5 Dariya News

47 ਲੱਖ ਰੁਪਏ ਦੀ ਲਾਗਤ ਨਾਲ ਹੋ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਵਿਧਾਇਕ ਨੇ ਲਿਆ ਜਾਇਜਾ

5 Dariya News

ਫਾਜ਼ਿਲਕਾ 11-Dec-2020

ਫਾਜ਼ਿਲਕਾ ਦੇ ਵਿਧਾਇਕ  ਦਵਿੰਦਰ ਸਿੰਘ ਘੁਬਾਇਆ ਨੇ ਫਾਜ਼ਿਲਕਾ ਬਸਤੀ ਹਜ਼ੂਰ ਸਿੰਘ, ਡੈਡ ਰੋਡ ਉਤੇ ਸੀਵਰੇਜ ਪਾਣੀ ਦੇ ਨਿਕਾਸੀ ਲਈ ਸੀਵਰੇਜ਼ ਦੀਆ ਪਾਇਪਾਂ ਪਾਊਣ ਦੇ ਚੱਲ ਰਹੇ ਕੰਮਾਂ ਦਾ ਜਾਇਜਾ ਲਿਆ। ਉਨ੍ਹਾਂ ਨੇ ਦਂੱਸਿਆ ਕਿ ਡੈਡ ਰੋਡ ਦੀ ਸੜਕ ਨੂੰ ਪੱਕਾ ਕਰਨ ਲਈ 40 ਲੱਖ ਅਤੇ  ਪਾਣੀ ਦੇ ਨਿਕਾਸੀ ਲਈ 7 ਲੱਖ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਦੇ ਕੰਮ ਚਾਲੂ ਕੀਤੇ ਗਏ ਹਨ।  ਇਹ ਰੋਡ ਸ਼ਹਿਰ ਦੇ 4 ਮੁਹੱਲਿਆਂ ਨੂੰ ਜੋੜਦਾ ਹੈ। ਇਸ ਮੌਕੇ ਉਨ੍ਹਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਵਿਕਾਸ ਕਾਰਜ ਉਚ ਗੁਣਵਤਾ ਦੇ ਹੋਣ ਅਤੇ ਸਾਰੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਤਰਜੀਹੀ ਅਧਾਰ ਤੇ ਮੁੰਕਮਲ ਕਰਕੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤੇ ਜਾਣ। ਉਨ੍ਹਾਂ ਨੇ ਇਸ ਮੌਕੇ ਇਲਾਕਾ ਨਿਵਾਸੀਆਂ ਦੀਆਂ ਮੁਸਕਿਲਾਂ ਵੀ ਸੁਣੀਆਂ ਅਤੇ ਕਿਹਾ ਕਿ ਸੂਬਾ ਸਰਕਾਰ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੇਗੀ। ਐਮ.ਐਲ.ਏ ਫਾਜ਼ਿਲਕਾ ਸ. ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ। ਹਰ ਮਹੁੱਲੇ ਚ ਪੱਕੀਆ ਗਲੀਆਂ, ਪਾਣੀ ਦੇ ਨਿਕਾਸ ਲਈ ਨਾਲੀਆਂ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਰੌਸ਼ਨੀ ਲਈ ਲਾਇਟਾਂ ਦਾ ਪ੍ਰਬੰਧ, ਆਦਿ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ ।ਵਿਧਾਇਕ ਸ: ਘੁਬਾਇਆ ਨੇ ਕਿਹਾ ਕਿ ਸਾਰੇ ਸ਼ਹਿਰ ਵਾਸੀ ਵੀ ਆਪਣੇ ਸ਼ਹਿਰ ਨੂੰ ਸਾਫ ਰੱਖਣ ਵਿੱਚ ਸਹਿਯੋਗ ਦੇਣ।ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਰਜਨੀਸ਼ ਕੁਮਾਰ, ਸ੍ਰੀ ਸੁਰਿੰਦਰ ਕੁਮਾਰ ਕਾਲੜਾ ਬਲਾਕ ਪ੍ਰਧਾਨ, ਸ੍ਰੀ ਪਰਮਜੀਤ ਸਿੰਘ ਪੰਮੀ,ਰਿਤੇਸ਼ ਗਗਨੇਜਾ ਐਕਸ ਜਿ਼ਲ੍ਹਾ ਪ੍ਰਧਾਨ ਬਾਰ ਐਸੋਸੀਏਸ਼ਨ ਫਾਜਿ਼ਲਕਾ, ਰੌਮੀ ਸਿੰਘ, ਰਾਹੁਲ ਕੁੱਕੜ, ਮਾਸਟਰ ਛਿੰਦਰ ਸਿੰਘ ਲਾਧੂਕਾ, ਨੀਲਾ ਮਦਾਨ,ਰਾਜ ਸਿੰਘ ਨੱਥੂ ਚਿਸਤੀ, ਮੋਹਲ ਲਾਲ ਅਤੇ ਹੋਰ ਆਗੂ ਵੀ ਹਾਜਰ ਸਨ।