5 Dariya News

ਸਿਵਲ ਸਰਜਨ ਵਲੋਂ ਗੈਰ ਸੰਚਾਰੀ ਰੋਗਾਂ ਬਾਰੇ ਜਾਗਰੂਕਤਾ ਵੈਨ ਰਵਾਨਾ

5 Dariya News

ਕਪੂਰਥਲਾ 19-Nov-2020

ਗੈਰ ਸੰਚਾਰੀ ਰੋਗਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਪੰਜਾਬ ਸਰਕਾਰ ਵੱਲੋਂ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਇੱਕ ਜਾਗਰੂਕਤਾ ਵੈਨ ਸਿਹਤ ਵਿਭਾਗ ਕਪੂਰਥਲਾ ਪੁੱਜੀ ਜਿਸ ਨੂੰ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਜਾਗਰੂਕਤਾ ਵੈਨ ਨੂੰ ਚਲਾਉਣ ਦਾ ਉਦੇਸ਼ ਲੋਕਾਂ ਨੂੰ ਗੈਰ ਸੰਚਾਰੀ ਰੋਗਾਂ ਜਿਵੇਂ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਸਟ੍ਰੋਕ, ਕੈਂਸਰ ਆਦਿ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ ਤਾਂ ਜੋ ਲੋਕ ਲੱਛਣਾਂ ਨੂੰ ਪਛਾਣ ਸਮੇਂ ਸਿਰ ਇਨਾਂ ਬਿਮਾਰੀਆਂ ਦਾ ਇਲਾਜ ਕਰਵਾ ਸਕਣ। ਉਨਾਂ ਇਹ ਵੀ ਕਿਹਾ ਕਿ ਬਦਲਦੀ ਜੀਵਨ ਸ਼ੈਲੀ, ਗਲਤ ਖਾਣ ਪਾਣ ਨੇ ਇਨਾਂ ਬੀਮਾਰੀਆਂ ਨੂੰ ਵਧਾਇਆ ਹੈ ਤੇ ਜਾਗਰੂਕਤਾ ਦੀ ਕਮੀ ਦੇ ਚੱਲਦਿਆਂ ਲੋਕ ਸਹੀ ਸਮੇਂ ਤੇ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਤੁਲਤ ਖਾਣ ਪਾਣ ਲੈਣ, ਕਸਰਤ ਅਤੇ ਸੈਰ ਨੂੰ ਰੋਜਾਨਾ ਜਿੰਦਗੀ ਦਾ ਹਿੱਸਾ ਬਣਾਉਣ, ਸਮੇਂ ਸਮੇਂ 'ਤੇ ਡਾਕਟਰੀ ਚੈਕਅਪ ਕਰਵਾਉਣ ਤਾਂ ਜੋ ਇਨਾਂ ਬੀਮਾਰੀਆਂ ਤੋਂ ਬਚਾਅ ਹੋ ਸਕੇ।ਜਿਲਾ ਪਰਿਵਾਰ ਭਲਾਈ ਅਫਸਰ ਕਮ ਨੋਡਲ ਅਫਸਰ ਐਨ.ਪੀ.ਸੀ.ਡੀ.ਸੀ.ਐਸ. ਪ੍ਰੋਗਰਾਮ ਡਾ ਰਾਜ ਕਰਨੀ ਨੇ ਦੱਸਿਆ ਕਿ ਉਕਤ ਵੈਨ ਦੋ ਦਿਨ ਜਿਲੇ ਦੇ ਲੋਕਾਂ ਨੂੰ ਜਾਗਰੂਕ ਕਰੇਗੀ।ਸੀਨੀਅਰ ਮੈਡੀਕਲ ਅਫਸਰ ਡਾ. ਤਾਰਾ ਸਿੰਘ ਨੇ ਲੋਕਾਂ ਨੂੰ ਸ਼ਰਾਬ ਅਤੇ ਤੰਬਾਕੂ ਦਾ ਸੇਵਨ ਨਾ ਕਰਨ, ਜੰਕ ਫੂਡ ਤੋਂ ਪਰਹੇਜ ਕਰਨ, ਮੌਸਮੀ ਫਲ ਅਤੇ ਸਬਜੀਆਂ ਦੀ ਵਰਤੋਂ ਕਰਨ, ਤਲੇ ਹੋਏ ਭੋਜਨ ਤੋਂ ਪਰਹੇਜ ਕਰਨ ਤੇ ਕਸਰਤ ਕਰਨ ਲਈ ਪ੍ਰੇਰਿਆ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਰਮੇਸ਼ ਕੁਮਾਰੀ ਬੰਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਸਾਰਿਕਾ ਦੁੱਗਲ, ਜਿਲਾ ਸਿਹਤ ਅਫਸਰ ਡਾ ਕੁਲਜੀਤ ਸਿੰਘ, ਡਾ ਕਿੰਦਰਪਾਲ ਬੰਗੜ, ਡਾ ਰਾਜੀਵ ਭਗਤ,  ਡਾ ਸੁਖਵਿੰਦਰ ਕੌਰ,  ਸੁਪਰੀਟੈਂਡੈਂਟ ਰਾਮ ਅਵਤਾਰ, ਡਾ ਨਵਪ੍ਰੀਤ ਕੌਰ, ਡਾ ਸ਼ੁਭਰਾ ਸਿੰਘ, ਰਾਮ ਸਿੰਘ, ਜੋਤੀ ਆਨੰਦ, ਰਵਿੰਦਰ ਜੱਸਲ, ਸੰਤੋਸ਼, ਰਜਨੀ, ਪ੍ਰਿਯੰਕਾ ਤੇ ਹੋਰ ਹਾਜਰ ਸਨ।