5 Dariya News

ਝੰਡਾ ਦਿਵਸ ਮੌਕੇ ਦੇਸ਼ ਦੀ ਏਕਤਾ ਤੇ ਅਖੰਡਤਾ ਬਰਕਰਾਰ ਰੱਖਣ ਦਾ ਪ੍ਰਣ

5 Dariya News

ਕਪੂਰਥਲਾ 07-Dec-2020

ਕਰਨਲ ਦਲਵਿੰਦਰ ਸਿੰਘ, ਜ਼ਿਲ੍ਹਾ ਰੱਖਿਆ ਸੇਵਾਵਾ ਭਲਾਈ ਅਫਸਰ, ਕਪੂਰਥਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਜ਼ਿਲ੍ਹਾ ਰੱਖਿਆ ਸੇਵਾਵਾ ਭਲਾਈ ਦਫਤਰ ਕਪੂਰਥਲਾ ਵਿਖੇ ਮਨਾਇਆ ਗਿਆ। ਉਨ੍ਹਾ ਨੇ ਦੱਸਿਆ ਕਿ ਸੈਨਿਕਾ ਨੇ ਆਪਣੀਆ ਜਵਾਨੀਆ ਅਤੇ ਜਿੰਦੜੀਆ ਦੇਸ਼ ਦੇ ਲੇਖੇ ਲਾ ਕੇ ਦੇਸ਼ ਦੀ ਅਜ਼ਾਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਹੋਇਆ ਹੈ ।ਇਸ ਦਿਨ ਰਾਸ਼ਟਰ ਆਪਣੇ ਬਹਾਦਰ ਸੈਨਿਕਾ ਵੱਲੋ ਦੇਸ਼ ਦੀ ਰੱਖਿਆ ਲਈ ਦਿੱਤੀਆਂ ਕੁਰਬਾਨੀਆ ਨੂੰ ਯਾਦ ਕਰਦਾ ਹੈ। ਉਨ੍ਹਾ ਨੇ ਇਸ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਦੇਸ਼ ਵਾਸੀ ਆਪਣੀਆ ਸੁਰੱਖਿਆ ਸੈਨਾਵਾ ਅਤੇ ਸ਼ਹੀਦਾ ਦੇ ਪਰਿਵਾਰਾ ਪ੍ਰਤੀ ਆਪਣੀ ਇੱਕਜੁੱਟਤਾ ਦਰਸਾਉਦੇ ਹਨ ਅਤੇ ਬੜੇ ਫਖਰ ਨਾਲ ਆਪਣੇ ਸੀਨੇ ਤੇ ਇਨ੍ਹਾ ਸੈਨਾਵਾ ਦੇ ਸਟਿਕਰ ਫਲੈਗ ਨੂੰ ਲਗਾਉˆਦੇ ਹਨ ਅਤੇ ਬਦਲੇ ਵਿੱਚ ਸਵੈ-ਇੱਛਤ ਧਨ ਰਾਸ਼ੀ ਦਾਨ ਵਜੋਂ ਦਿੰਦੇ ਹਨ। ਝੰਡੇ ਦੇ ਸਨਮਾਨ ਵਿੱਚ ਇਕੱਤਰ ਕੀਤਾ ਫੰਡ ਕੇਦਰ ਅਤੇ ਰਾਜਿਆਂ ਸੈਨਿਕ ਬੋਰਡ ਵੱਲੋਂ ਲਾਗੂ ਕੀਤੀਆਂ ਗਈਆ ਕਈ ਪ੍ਰਕਾਰ ਦੀਆ ਭਲਾਈ ਸਕੀਮਾ ਲਈ ਵਰਤਿਆ ਜਾˆਦਾ ਹੈ। ਇਹ ਫੰਡ ਨਾਨ ਪੈਨਸ਼ਨਰ ਸਾਬਕਾ ਸੈਨਿਕਾ ਅਤੇ ਉਨ੍ਹਾ ਦੀਆ ਵਿਧਵਾਵਾ ਜਿਨ੍ਹਾ ਨੂੰ ਬਿਨਾ ਪੈਨਸ਼ਨ ਰਲੀਜ ਕੀਤਾ ਗਿਆ ਸੀ, ਅਪੰਗ ਸੈਨਿਕਾ, ਸਾਬਕਾ ਸੈਨਿਕਾ, ਉਨ੍ਹਾ ਦੇ ਆਸ਼ਰਿਤਾˆ/ਅਨਾਥ ਬੱਚਿਆ ਅਤੇ ਸੇਵਾ ਕਰ ਰਹੇ ਸੈਨਿਕਾˆ ਦੀ ਭਲਾਈ ਲਈ ਵਰਤਿਆ ਜਾˆਦਾ ਹੈ। ਉਨ੍ਹਾ ਨੇ ਕਪੂਰਥਲਾ ਵਾਸੀਆ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੇਕ ਕੰਮ ਵਿੱਚ ਹਿੱਸੇਦਾਰ ਬਣਨ ਅਤੇ ਦੇਸ਼ ਦੀ ਰੱਖਿਆ ਖਾਤਰ ਜਾਨਾ ਕੁਰਬਾਨ ਕਰਨ ਵਾਲੇ ਸ਼ਹੀਦਾ ਦੇ ਪਰਿਵਾਰਾˆ ਦੀ ਭਲਾਈ ਲਈ ਦਿੱਲ ਖੋਲ੍ਹ ਕੇ ਦਾਨ ਕਰਨ, ਇਹ ਹੀ ਉਹਨਾ ਨੂੰ ਸੱਚੀ ਸ਼ਰਧਾˆਜਲੀ ਹੋਵੇਗੀ। ਦਾਨ ਨਕਦ/ਚੈਕ/ਬੈˆਕ ਡਰਾਫਟ ਰਾਹੀਂ ਜ਼ਿਲ੍ਹਾ ਰੱਖਿਆ ਸੇਵਾਵਾˆ ਭਲਾਈ ਦਫਤਰ, ਕਪੂਰਥਲਾ ਨੂੰ ਭੇਜਣ। ਦਾਨ ਕੀਤੀ ਰਾਸ਼ੀ ਇੰਨਕਮ ਟੈਕਸ ਮੁਕਤ ਹੈ। ਇਸ ਮੌਕੇ ਕੁੱਲ 06 ਲੋੜਵੰਦ ਲਾਭਪਾਤਰੀਆˆ ਨੂੰ 1,23,000/- ਰੁਪਏ ਦੀ ਮਾਲੀ ਸਹਾਇਤਾ ਦੇ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਤੇ ਰਿਟਾਇਰਡ ਸੈਨਿਕ ਅਫਸਰ, ਸਾਬਕਾ ਸੈਨਿਕ ਅਤੇ ਉਨ੍ਹਾ ਦੇ ਪਰਿਵਾਰ, ਜ਼ਿਲ੍ਹਾ ਰੱਖਿਆ ਸੇਵਾਵਾ ਭਲਾਈ ਦਫਤਰ ਕਪੂਰਥਲਾ ਦਾ ਸਟਾਫ, ਐਸ. ਆਈ. ਐਮ. ਟੀ. ਦਾ ਸਟਾਫ ਅਤੇ ਵਿਦਿਆਰਥੀ ਹਾਜਰ ਹੋਏ।