ਅਬੋਹਰ ਪੈਡਲਰਜ ਕਲੱਬ ਦੇ ਤਿੰਨ ਰਾਇਡਜ਼ ਕਿਸਾਨਾਂ (ਅੰਨਦਾਤਾ ) ਦੇ ਅੰਨਦੋਲਨ ਦੇ ਸਮੱਰਥਣ ਲਈ ਦਿੱਲੀ ਲਈ ਸਾਇਕਲਾਂ ਤੇ ਹੋਏ ਰਵਾਨਾ
5 Dariya News
ਅਬੋਹਰ 28-Dec-2020
ਅਬੋਹਰ ਪੈਡਲਰਜ ਕਲੱਬ, ਅਬੋਹਰ ਸ਼ਹਿਰ ਨਿਵਾਸੀਆਂ ਨੂੰ ਪਿਛਲੇ ਕਈ ਸਾਲਾਂ ਤੋਂ ਸਾਇਕਲਿੰਗ ਨਾਲ ਜੋੜਦਾ ਆ ਰਿਹਾ ਹੈ ਤਾਂ ਜੋ ਲੋਕ ਆਪਣੇ ਨਿੱਜੀ ਕੰਮਾਂ ਦੇ ਨਾਲ ਨਾਲ ਸਿਹਤ ਦਾ ਵੀ ਧਿਆਣ ਰੱਖ ਸਕਣ।ਅਬੋਹਰ ਪੈਡਲਰਜ ਕਲੱਬ ਦੇ ਤਿੰਨ ਰਾਇਡਜ਼ ਹਰਜੀਤ ਸਿੰਘ ਹਜਾਰਾ, ਜਰਨੈਲ ਸਿੰਘ, ਗੋਰਵ ਸਿਹਾਗ ਕਿਸਾਨਾਂ (ਅੰਨਦਾਤਾ ) ਦੇ ਅੰਨਦੋਲਨ ਦੇ ਸਮੱਰਥਣ ਲਈ ਦਿੱਲੀ ਲਈ ਸਾਇਕਲਾਂ ਤੇ ਹੋਏ ਰਵਾਨਾ ।ਇਹਨਾਂ ਰਾਇਡਰਾਂ ਨੂੰ ਗੁਰਦੂਆਰਾ ਸ਼ਹੀਦ ਬਾਬਾ ਦੀਪ ਸਿੰਘ, ਬਾਬਾ ਦੀਪ ਸਿੰਘ ਨਗਰ, ਗੋਬਿੰਦਗੜ ਰੋੜ, ਅਬੋਹਰ ਦੇ ਹੈੱਡ ਗ੍ਰੰਥੀ ਭਾਈ ਦਰਸ਼ਨ ਸਿੰਘ, ਸਮੂਹ ਕਮੇਟੀ ਅਤੇ ਸਾਧ ਸੰਗਤ ਵੱਲੋਂ ਇਹਨਾਂ ਰਾਇਡਰਾਂ ਦੇ ਸਫ਼ਰ ਲਈ ਗੁਰੂ ਘਰ ਅਰਦਾਸ ਕੀਤੀ ਅਤੇ ਸਰੋਪੇ ਪਾ ਕੇ ਰਵਾਨਾ ਕੀਤਾ। ਇਹਨਾਂ ਤਿੰਨੋਂ ਰਾਈਡਰਾਂ ਨੂੰ ਅਬੋਹਰ ਪੈਡਲਰਜ ਕਲੱਬ ਦੇ ਰਾਇਡਰਜ਼ ਪ੍ਰਿਤਪਾਲ ਨਾਰੰਗ, ਦਪਿੰਦਰ ਢਿੱਲੋਂ, ਜਗਦੀਪ ਸਿੰਘ, ਆਸ਼ੀਸ਼ ਗਗਨੇਜਾ, ਸ਼ਸ਼ਾਂਕ ਸ਼ਰਮਾਂ ਆਦਿ ਰਾਇਡਰਾਂ ਨੇ ਸੀਤੋ ਗੂੰਨੋਂ ਤੱਕ ਨਾਲ ਰਾਈਡ ਕਰ ਕੇ ਹੌਂਸਲਾ ਵਧਾਈਆ।