5 Dariya News

ਆਨਲਾਈਨ ਧੋਖਾਧੜੀ ਤੋ ਲੋਕ ਰਹਿਣ ਸਾਵਧਾਨ:ਸ.ਰਾਜਪਾਲ ਸਿੰਘ ਹੁੰਦਲ ਐਸ.ਪੀ (ਡੀ)

ਇੰਨਟਰ ਨੈੱਟ ਨੂੰ ਸਾਵਧਾਨੀ ਨਾਲ ਵਰਤੋਂ ਅਤੇ ਧੋਖੇਬਾਜਾ ਤੋਂ ਬਚੋ : ਰਾਜਪਾਲ ਸਿੰਘ ਹੁੰਦਲ ਐਸ.ਪੀ (ਡੀ)

5 Dariya News

ਸ੍ਰੀ ਮੁਕਤਸਰ ਸਾਹਿਬ 24-Dec-2020

ਡੀ.ਜੀ.ਪੀ ਪੰਜਾਬ ਜੀ ਦੀਆਂ ਹਦਾਇਤਾ ਤਹਿਤ  ਡੀ. ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀ  ਨਿਗਰਾਨੀ ਹੇਠ ਜਿਲਾਂ ਅੰਦਰ ਲੋਕਾਂ ਨੂੰ ਆਨਲਾਈਂਨ ਧੋਖਾਧੜੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਅੱਜ ਰਾਜਪਾਲ ਸਿੰਘ ਹੁੰਦਲ ਐਸ.ਪੀ (ਡੀ) ਸ੍ਰੀ ਮੁਕਤਸਰ ਸਾਹਿਬ ਜੀ ਨੇ ਲੋਕਾਂ ਨੂੰ ਅਪੀਲ਼ ਕੀਤੀ ਹੈ ਕਿ ਇੰਨਟਰ ਨੈੱਟ ਦੀ ਵਰਤੋਂ ਜਰੂਰ ਕਰੋ ਪਰ ਸਾਵਧਾਨੀ ਵੀ ਜਰੂਰ ਵਰਤੋਂ।ਉਨਾਂ ਕਿਹਾ ਕਿ ਅੱਜ ਕੱਲ ਆਪਣੀ ਨਿੱਜੀ ਕੰੰਮਾਂ ਨੂੰ ਸੁਖਾਲਾ ਬਣਾਉਣ ਲਈ ਅਸੀ ਹਮੇਸ਼ਾ ਇੰਟਰਨੈੱਟ ਦੀ ਵਰਤੋਂ ਕਰਦੇ ਹਾਂ ਪਰ ਇਸੇ ਇੰਟਰਨੈੱਟ ਉੱਤੇ ਕੁਝ ਸ਼ਰਾਰਤੀ ਅਨਸਰ ਭੋਲੇ ਭਾਲੇ ਲੋਕਾਂ ਨੂੰ ਵਰਗਲਾ ਤੇ ਉਨਾਂ ਨੂੰ ਆਪਣੀਆਂ ਗੱਲ ਵਿੱਚ ਲੈ  ਕੇ ਉਨਾਂ ਦੀ ਨਿੱਜੀ ਜਾਣਕਾਰੀ ਹਾਸਿਲ ਕਰਕੇ ਉਨਾਂ ਦੇ ਬੈਂਕ ਅਕਾਉਟ ਖਾਲੀ ਕਰ ਜਾਂਦੇ ਹਨ ਅਤੇ ਇਸੇ ਨੂੰ ਹੀ ਸਾਈਬਰ ਕਰਾਈਮ ਕਹਿੰਦੇ ਹਨ।ਉਨਾਂ ਜਾਣਕਾਰੀ ਦਿੰਦਿਆ ਕਿਹਾ ਕਿ ਹਮੇਸ਼ਾ ਆਪਣੇ ਏ.ਟੀ.ਐਮ ਪਾਸਵਰਡ ਨੂੰ ਸੁਰੱਖਿਅਤ ਰੱਖਿਆਂ ਜਾਵੇ ਅਤੇ ਇਸ ਦੀ ਜਾਣਕਾਰੀ ਕਿਸੇ ਕੋਲ ਵੀ ਸਾਂਝੀ ਨਾ ਕੀਤੀ ਜਾਵੇ ਅਤੇ ਆਪਣੇ ਪਾਸਵਰਡ ਨੂੰ ਸਮੇਂ ਸਮੇਂ ਬਾਅਦ ਬਦਲਿਆ ਜਾਵੇ।ਉਨਾਂ ਕਿਹਾ ਕਿ ਕੋਈ ਵੀ ਬੈਂਕ ਅਧਿਕਾਰੀ ਜਾਂ ਬੀਮਾ ਅਧਿਕਾਰੀ ਤੁਹਾਡੇ ਤੋਂ ਓ.ਟੀ.ਪੀ ਜਾਂ  ਕਾਰਡ, ਆਧਾਰ ਕਾਰਡ, ਅਧਾਰ ਕਾਰਡ ਨਾਲ ਲਿੰਕਡ ਮੋਬਾਇਲ ਨੰਬਰ ਜਾਂ ਹੋਰ ਨਿੱਜੀ ਜਾਣਕਾਰੀ ਦੀ ਮੰਗ ਨਹੀ ਕਰਦੇ ਅਤੇ ਜੇ ਕੋਈ ਤੁਹਾਨੂੰ ਫੋਨ ਕਾਲ ਕਰਕੇ ਇਹ ਜਾਣਕਾਰੀ ਮੰਗਦੇ ਹਨ ਤਾਂ ਤੁਸੀ ਕੋਈ ਵੀ ਜਾਣਕਾਰੀ ਉਨਾਂ ਨਾਲ ਸਾਂਝੀ ਨਾ ਕਰੋ।ਉਨਾਂ ਕਿਹਾ ਕਿ ਕਿਸੇ ਅਣਜਾਣ ਵਿਅਕਤੀ ਦੇ ਪੁੱਛਣ ਪਰ ਕਰੈਡਿਟ ਕਾਰਡ ਜਾਂ ਡੈਬਿਟ ਕਾਰਡ ਸਬੰਧੀ ਜਾਣਕਾਰੀ ਜਿਵੇ ਕਿ ਕਰੈਡਿਟ ਜਾਂ ਡੈਬਿਟ ਕਾਰਡ ਨੰਬਰ ਸੀ.ਵੀ.ਵੀ ਨੰਬਰ, ਐਕਸਪਾਇਰੀ ਤਰੀਕ ਸ਼ੇਅਰ ਨਾ ਕੀਤੀ ਜਾਵੇ। ਉਨਾਂ ਕਿਹਾ ਕਿ ਕਦੇ ਵੀ ਆਪਣੇ ਕਰੈਡਿਟ ਕਾਰਡ, ਡੈਬਿਟ ਕਾਰਡ ਪਰ ਆਪਣਾ ਪਾਸਵਰਡ ਕਿਸੇ ਮਾਰਕਰ ਨਾਲ ਜਾਂ ਸਕੈੱਚ ਨਾਲ ਨਾ ਲਿਖਿਆ ਜਾਵੇ।ਉਨਾਂ ਕਿਹਾ ਕਿ ਜੇਕਰ ਕਿਸੇ ਕੰਪਨੀ ਤੋਂ ਪੇਮੈਂਟ ਰੀਫੰਡ ਕਰਵਾਉਣੀ ਹੋਵੇ ਜਾਂ ਕਿਸੇ ਕੰਪਨੀ ਦੇ ਅਧਿਕਾਰੀ ਨਾਲ ਗਲ ਕਰਨੀ ਚਾਹੁੰਦੇ ਹੋ ਤਾਂ ਤੁਸੀ ਉਸ ਕੰਪਨੀ ਦਾ ਹੈਲਪ ਲਾਈਨ ਨੰਬਰ ਲੈਣ ਲਈ ਸਿੱਧਾ ਇੰਟਰਨੈੱਟ ਦੀ ਵਰਤੋਂ ਨਾ ਕਰੋ ਸਿਰਫ ਉਸ ਕੰਪਨੀ ਵੱਲੋਂ ਬਣਾਈਆ ਗਈ ਐਪ ਵਿੱਚੋ ਹੀ ਨੰਬਰ ਲੈ ਕੇ ਉਨਾਂ ਉੱਤੇ ਹੀ ਗੱਲ ਕੀਤੀ ਜਾਵੇ। ਉਨਾਂ ਕਿਹਾ ਕਿਸੇ ਦੇ ਕਹਿਨ ਤੇ ਆਪਣੇ ਮੋਬਾਇਲ਼ ਅੰਦਰ ਕੋਈ ਵੀ “ਸਕਰੀਨਿੰਗ ਮੀਰਰਿੰਗ ਐਪ ਅਤੇ ਆਟੋ ਐਸ.ਐਮ.ਐਸ ਫਾਰਵਰਡਿੰਗ“ ਐਪ ਬਿਲਕੁਲ ਵੀ ਨਾ ਕਰੋ ਇਹ ਕਰਨ ਨਾਲ ਤੁਹਾਡੇ ਫੋਨ ਦਾ ਸਾਰਾ ਕੰਟਰੋਲ ਦੂਸਰੇ ਆਦਮੀ ਦੇ ਕੋਲ ਚਲਾ ਜਾਵੇਗਾ। ਉਨਾਂ ਕਿਹਾ ਕਿ ਤੁਹਾਡੇ ਮੋਬਾਇਲ ਫੋਨ ਤੇ ਬਿੰਨਾ ਜਰੂਰਤ ਤੋਂ ਆ ਰਹੇ ਮਸੈਜ ਜਿਸ ਅੰਦਰ ਕਿਹਾ ਜਾਂਦਾ ਹੈ ਕਿ ਇਸ ਲਿੰਕ ਨੂੰ ਉੱਪਨ ਕਰਨ ਤੇ ਤੁਹਾਨੂੰ ਰੁਪਏ ਮਿਲਨਗੇ ਵਰਗੇ ਮੈਸਿਜਾਂ ਤੇ ਦਿੱਤੇ ਲਿੰਕਾਂ ਤੇ ਭੁੱਲ ਕੇ ਵੀ ਕਲਿੱਕ ਨਾ ਕਰੋ ਇਸ ਨਾਲ ਤੁਹਾਡਾ ਸਾਰਾ ਪਰਸਨਲ ਡਾਟਾ ਚੋਰੀ ਹੋ ਸਕਦਾ ਹੈ।ਐਸ.ਪੀ ਰਾਜਪਾਲ ਹੁੰਦਲ ਜੀ ਨੇ ਕਿਹਾ ਕਿ ਜੇਕਰ ਤੁਸੀ ਸਾਡੇ ਨਾਲ ਕੋਈ ਵੀ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਸਾਡੇ ਹੈਲਪ ਲਾਈਨ ਨੰਬਰ 80549-42100 ਤੇ ਵਟਸ ਐਪ ਜਾਂ ਫੋਨ ਕਰ ਕੇ ਦੇ ਸਕਦੇ ਹੋ।