ਬੈਂਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਹੁੱਈਆ ਕਰਵਾਏ 70 ਹਜ਼ਾਰ ਮਾਸਕ ਤੇ 30 ਹਜ਼ਾਰ ਸੈਨੇਟਾਈਜ਼ਰ
ਬੈਂਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਹੁੱਈਆ ਕਰਵਾਏ 70 ਹਜ਼ਾਰ ਮਾਸਕ ਤੇ 30 ਹਜ਼ਾਰ ਸੈਨੇਟਾਈਜ਼ਰ ਸੰਗਤ ਨੂੰ ਕੋਰੋਨਾ ਤੋਂ ਬਚਾਉਣ ਦੇ ਮੱਦੇਨਜ਼ਰ ਵੰਡੇ ਜਾਣਗੇ ਮਾਸਕ
5 Dariya News
ਫਤਹਿਗੜ੍ਹ ਸਾਹਿਬ 24-Dec-2020
ਕੋਵਿਡ-19 ਨੂੰ ਮੁੱਖ ਰੱਖਦਿਆਂ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਸਮੂਹ ਬੈਂਕਾਂ ਨੇ ਅਨੁਪ੍ਰਿਤਾ ਜੌਹਲ ਏ.ਡੀ.ਸੀ.(ਜਨਰਲ) ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੂੰ 70 ਹਜ਼ਾਰ ਮਾਸਕ ਅਤੇ 30 ਹਜ਼ਾਰ ਸੈਨੇਟਾਈਜ਼ਰ ਸੌਂਪੇ ਤਾਂ ਜੋ ਸ਼ਹੀਦੀ ਸਭਾ ਮੌਕੇ ਜ਼ਰੂਰਤ ਅਨੁਸਾਰ ਲੋਕਾਂ ਨੂੰ ਕੋਰੋਨਾਂ ਤੋਂ ਬਚਾਉਣ ਸਬੰਧੀ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ।ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਲੀਡ ਮੈਨੇਜਰ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਵਾਰ ਜਿਲ੍ਹੇ ਦੇ ਬੈਂਕਾਂ ਨੇ ਇੱਕਠੇ ਹੋ ਕੇ ਸੰਗਤ ਨੂੰ ਮਾਸਕ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਉਣ ਦੀ ਸੇਵਾ ਸੰਭਾਲੀ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਬੈਂਕਾਂ ਤੋਂ ਮਿਲੇ ਭਰਪੂਰ ਸਹਿਯੋਗ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੈਂਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ ਹੈ ਤੇ ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਬੈਂਕ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ।ਇਸ ਮੌਕੇ ਜਸਵੰਤ ਸਿੰਘ ਡਾਇਰੈਕਟਰ ਕਿਸਾਨ ਸਿਖਲਾਈ ਸੰਸਥਾਨ ਸਰਹਿੰਦ, ਭੁਪਿੰਦਰ ਸਿੰਘ ਸ਼ਾਖਾ ਪ੍ਰਬੰਧਕ ਐਸ.ਬੀ.ਆਈ, ਜੀ.ਟੀ ਰੋਡ ਸਰਹਿੰਦ ਅਤੇ ਡੀ.ਸੀ ਕੰਪਲੈਕਸ ਦੇ ਸ਼ਾਖਾ ਪ੍ਰਬੰਧਕ ਉਪਾਸਨਾ ਕੰਵਰ ਵੀ ਮੌਜੂਦ ਸਨ। ਇਸ ਕਾਰਜ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਵਿੱਚ ਸਕਿੱਲ ਅਪਗਰੇਡਸ਼ਨ ਟਰੇਨਿੰਗ ਸਰਵਸਿਜ਼ ਲੁਧਿਆਣਾ ਦੇ ਸੀ.ਈ.ਓ ਅਤੇ ਪ੍ਰਿੰਸੀਪਲ ਐਚ.ਐਸ ਭਾਟੀਆ ਦਾ ਭਰਪੂਰ ਯੋਗਦਾਨ ਰਿਹਾ।