5 Dariya News

ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਸ੍ਰੀ ਵਿਜੈ ਸ਼ਰਮਾ ਨੇ ਖਰੜ ਹਲਕੇ ਦੀਆਂ ਪੰਚਾਇਤਾਂ ਦੀਆ ਸੁਣੀਆਂ ਸਮੱਸਿਆਵਾਂ

ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਮਾਜ ਸੇਵੀ ਕਲੱਬਾਂ ਨੂੰ ਫੰਡਜ਼ ਦੇਣ ਲਈ ਕੀਤਾ ਵਿਚਾਰ ਵਿਟਾਦਰਾ

5 Dariya News

ਐਸ.ਏ.ਐਸ ਨਗਰ 03-Nov-2020

ਜਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਵਿਜੈ ਸਰਮਾਂ ਟਿਕੂ ਨੇ ਆਪਣੇ ਹਫਤਾਵਾਰੀ ਰੱਖੇ ਪ੍ਰੋਗਰਾਮ ਪਬਲਿਕ ਮੀਟਿੰਗ ਦੌਰਾਨ ਖਰੜ ਹਲਕੇ ਨਾਲ ਸਬੰਧਤ ਪੰਚਾਇਤਾ ਅਤੇ ਯੂਥ ਕਲੱਬਾਂ ਦੇ ਨੁੰਮਾਇਦੀਆ ਨਾਲ ਮੁਲਾਕਾਤ ਦੌਰਾਨ ਵਿਕਾਸ ਕਾਰਜਾਂ ਸਬੰਧੀ ਫੰਡ ਅਤੇ ਨੌਜਵਾਨਾ ਅਤੇ ਸਮਾਜ ਸੇਵੀ ਕਲੱਬਾਂ ਨੂੰ ਖੇਡਾ ਨੂੰ ਪ੍ਰਫੁਲਿਤ ਕਰਨ ਲਈ ਫੰਡਜ ਦੇਣ ਸਬੰਧੀ ਵਿਚਾਰ ਵਿਟਾਦਰਾਂ ਕੀਤਾ । ਅੱਜ ਦੀ ਮੀਟਿੰਗ ਵਿੱਚ ਗ੍ਰਾਮ ਪੰਚਾਇਤ ਕਾਲੇਵਾਲ ਨੇ ਸਮਸਾਨ ਘਾਟ ਦੀ ਚਾਰਦਿਵਾਰੀ, ਰਾਮਦਾਸੀਆਂ ਧਰਮਸਾਲਾ ਦੇ ਨਾਲ ਕੰਮਿਊਨਿਟੀ ਸੈ਼ਟਰ ਬਣਾਉਣ ਲਈ, ਗੰਦੇ ਪਾਣੀ ਦੀ ਨਿਕਾਸੀ ਅਤੇ ਪ੍ਰਾਇਮਰੀ ਸਕੂਲ ਦੇ ਕਮਰਿਆਂ ਦੀ ਉਸਾਰੀ, ਗ੍ਰਾਮ ਪੰਚਾਇਤ ਨੰਗਲੀਆਂ ਦੇ ਫੋਕਲ ਪੁਆਇੰਟ ਵਿੱਚ ਬਣੇ ਕੰਮਿਊਨਿਟੀ ਸੈਂਟਰ ਦੀ ਮੁਰੰਮਤ ਅਤੇ ਪੱਕਾ ਰਾਸਤਾ ਬਣਾਉਣ ਲਈ, ਗਲੀਆਂ ਨਾਲੀਆਂ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਫੰਡਾਂ ਦੀ ਮੰਗ ਕੀਤੀ, ਪ੍ਰੈਸ ਕਲੱਬ ਨਿਊ ਚੰਡੀਗੜ੍ਹ ਅਤੇ ਮਹਾਮਾਈ ਸਮਾਜ ਭਲਾਈ ਯੂਥ ਕਲੱਬ ਦੇ ਪ੍ਰਧਾਨ ਨੇ ਨੌਜਵਾਨਾ ਲਈ ਖੇਡਾਂ ਅਤੇ ਹੋਰ ਸਾਜੋ ਸਮਾਨ ਦੀ ਮੰਗ ਕੀਤੀ, ਨਿਊ ਚੰਡੀਗੜ੍ਹ ਪ੍ਰੈਸ ਕਲੱਬ ਬਲਾਕ ਮਾਜਰੀ ਨੇ ਪ੍ਰੈਸ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਫੁਲਤ ਕਰਨ ਲਈ ਗ੍ਰਾਟ ਦੀ ਮੰਗ ਕੀਤੀ, ਸਮਾਜ ਸੁਧਾਰ ਮੰਚ (ਰਜਿ਼) ਦੇ ਆਗੂਆ ਨੂੰ ਨੌਜਵਾਨ ਪੀੜੀ ਨੂੰ ਨਸਿ਼ਆਂ ਤੋਂ ਬਚਾਉਣ ਲਈ ਸਰਕਾਰ ਵੱਲੋ ਹੋਰ ਉਪਰਾਲੇ ਕਰਨ ਦੀ ਮੰਗ ਕੀਤੀ ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਪੁਸਪਿੰਦਰ ਸਰਮਾਂ ਡਾਇਰੈਕਟਰ, ਖਾਦੀ ਬੋਰਡ, ਗੁਰਿੰਦਰਪਾਲ ਸਿੰਘ ਬਿੱਲਾ, ਉਪ ਚੇਅਰਮੈਨ ਬੈਕਵਰਡ ਕਲਾਸਿਸ, ਰਜਵੰਤ ਰਾਏ ਸਰਮਾਂ ਮੈਬਰ ਗਊ ਕਮਿਸ਼ਨ ਪੰਜਾਬ, ਸੁਖਜੀਤ ਸਿੰਘ ਸਾਬਕਾ ਆਬਕਾਰੀ ਅਤੇ ਕਰ ਕਮਿਸ਼ਨਰ, ਕੁਲਵਿੰਦਰ ਕੌਰ ਸਰਪੰਚ ਕਾਲੇਵਾਲ, ਰਣਜੀਤ ਸਿੰਘ ਨੰਗਲੀਆਂ, ਚਾਦਮੜੀ ਪੰਚਾਇਤ ਮੈਬਰ, ਜਗਦੀਪ ਸਿੰਘ ਸਰਪੰਚ ਛੋਟੀ ਬੜੀ ਨੰਗਲੀਆਂ,ਲਖਵੀਰ ਸਿੰਘ ਬਿੱਟੂ, ਮਨਜੋਤ ਸਿੰਘ, ਚਰਨਜੀਤ ਸਿੰਘ ਪ੍ਰਧਾਨ ਮਹਾਮਾਈ ਯੂਥ ਕਲੱਬ ਨੰਗਲੀਆਂ, ਪਰਦੀਪ ਸਿੰਘ ਮਾਜਰੀ, ਸੁਖਵਿੰਦਰ ਸਿੰਘ ਚੋਹਲਟਾ ਖੁਰਦ ਅਤੇ ਕੁਲਦੀਪ ਸਿੰਘ ਓਇੰਦ ਪੀ.ਏ ਟੂ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਆਦਿ ਹਾਜ਼ਰ ਸਨ ।