ਇੰਡੀਅਨ ਰੈੱਡ ਕਰਾਸ ਦੇ ਪੰਘੂੜੇ ਵਿੱਚ ਮਿਲੀ ਨਵਜੰਮੀ ਬੱਚੀ
5 Dariya News
ਬਠਿੰਡਾ 22-Dec-2020
ਜਿਲਾ ਬਾਲ ਸੁਰੱਖਿਆ ਅਫ਼ਸਰ, ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਲਗਭਗ 10 ਦਿਨਾਂ ਦੀ ਇੱਕ ਬੱਚੀ ਲਾਵਾਰਿਸ ਹਾਲਤ ਵਿੱਚ ਇੰਡੀਅਨ ਰੈੱਡ ਕਰਾਸ ਦੇ ਪੰਘੂੜੇ ਵਿੱਚ ਨਵਜੰਮੀ ਬੱਚੀ ਮਿਲੀ ਹੈ। ਇਸ ਸਬੰਧੀ ਪੁਲਿਸ ਥਾਣਾ ਥਰਮਲ ਵਿਖੇ ਡੀ ਡੀ ਆਰ ਦਰਜ ਕਰਵਾਈ ਗਈ ਹੈ।ਇਸ ਬੱਚੀ ਨੂੰ ਮਾਹੰਤ ਗੁਰਬੰਤਾ ਦਾਸ ਸਕੂਲ ਦੇ ਕਰਮਚਾਰੀਆਂ ਅਤੇ ਜ਼ਿਲਾ ਬਾਲ ਸਰੱਖਿਆ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਮੈਡੀਕਲ ਸਹਾਇਤਾ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਸ਼ਿਫਟ ਕਰਵਾਇਆ ਗਿਆ। ਬੱਚਿਆਂ ਦੇ ਮਾਹਿਰ ਡਾਕਟਰ ਵੱਲੋਂ ਇਸ ਬੱਚੀ ਦਾ ਮੈਡੀਕਲ ਚੈੱਕਅੱਪ ਕਰਨ ਉਪਰੰਤ ਮੈਡੀਕਲੀ ਫਿੱਟ ਨਾ ਹੋਣ ਕਾਰਨ ਇੱਕ ਹਫਤੇ ਲਈ ਜੇਰੇ ਇਲਾਜ ਅਧੀਨ ਲਈ ਰੱਖਿਆ ਗਿਆ ਹੈ।ਬੱਚੀ ਮੈਡੀਕਲ ਫਿੱਟ ਹੋਣ ਉਪਰੰਤ ਬਾਲ ਭਲਾਈ ਕਮੇਟੀ ਬਠਿੰਡਾ ਦੇ ਸਾਹਮਣੇ ਪੇਸ਼ ਕੀਤਾ ਗਿਆ।ਬਾਲ ਭਲਾਈ ਕਮੇਟੀ ਵੱਲੋਂ ਬੱਚੀ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ ਇਸ ਨੂੰ ਜੁਵੇਨਾਇਲ ਜਸਟਿਸ(ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਦੇ ਤਹਿਤ ਸ੍ਰੀ ਆਨੰਤ ਅਨਾਥ ਆਸ਼ਰਮ (ਸਪੈਲਾਇਜਡ ਅਡਾਪਸ਼ਨ ਏਜੰਸੀ) ਨਥਾਣਾ ਵਿਖੇ ਸਾਂਭ ਸੰਭਾਲ ਲਈ ਸ਼ਿਫਟ ਕਰਨ ਦੇ ਹੁਕਮ ਦਿੱਤੇ ਗਏ।ਇਸ ਉਪਰੰਤ ਉਸ ਦੇ ਮਾਤਾ-ਪਿਤਾ ਦੀ ਭਾਲ ਕੀਤੀ ਜਾਵੇਗੀ।ਜੇਕਰ ਬੱਚੀ ਦੇ ਮਾਤਾ-ਪਿਤਾ ਦਾ ਪਤਾ ਨਹੀਂ ਚਲਦਾ ਤਾਂ ਬੱਚੀ ਨੂੰ ਨਿਯਮਾਂ ਅਨੁਸਾਰ ਗੋਦ ਦੇਣ ਦੀ ਪ੍ਰਕਿਰਿਆ ਵਿੱਚ ਪਾ ਦਿੱਤਾ ਜਾਵੇਗਾ। ਬਾਲ ਭਲਾਈ ਕਮੇਟੀ ਦੇ ਚੇਅਰਮੈਨ ਸ੍ਰੀ ਬਿਕਰਮਜੀਤ ਗੁਪਤਾ ਅਤੇ ਮੈਂਬਰਾਨ ਸ੍ਰੀ ਰਾਕੇਸ਼ ਕੁਮਾਰ ਗਾਰਗੀ ਅਤੇ ਮੈਡਮ ਫੁਲਿੰਦਰਪ੍ਰੀਤ ਅਤੇ ਜ਼ਿਲਾ ਬਾਲ ਸੁਰੱਖਿਆ ਦਫ਼ਤਰ ਦੇ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਉਕਤ ਬੱਚੀ ਨੂੰ ਏਜੰਸੀ ਦੇ ਕੈਸ਼ੀਅਰ ਸ੍ਰੀ ਕੁਲਦੀਪ ਸਿੰਘ ਅਤੇ ਮੇਨੈਜਰ ਸ੍ਰੀ ਤਰਜਿੰਦਰ ਸਿੰਘ ਨੂੰ ਸਪੁਰਦ ਕੀਤਾ ਗਿਆ।