‘ਕਲੈਰੀਅਨ ਕਾਲ ਵੀਡੀਓਜ਼-ਜੋਸ਼ ਤੇ ਜਜ਼ਬਾ ਐਪੀਸੋਡਜ਼’ ਸੈਸ਼ਨ ਦੌਰਾਨ ਕੋਹਿਮਾ ਦੀ ਜੰਗ, ਓਪਰੇਸ਼ਨ ਮੇਘਦੂਤ, ਗੋਰਖਾ ਵਿਰਾਸਤ ਅਤੇ ਰਾਫੇਲ ਏਅਰਕਰਾਫਟ ਆਦਿ ਦੇ ਕਈ ਪਹਿਲੂ ਉਭਾਰੇ ਗਏ
5 Dariya News
ਚੰਡੀਗੜ੍ਹ 18-Dec-2020
ਅੱਜ ਮਿਲਟਰੀ ਲਿਟਰੇਚਰ ਫੈਸਟੀਵਲ-2020 ਦੇ ਪਹਿਲੇ ਦਿਨ ‘ਕਲੈਰੀਅਨ ਕਾਲ ਵੀਡੀਓਜ਼-ਜੋਸ਼ ਤੇ ਜਜ਼ਬਾ ਐਪੀਸੋਡਜ਼’ ਸੈਸ਼ਨ ਦੌਰਾਨ ਕੋਹਿਮਾ ਦੀ ਜੰਗ, ਓਪਰੇਸ਼ਨ ਮੇਘਦੂਤ, ਗੋਰਖਾ ਵਿਰਾਸਤ ਅਤੇ ਰਾਫੇਲ ਏਅਰਕਰਾਫਟ ਆਦਿ ਦੇ ਕਈ ਪਹਿਲੂਆਂ ਨੂੰ ਉਭਾਰਿਆ ਗਿਆ। ਆਨਲਾਈਨ ਹੋਏ ਇਸ ਸ਼ੈਸਨ ਦੌਰਾਨ ਕਲੈਰੀਅਨ ਕਾਲ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕੀ ਟੀਮ ਦੇ ਆਗੂ ਮੇਜਰ ਬਿਕਰਮਜੀਤ ਅਤੇ ਅਰਾਧਿਕਾ ਨੇ ਦੱਸਿਆ ਕਿ ਇਸ ਸ਼ੈਸਨ ਦਾ ਮੁੱਖ ਮਕਸਦ ਅੱਜ ਦੀ ਨੌਜਵਾਨ ਪੀੜੀ ਨੂੰ ਭਾਰਤੀ ਸੈਨਿਕਾਂ ਵੱਲੋਂ ਵੱਖ-ਵੱਖ ਯੁੱਧਾਂ ਵਿੱਚ ਵਿਖਾਈ ਵੀਰਤਾ ਤੇ ਦੇਸ਼ ਲਈ ਕੀਤੀਆਂ ਕੁਰਬਾਨੀਆਂ ਤੋਂ ਜਾਣੂ ਕਰਾਉਣਾ ਤੇ ਉਨਾਂ ਨੂੰ ਸੈਨਾ ਵਿੱਚ ਆਉਣ ਲਈ ਪ੍ਰੇਰਿਤ ਕਰਨਾ ਹੈ। ਇਸ ਮਕਸਦ ਲਈ ਆਡੀਓ-ਵੀਜ਼ੂਅਲ ਤਕਨੀਕ ਦੀ ਵਰਤੋਂ ਕਰਦਿਆਂ ‘ਦ ਬੈਟਲ ਆਫ਼ ਕੋਹਿਮਾ’, ‘ਓਪਰੇਸ਼ਨ ਮੇਘਦੂਤ’, ‘ਦ ਲੈਗੇਸੀ ਆਫ਼ ਦ ਗੋਰਖਾ ਸੋਲਡੀਅਰ’ ਅਤੇ ‘ਦ ਰਾਫੇਲ ਏਅਰ ਕਰਾਫ਼ਟ’ ਆਦਿ ਵਿਸ਼ਿਆਂ ’ਤੇ ਦਸਤਾਵੇਜ਼ੀ ਫ਼ਿਲਮਾਂ ਵਿਖਾਈਆਂ ਗਈਆਂ।‘ਦ ਬੈਟਲ ਆਫ਼ ਕੋਹਿਮਾ’ ਨਾਲ ਸਬੰਧਤ ਵਿਖਾਈ ਗਈ ਪਹਿਲੀ ਦਸਤਾਵੇਜੀ ਫ਼ਿਲਮ ਦੌਰਾਨ ਇਹ ਵਿਖਾਇਆ ਗਿਆ ਕਿ ਜਾਪਾਨ ਵੱਲੋਂ ਦੂਸਰੇ ਸੰਸਾਰ ਯੁੱਧ ਦੌਰਾਨ ਰਣਨੀਤਕ ਦਿ੍ਰਸ਼ਟੀ ਤੋਂ ਅਹਿਮ ਕੋਹਿਮਾ ਪੁਲ ’ਤੇ ਕਬਜ਼ਾ ਕਰਨ ਦੇ ਮਕਸਦ ਨਾਲ ਹਮਲਾ ਕੀਤਾ ਗਿਆ ਸੀ। ਇਸ ਖੇਤਰ ’ਤੇ ਕਬਜ਼ੇ ਲਈ ਜਾਪਾਨ ਵੱਲੋਂ ਤਿੰਨ ਵਾਰ ਹਮਲੇ ਕੀਤੇ ਗਏ। ਇਹ ਜੰਗ 4 ਅਪਰੈਲ, 1944 ਤੋਂ 22 ਜੂਨ 1944 ਤੱਕ ਜਾਰੀ ਰਹੀ ਸੀ। ਇਸ ਜੰਗ ਦੌਰਾਨ ਇੰਫਾਲ ਵਿਖੇ ਤਾਇਨਾਤ ਚੌਥੀ ਕਾਰਪਸ ਦੇ ਭਾਰਤੀ ਅਤੇ ਬਰਤਾਨਵੀ ਸੈਨਿਕਾਂ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਜਾਪਾਨੀ ਕਾਰਵਾਈ ਦਾ ਮੂੰਹਤੋੜ ਜਵਾਬ ਦਿੱਤਾ ਸੀ।‘ਓਪਰੇਸ਼ਨ ਮੇਘਦੂਤ’ ਸਬੰਧੀ ਵਿਖਾਈ ਗਈ ਦੂਜੀ ਦਸਤਾਵੇਜ਼ੀ ਫਿਲਮ ’ਚ ਜਾਣਕਾਰੀ ਦਿੱਤੀ ਗਈ ਕਿ ‘ਓਪਰੇਸ਼ਨ ਮੇਘਦੂਤ’ ਭਾਰਤ ਦੇ ਜੰਮੂ-ਕਸ਼ਮੀਰ ਸੂਬੇ ’ਚ ਸਥਿਤ ਸ਼ਿਆਚਿਨ ਗਲੇਸ਼ੀਅਰ ’ਤੇ ਕਬਜ਼ੇ ਲਈ ਭਾਰਤੀ ਸੈਨਿਕਾਂ ਵੱਲੋਂ ਕੀਤੇ ਗਏ ਆਪਰੇਸ਼ਨ ਦਾ ਨਾਮ-ਕੋਡ ਸੀ। ਇਹ ਆਪਰੇਸ਼ਨ 13 ਅਪਰੈਲ, 1984 ਨੂੰ ਸ਼ੁਰੂ ਕੀਤਾ ਗਿਆ ਸੀ। ਇਹ ਆਪਰੇਸ਼ਨ ਦੁਨੀਆਂ ਭਰ ’ਚੋਂ ਵਿਲੱਖਣ ਇਸ ਲਈ ਸੀ, ਕਿਉਂਕਿ ਦੁਨੀਆਂ ਦੇ ਸਭ ਤੋਂ ਉਚਾਈ ਵਾਲੇ ਖੇਤਰ ਵਿਖੇ ਪਹਿਲੀ ਵਾਰ ਕੀਤੇ ਹਮਲੇ ਨਾਲ ਸਬੰਧਤ ਸੀ। ਸੈਨਿਕਾਂ ਵੱਲੋਂ ਕੀਤੀ ਕਾਰਵਾਈ ਦੇ ਕਾਰਨ ਭਾਰੀ ਸੈਨਿਕਾਂ ਨੇ ਪੂਰੇ ਸ਼ਿਆਚਿਨ ’ਤੇ ਕਬਜ਼ਾ ਕਰ ਲਿਆ ਸੀ। ਅੱਜ ਭਾਰਤੀ ਸੈਨਿਕਾਂ ਦੇ ਤਾਇਨਾਤੀ ਦੇ ਸਥਾਨ ਨੂੰ ਹੀ ‘ਐਕਚੂਅਲ ਗਰਾਊਂਡ ਪਾਜੀਸ਼ਨ ਆਈਨ’ (ਏ.ਜੀ.ਪੀ.ਐਲ.) ਕਿਹਾ ਜਾਂਦਾ ਹੈ।‘ਦ ਲੈਗੇਸੀ ਆਫ਼ ਦ ਗੋਰਖਾ ਸੋਲਡੀਅਰ’ ਨਾਲ ਸਬੰਧਤ ਵਿਖਾਈ ਤੀਜੀ ਗਈ ਫਿਲਮ ਦੌਰਾਨ ਉਭਾਰਿਆ ਗਿਆ ਕਿ ਬਹਾਦਰੀ ਦਾ ਦੂਸਰਾ ਨਾਮ ਗੋਰਖਾ ਹੈ ਅਤੇ ਗੋਰਖੇ ਤੋਂ ਭਾਵ ਪੱਕੇ ਇਰਾਦੇ ਵਾਲੇ ਤੋਂ ਲਿਆ ਜਾਂਦਾ ਹੈ। ਇਸ ਫਿਲਮ ’ਚ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਗੋਰਖਾ ਨੌਜਵਾਨਾਂ ਦੀ ਬਹਾਦਰੀ ਦੀ ਵਿਰਾਸਤ ਕਾਰਨ ਹੀ ਉਨਾਂ ਨੂੰ ਆਪਣੀ ਸੈਨਾ ’ਚ ਸ਼ਾਮਲ ਕੀਤਾ ਸੀ। ਇਸ ਦੌਰਾਨ ਇਹ ਪੱਖ ਉਭਾਰਿਆ ਗਿਆ ਕਿ ਗੋਰਖਾ ਨੌਜਵਾਨ ਆਪਣੀ ਜ਼ਿੰਮੇਵਾਰੀ ਨਿਭਾਉਣ ਦੌਰਾਨ ਮਰ-ਮਿਟਣ ਇੱਛਾ ਨਾਲ ਭਰਪੂਰ ਹੁੰਦੇ ਹਨ। ਇਹ ਦੌਰਾਨ ਦੱਸਿਆ ਗਿਆ ਕਿ ਗੋਰਖਾ ਨੌਜਵਾਨਾਂ ਲਈ ਸਿਖਲਾਈ ਪ੍ਰਕਿਰਿਆ ਕਾਫ਼ੀ ਮੁਸ਼ਕਿਲ ਹੁੰਦੀ ਹੈ, ਜਿਸ ਕਰਕੇ ਉਹ ਜੰਗ ਦੌਰਾਨ ਪੂਰੀ ਸਮਰੱਥਾ ਨਾਲ ਜੂਝਦੇ ਹਨ।‘ਦ ਰਾਫੇਲ ਏਅਰ ਕਰਾਫ਼ਟ’ ਨਾਲ ਸਬੰਧਤ ਵਿਖਾਈ ਗਈ ਚੌਥੀ ਤੇ ਆਖਰੀ ਦਸਤਾਵੇਜੀ ਫਿਲਮ ਦੌਰਾਨ ਇਹ ਪੱਖ ਉਭਾਰਿਆ ਗਿਆ ਕਿ ਭਾਰਤੀ ਹਵਾਈ ਸੈਨਾ ਦੀ ਤਾਕਤ ਵਧਾਉਣ ਦੇ ਮਕਸਦ ਨਾਲ ਰਾਫੇਲ ਏਅਰਕਰਾਫ਼ਟ ਭਾਰਤੀ ਹਵਾਈ ਸੈਨਾ ਦੇ ਬੇੜੇ ’ਚ ਸ਼ਾਮਲ ਕੀਤੇ ਜਾ ਰਹੇ ਹਨ। ਇਨਾ ਜਹਾਜ਼ਾਂ ਦੀ ਲੜਨ ਦੀ ਸਮਰੱਥਾ ਬਾਰੇ ਚਾਨਣਾ ਪਾਉਂਦਿਆਂ ਇਹ ਪੱਖ ੳਭਾਰਿਆ ਗਿਆ ਕਿ ਇਹ 4.5 ਜਨਰੇਸ਼ਨ ਨਾਲ ਸਬੰਧਤ ਰਾਫ਼ੇਲ ਏਅਰਕਰਾਫ਼ਟ 4700 ਕਿਲੋ ਤੱਕ ਭਾਰ ਨਾਲ ਲਿਜਾਣ ਦੀ ਸਮਰੱਥਾ ਰੱਖਦੇ ਹਨ ਅਤੇ ਇਨਾਂ ਦੀ ਆਮ ਰੇਂਜ 300 ਕਿਲੋਮੀਟਰ ਤੱਕ ਦੀ ਹੈ। ਇਸ ਫਿਲਮ ’ਚ ਵਿਖਾਇਆ ਗਿਆ ਕਿ ਫਰਾਂਸ ਵੱਲੋਂ ਭੇਜੇ ਰਾਫ਼ੇਲ ਦੇ ਪਹਿਲੇ ਸੈਟ ’ਚ 5 ਏਅਰਕਰਾਫ਼ਟ ਅੰਬਾਲਾ ਏਅਰ ਬੇਸ ’ਤੇ ਪਹੁੰਚ ਚੁੱਕੇ ਹਨ ਜਦਕਿ ਬਾਕੀ ਅਵਲੇ ਸਾਲ 2021 ’ਚ ਦੇਣ ਦਾ ਫਰਾਂਸ ਨੇ ਭਰੋਸਾ ਦਿੱਤਾ ਹੈ। ਇਸ ਦੌਰਾਨ ਇਹ ਪੱਖ ਵੀ ਉਭਾਰਿਆ ਗਿਆ ਕਿ ਰਾਫ਼ੇਲ ਭਾਰਤ ਤੇ ਭਾਰਤੀ ਸੈਨਾ ਲਈ ਮਾਣ ਵਾਲੀ ਗੱਲ ਹੈ।