5 Dariya News

ਚੇਅਰਮੈਨ ਅਮਰਜੀਤ ਸਿੰਘ ਸਮਰਾ ਵਲੋਂ ਮਾਰਕਫੈਡ ਦੀ ਉਤਪਾਦਨ ਸਮਰੱਥਾ ਵਧਾਉਣ ਦੀ ਲੋੜ 'ਤੇ ਜ਼ੋਰ

ਕਪੂਰਥਲਾ ਵਿਖੇ ਕੈਟਲ ਫੀਡ ਦੇ ਕੂਪਨਾਂ ਵਿਚੋਂ ਕੱਢੇ ਲੱਕੀ ਡਰਾਅ

5 Dariya News

ਕਪੂਰਥਲਾ 06-Nov-2020

ਮਾਰਕਫੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਨੇ ਕਿਹਾ ਹੈ ਕਿ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਕੀਤੇ ਜਾਣ ਨਾਲ ਹੀ ਪੰਜਾਬ ਦੀ ਕਿਰਸਾਨੀ ਨੂੰ ਸਮੇਂ ਦੀ ਹਾਣੀ ਬਣਾਕੇ ਅੰਤਰਾਰਾਸ਼ਟਰੀ ਬਾਜ਼ਾਰ ਵਿਚ ਮੁਕਾਬਲਾ ਕੀਤਾ ਜਾ ਸਕਦਾ ਹੈ।ਅੱਜ ਮਾਰਕਫੈਡ ਵਲੋਂ ਆਪਣੇ ਕਪੂਰਥਲਾ ਸਥਿਤ ਕੈਟਲ ਫੀਡ ਪਲਾਂਟ ਵਿਖੇ ਕੂਪਨ ਸਕੀਮ ਦੇ ਲੱਕੀ ਡਰਾਅ ਕੱਢਣ ਮੌਕੇ ਕਰਵਾਏ ਸਮਾਗਮ ਦੌਰਾਨ ਬੋਲਦਿਆਂ ਉਨਾਂ ਕਿਹਾ ਕਿ ਮਾਰਕਫੈਡ ਦਾ ਪੰਜਾਬ ਦੀ ਅ੍ਰਰਥ ਵਿਵਸਥਾ ਵਿਚ ਬਹੁਤ ਵੱਡਾ ਯੋਗਦਾਨ ਹੈ ਅਤੇ ਵਰਤਮਾਨ ਸਮੇਂ ਇਸਦੀ ਉਤਪਾਦਨ ਸਮਰੱਥਾ ਹੋਰ ਵਧਾਏ ਜਾਣ ਦੀ ਲੋੜ ਹੈ। ਉਨਾਂ ਕਿਹਾ ਕਿ ਮਾਰਕਫੈਡ ਦੇ ਬੋਰਡ ਵਲੋਂ ਹੋਰ ਅਤਿ ਆਧੁਨਿਕ ਪਲਾਂਟ ਸਥਾਪਿਤ ਕਰਨ ਤੇ ਪਹਿਲੇ ਪਲਾਂਟਾਂ ਦੀ ਸਮਰੱਥਾ ਵਧਾਉਣ ਬਾਰੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਉਨਾਂ ਨਾਲ ਹੀ ਐਲਾਨ ਕੀਤਾ ਕਿ ਭਵਿੱਖ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕਰਨ ਦੀ ਵਿਵਸਥਾ ਲਾਗੂ ਕੀਤੀ ਜਾਵੇਗੀ।ਅੱਜ ਜਿਸ ਕੂਪਨ ਸਕੀਮ ਤਹਿਤ ਲੱਕੀ ਡਰਾਅ ਕੱਢੇ ਗਏ ਉਸ ਤਹਿਤ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਡੀਲਰਾਂ ਨੂੰ 7 ਲੱਖ ਰੁਪੈ ਦੇ ਇਨਾਮਾਂ ਨਾਲ ਨਿਵਾਜਿਆ ਗਿਆ। ਇਨਾਂ ਵਿਚ ਕਪੂਰਥਲਾ ਤੇ ਗਿੱਦੜਬਾਹਾ ਕੈਟਲ ਫੀਡ  ਪਲਾਂਟ ਨਾਲ ਸਬੰਧਿਤ ਕੂਪਨਾਂ ਵਿਚੋਂ 13-13 ਇਨਾਮਾਂ ਦੀ ਚੋਣ ਕੀਤੀ  ਗਈ , ਜਿਸ ਵਿਚ ਦੋ ਬੁਲੇਟ ਮੋਟਰਸਾਇਕਲ, ਹੀਰੋ ਦੇ ਮੋਟਰਸਾਈਕਲ , ਹੋਂਡਾ ਐਕਟਿਵਾ ਵਾਹਨ ਸ਼ਾਮਿਲ ਸਨ।ਇਹ ਕੂਪਨ ਸਕੀਮ ਜੁਲਾਈ 2020 ਵਿਚ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਕੈਟਲ ਫੀਡ ਦੀ ਹਰ ਬੋਰੀ ਦੇ ਨਾਲ ਇਕ ਕੂਪਨ ਦਿੱਤਾ ਜਾਂਦਾ ਸੀ। ਇਸ ਯੋਜਨਾ ਨੂੰ ਵੱਡਾ ਹੁਲਾਰਾ ਮਿਲਿਆ ਤੇ 3 ਮਹੀਨੇ ਦੇ ਸਮੇਂ ਦੌਰਾਨ ਹੀ 3 ਲੱਖ ਤੋਂ ਵੱਧ ਕੂਪਨ ਜਾਰੀ ਕੀਤੇ ਗਏ।ਚੇਅਰਮੈਨ ਸ ਸਮਰਾ  ਵਲੋਂ ਚੁਣੇ ਗਏ ਕੂਪਨਾਂ ਵਿਚੋਂ ਪਹਿਲਾ ਡਰਾਅ ਕੂਪਨ ਨੰਬਰ 271908 ਗਿੱਦੜਬਾਹਾ ਪਲਾਂਟ ਲਈ ਜਦਕਿ ਕਪੂਰਥਲਾ ਪਲਾਂਟ ਲਈ ਕੂਪਨ ਨੰਬਰ 169392 ਦੀ ਚੋਣ ਹੋਈ।ਇਸ ਮੌਕੇ ਵਾਇਸ ਚੇਅਰਮੈਨ ਨਿਸ਼ਾਨ ਸਿੰਘ ਸੰਧੂ, ਵਧੀਕ ਪ੍ਰਬੰਧਕੀ ਡਾਇਰੈਕਟਰ ਨਿਸ਼ਾ ਰਾਣਾ, ਬੋਰਡ ਆਫ ਡਾਇਰੈਕਟਰ ਦੇ ਮੈਂਬਰ ਦਲਜਿੰਦਰ ਬੀਰ ਸਿੰਘ, ਮਲੂਕ ਸਿੰਘ, ਐਚ.ਐਸ. ਬੈਂਸ ਮੁੱਖ ਮੈਨੇਜ਼ਰ (ਮਾਰਕੀਟਿੰਗ ਕੈਟਲ ਫੀਡ), ਸਰਬਜੀਤ ਕੌਰ ਡੀ.ਆਰ. ਵਲੋਂ ਵੀ ਕੂਪਨਾਂ ਦੀ ਚੋਣ ਕੀਤੀ ਗਈ।ਇਸ ਮੌਕੇ ਕਪੂਰਥਲਾ ਪਲਾਂਟ ਦੇ ਜੀ ਐਮ ਸ੍ਰੀ ਰਾਜ ਸ਼ੇਰ ਸਿੰਘ ਛੀਨਾ ਨੇ ਸਭਨਾਂ ਦਾ ਧੰਨਵਾਦ ਕੀਤਾ।  ਇਸ ਮੌਕੇ ਇਨਾਮ ਪ੍ਰਾਪਤ ਕਰਨ ਵਾਲੇ ਡੀਲਰਾਂ ਵਿਚ  ਹਮੇ ਰਾਜ ਮਹਾਜਨ ਐਂਡ ਕੰਪਨੀ ਵਲੋਂ ਦੀਪਕ ਮਹਾਜਨ, ਭੂਸ਼ਣ ਕੁਮਾਰ ਐਂਡ ਸੰਨਜ਼ ਵਲੋਂ ਲੱਕੀ ਤੇ ਸੀ.ਐਮ. ਐਸ. ਬੰਗਾ ਤੋਂ ਇਕਬਾਲ ਸਿੰਘ ਸ਼ਾਮਿਲ ਸਨ।