਕੀਤਾ ਜਾ ਚੁੱਕਾ ਹੈ ਅਤੇ ਜਿਸ ਨਾਲ ਤਕਰੀਬਨ 30,000 ਡਾਕਟਰਾਂ ਅਤੇ ਪੈਰਾਮੈਡਿਕਸ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਸੰਜੀਵਨੀ ਦੀ ਵਰਤੋਂ ਕਰਦਿਆਂ ਲਗਭਗ 1.2 ਮਿਲੀਅਨ ਡਾਕਟਰੀ ਰਾਏ ਦਿੱਤੀਆਂ ਗਈਆਂ ਹਨ। ਸੀ-ਡੈਕ ਦੇ ਡਾਇਰੈਕਟਰ ਜਨਰਲ ਡਾ. ਹੇਮੰਤ ਦਰਬਾਰੀ ਨੇ ਕਿਹਾ ਕਿ ਅਸੀਂ ਰੋਜ਼ਾਨਾ 15000 ਤੋਂ ਵੱਧ ਡਾਕਟਰੀ ਰਾਏ ਦੇਣ ਲਈ ਇਸ ਦਾ ਵਿਸਥਾਰ ਕਰ ਰਹੇ ਹਾਂ। ਭਾਰਤ ਤੋਂ ਬਾਅਦ ਹੁਣ ਅਸੀਂ ਵਿਸ਼ਵ ਪੱਧਰ 'ਤੇ ਇਸ ਦੀ ਪਹੁੰਚ ਦੀ ਪੜਚੋਲ ਕਰ ਰਹੇ ਹਾਂ।