ਸਵੀਪ ਟੀਮ ਵੱਲੋਂ ਅੰਧ ਵਿਦਿਆਲੇ ਵਿੱਚ ਵੋਟਰ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ
ਦਿਵਿਆਂਗ ਵੋਟਰਾਂ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
5 Dariya News
ਫਿਰੋਜ਼ਪੁਰ 10-Nov-2020
ਮੁੱਖ ਚੋਣ ਅਫਸਰ ਪੰਜਾਬ, ਜੀ ਦੀਆਂ ਹਦਾਇਤਾਂ ਅਨੁਸਾਰ ਮਾਨਯੋਗ ਡਿਪਟੀ ਕਮਿਸ਼ਨਰ-ਕਮ- ਜਿਲਾ ਚੋਣ ਅਫਸਰ, ਫਿਰੋਜਪੁਰ ਸ੍ਰੀ ਗੁਰਪਾਲ ਸਿੰਘ ਚਾਹਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਅੰਧ ਵਿਦਿਆਲੇ ਫਿਰੋਜਪੁਰ ਵਿਖੇ ਵਿਸ਼ੇਸ਼ ਵੋਟਰ ਜਾਗਰੁਕਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹਾ ਸਵੀਪ ਕੁਆਰਡੀਨੇਟਰ ਡਾ.ਸਤਿੰਦਰ ਸਿੰਘ ਨੈਸ਼ਨਲ ਅਵਾਰਡੀ, ਸ੍ਰੀ ਇੰਦਰਜੀਤ ਚੋਣ ਤਹਿਸੀਲਦਾਰ, ਸ੍ਰੀ ਹਰੀਸ਼ ਮੋਂਗਾ ਸਵੀਪ ਆਈਕਨ, ਸ੍ਰੀ ਚਮਕੌਰ ਸਿੰਘ ਚੋਣ ਕਾਨੂੰਗੋ, ਸ੍ਰੀ ਤਰਲੋਚਨ ਸਿੰਘ ਪ੍ਰੋਗਰਾਮਰ, ਸ੍ਰੀ ਲਖਵਿੰਦਰ ਸਿੰਘ ਸਵੀਪ ਕੁਆਰਡੀਨੇਟਰ ਵਿਧਾਨ ਸਭਾ ਚੋਣ ਹਲਕਾ 76-ਫਿਰੋਜਪੁਰ ਸ਼ਹਿਰੀ ਤੋਂ ਇਲਾਵਾ 20 ਤੋਂ ਵੱਧ ਅੰਧ ਵਿਦਿਆਲੇ ਦੇ ਮੈਂਬਰ ਵਿਸ਼ੇਸ਼ ਤੌਰ ਤੇ ਹਾਜਰ ਸਨ।ਦਿਵਿਆਂਗ ਵੋਟਰ ਸ੍ਰੀ ਪਰਮਿੰਦਰ ਕੁਮਾਰ ਨੇ ਵੋਟ ਦੀ ਮਹੱਤਤਾ ਦੀ ਸਬੰਧੀ ਵਿਚਾਰ ਪੇਸ਼ ਕਰਦਿਆ 18 ਸਾਲ ਤੋਂ ਵੱਧ ਉਮਰ ਤੋਂ ਵੱਧ ਦੇ ਹਰ ਨਾਗਰਿਕ ਨੂੰ ਵੋਟ ਬਣਾਉਣ ਅਤੇ ਵੋਟ ਪੋਲ ਕਰਨ ਸਬੰਧੀ ਸੁਚੱਜੇ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਅਨੇਕਾਂ ਮੈਂਬਰਾਂ ਨੇ ਆਪਣੇ ਗੀਤਾਂ ਰਾਂਹੀ ਵੀ ਵੋਟ ਦੀ ਮਹੱਤਤਾ ਦਾ ਜਿਕਰ ਕੀਤਾ ਅਤੇ ਦੇਸ਼ ਭਗਤੀ ਦੇ ਗੀਤ ਗਾ ਕੇ ਵੀ ਖੂਬ ਰੰਗ ਬਣਿਆ। ਜਿਲ੍ਹਾ ਸਵੀਪ ਕੁਆਰਡੀਨੇਟਰ, ਡਾ.ਸਤਿੰਦਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਵੋਟ ਦੀ ਮਹੱਤਤਾ ਬਾਰੇ ਦਿਵਿਆਂਗ ਵਿਅਕਤੀਆਂ ਨੂੰ ਜਾਗਰੂਕ ਕਰਵਾਇਆ ਅਤੇ ਦੱਸਿਆ ਕਿ ਇਸ ਦੇਸ਼ ਵਿੱਚ ਲੋਕਤੰਤਰੀ ਰਾਜ ਹੋਣ ਕਰਕੇ ਉਨਾਂ ਦੇ ਵੋਟ ਦੀ ਕਿ ਮਹੱਤਤਾ ਹੈ। ਉਨਾਂ ਨੇ ਹਰ ਇੱਕ ਦਿਵਿਆਂਗ ਨਾਗਰਿਕ ਨੂੰ ਵੋਟ ਬਣਾਉਣ ਬਾਰੇ ਪ੍ਰੇਰਿਤ ਕੀਤਾ। ਸ੍ਰੀ ਹਰੀਸ਼ ਮੋਂਗਾ ਸਵੀਪ ਆਈਕਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ "ਹਰ ਇੱਕ ਵੋਟ ਮਹੱਤਵਪੂਰਣ ਹੈ" ਦੇ ਉਦੇਸ਼ ਨਾਲ ਸਵੀਪ ਟੀਮ ਵੱਲੋਂ ਹਰ ਯੋਗ ਨਾਗਰਿਕ ਤੱਕ ਪਹੁੰਚ ਕਰਕੇ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾ ਰਹੀਆਂ ਹਨ। ਇਹਨਾਂ ਦਿਵਿਆਂਗ ਨਾਗਰਿਕਾ ਦੀ ਵੋਟ ਵੀ ਉਨੀ ਹੀ ਮਹੱਤਵਪੂਰਨ ਹੈ ਜਿੰਨੀ ਕਿ ਇੱਕ ਆਮ ਵਿਅਕਤੀ ਦੀ ਵੋਟ।