ਐਨ.ਸੀ.ਸੀ. ਦੇ 100 ਫ਼ੀਸਦੀ ਵਲੰਟੀਅਰਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦਾ ਟੀਚਾ : ਗਰੁੱਪ ਕੈਪਟਨ
5 Dariya News
ਪਟਿਆਲਾ 11-Dec-2020
ਭਾਰਤੀ ਚੋਣ ਕਮਿਸ਼ਨ ਦੇ 'ਹਰ ਇੱਕ ਵੋਟ ਰਜਿਸਟਰ ਕਰਨਾ ਲਾਜ਼ਮੀ' ਦੇ ਨਾਹਰੇ ਦੀ ਪੂਰਤੀ ਲਈ ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੇ ਨਿਰਦੇਸ਼ਾਂ ਤਹਿਤ ਸਥਾਨਕ 3 ਪੰਜਾਬ ਏਅਰ ਸੁਕੈਡਰਨ ਐਨ.ਸੀ.ਸੀ. ਯੂਨਿਟ ਪਟਿਆਲਾ ਵਿਖੇ ਜ਼ਿਲ੍ਹੇ ਦੀਆਂ ਸਮੂਹ ਕਾਲਜਾਂ ਸਕੂਲਾਂ ਦੇ ਐਨ.ਸੀ.ਸੀ. ਏਅਰ ਵਿੰਗ ਇੰਚਾਰਜਾਂ ਦੀ ਮੀਟਿੰਗ ਕੀਤੀ ਗਈ।ਜ਼ਿਲ੍ਹਾ ਸਵੀਪ ਟੀਮ ਪਟਿਆਲਾ ਅਤੇ ਚੋਣ ਦਫ਼ਤਰ ਪਟਿਆਲਾ ਵੱਲੋਂ ਆਯੋਜਿਤ ਇਸ ਮੀਟਿੰਗ 'ਚ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਅਤੇ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਸ਼ਾਮਲ ਸਨ। ਇਸ ਮੌਕੇ ਉਨ੍ਹਾਂ ਐਨ.ਸੀ.ਸੀ. ਇਕਾਈਆਂ ਦੇ ਮੁਖੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਅਧੀਨ ਸਮੂਹ ਵਲੰਟੀਅਰ ਦੀਆਂ 100 ਫ਼ੀਸਦੀ ਵੋਟਾਂ ਬਨਵਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਵੋਟ ਬਨਵਾਉਣ ਜਾਂ ਕਟਵਾਉਣ ਜਾਂ ਪਤਾ ਬਦਲਣ ਜਾਂ ਕਿਸੇ ਵੀ ਤਰ੍ਹਾਂ ਦੀ ਦਰੁਸਤੀ ਲਈ ਫਾਰਮ ਭਰਨ ਦੀ ਆਫ਼ ਲਾਈਨ ਅਤੇ ਆਨ ਲਾਈਨ ਵਿਧੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਨੋਡਲ ਅਫ਼ਸਰ ਸਵੀਪ ਅਸੈਂਬਲੀ ਹਲਕਾ ਸਨੌਰ ਸਤਵੀਰ ਸਿੰਘ ਗਿੱਲ ਨੇ ਦੱਸਿਆ ਕਿ ਜੋ ਐਨ.ਸੀ.ਸੀ. ਕੈਡਿਟ ਪਿਛਲੇ ਛੇ ਮਹੀਨੇ ਜਾਂ ਉਸ ਤੋਂ ਵੱਧ ਸਮੇਂ ਤੋਂ ਪਟਿਆਲਾ ਜ਼ਿਲ੍ਹੇ 'ਚ ਰਹਿ ਰਿਹਾ ਹੈ ਅਤੇ ਯੋਗਤਾ ਮਿਤੀ 01-01-2021 ਨੂੰ 18 ਸਾਲ ਦਾ ਹੋ ਜਾਂਦਾ ਹੈ ਉਹ ਆਪਣੀ ਵੋਟ ਬਣਵਾ ਸਕਦਾ ਹੈ। ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਨੇ ਸਮੂਹ ਐਨ.ਸੀ.ਸੀ. ਵਲੰਟੀਅਰਾਂ ਨੂੰ ਵੋਟ ਬਨਵਾਉਣ ਅਤੇ ਵੋਟ ਪਾਉਣ ਦੇ ਲਈ ਅਤੇ ਰਾਸ਼ਟਰ ਨਿਰਮਾਣ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰਤੀਬਧ ਹੋਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਦੱਸਿਆ ਕਿ ਇਸ ਯੂਨਿਟ ਦੇ ਅਧੀਨ 6 ਯੂਨੀਵਰਸਿਟੀਆਂ 43 ਸਕੂਲ /ਕਾਲਜਾਂ ਦੇ 2306 ਵਲੰਟੀਅਰ ਹਨ ਅਤੇ ਉਨ੍ਹਾਂ ਦਾ ਟੀਚਾ 100 ਫ਼ੀਸਦੀ ਵੋਟਰ ਰਜਿਸਟਰੇਸ਼ਨ ਅਤੇ ਲੋਕਤੰਤਰਿਕ ਪੰਰਪਰਾਵਾਂ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਹੈ।