5 Dariya News

ਜਿਲਾ ਰੈਡ ਕਰਾਸ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਮੌਕੇ ਫਸਟ ਏਡ ਪੋਸਟ ਅਤੇ ਐਬੂਲੈਂਸ ਲਗਾਈ ਗਈ

5 Dariya News

ਰੂਪਨਗਰ 17-Dec-2020

ਡਿਪਟੀ ਕਮਿਸ਼ਨਰ ਕਮ ਪ੍ਰਧਾਨ, ਜਿਲਾ ਰੈਡ ਕਰਾਸ ਰੂਪਨਗਰ ਦੇ ਆਦੇਸ਼ਾਂ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੇ ਸ਼ਹੀਦੀ ਸਮਾਗਮਾਂ ਸਮੇਂ ਸੰਗਤਾਂ ਦੀ ਸੇਵਾ ਲਈ ਗੁਰਦੁਅਰਾ ਸੀ ਭੱਠਾ ਸਾਹਿਬ ਵਿਖੇ ਫਸਟ ਏਡ ਪੋਸਟ ਅਤੇ ਐਬੂਲੈਂਸ ਲਗਾਈ ਗਈ ਹੈ। ਇਹ ਫਸਟ ਏਡ ਪੋਸਟ ਤਿੰਨ ਦਿਨਾਂ ਲਈ ਮਿਤੀ 16, 17, 18 ਦਸੰਬਰ ਤੱਕ ਸੇਵਾ ਵਿੱਚ ਰਹੇਗੀ ।ਇਸ ਫਸਟ ਏਡ ਪੋਸਟ ਤੇ ਰੈਡ ਕਰਾਸ ਦਾ ਸਟਾਫ, ਮੈਂਬਰ ਅਤੇ ਵਲੰਟੀਅਰ ਸੇਵਾ ਨਿਭਾ ਰਹੇ ਹਨ ਫਸਟ ਏਡ ਪੋਸਟ ਤੇ ਸੰਗਤਾਂ ਨੂੰ ਜੂਸ ਵੀ ਵੰਡਿਆ ਗਿਆ ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਭੱਠਾ ਸੀਂਹਬ ਵਿਖੇ ਜਿਲਾ ਯੂਥ ਕਲੱਬ ਤਾਲਮੇਲ ਕਮੇਟੀ ਐਨ.ਜੀ.ਓਜ ਵਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਰੈਡ ਕਰਾਸ ਵਲੋਂ ਜੂਸ, ਸਾਬਣ, ਮਾਸਕ ਵੀ ਵੰਡੇ ਗਏ ਅਤੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਭੇਜਿਆ ਗਿਆ । ਇਸ ਸਮੇ ਸੀ ਗੁਰਸੋਹਣ ਸਿੰਘ  ਸਕੱਤਰ ਰੈਡ ਕਰਾਸ, ਸ੍ਰੀਮਤੀ ਰਕੇਸ਼ ਕੁਮਾਰੀ ਸੁਪਰਡੈਂਟ ਸਟੇਟ ਰੈਡ ਕਰਾਸ, ਸੀ ਵਰੁਣ ਸ਼ਰਮਾ ਟਰੇਨਿੰਗ ਇੰਚਾਰਜ ਸੀ ਅਮਨਦੀਪ ਇੰਚਾਰਜ ਬਲੱਡ ਬੈਂਕ, ਵਲੰਟੀਅਰ ਸੀ ਜਗਮੋਹਨ ਸਿੰਘ ,ਸੀ ਲਖਵੀਰ ਸਿੰਘ, ਸੀ ਸੱਤਨਾਮ ਸਿੰਘ, ਸੀ ਗੁਰਸਿਮਰਨ ਸਿੰਘ, ਸੀ ਸਨਦੀਪ ਸਿੰਘ, ਸੀ ਅਰਸ਼ਦੀਪ ਸਿੰਘ, ਸ੍ਰੀਮਤੀ ਬਲਵਿੰਦਰ ਕੌਰ, ਸੀ ਰਮਨਦੀਪ ਸਿੰਘ,ਸੀ ਸ਼ਿਵ ਕੁਮਾਰ ਸੀ ਗੁਰਬਚਨ ਸਿੰਘ ਸੋਢੀ ਸੀ ਮਨਜਿੰਦਰ ਸਿੰਘ ਐਨ.ਜੀ.ਓਜ ਦੇ ਮੈਂਬਰ ਸ਼ਾਮਲ ਹੋਏ।