5 Dariya News

0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ : ਡਾ. ਅਮਰੀਕ ਸਿੰਘ ਸੰਧੂ

ਜ਼ਿਲੇ ਅੰਦਰ ਪ੍ਰਵਾਸੀ ਆਬਾਦੀ ਦੇ ਕੁੱਲ 18181 ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਨਿਰਧਾਰਤ

5 Dariya News

ਬਠਿੰਡਾ 01-Nov-2020

ਸਿਹਤ ਵਿਭਾਗ ਬਠਿੰਡਾ ਵੱਲੋਂ ਮਾਈਗਰੇਟਰੀ ਪਲਸ ਪੋਲੀਓ ਮੁਹਿੰਮ ਦਾ ਅਗਾਜ਼ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਬੇਅੰਤ ਨਗਰ ਬਠਿੰਡਾ ਤੋਂ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਵੱਲੋਂ ਬੱਚਿਆਂ ਨੂੰ ਪੋਲੀਓ ਬੂੰਦਾਂ ਦੀ ਖੁਰਾਕ ਪਿਲਾਈ ਗਈ। ਇਸ ਮੌਕੇ ਜ਼ਿਲਾਂ ਟੀਕਾਕਰਨ ਅਫਸਰ ਡਾ: ਮਿਨਾਕਸ਼ੀ ਸਿੰਗਲਾ, ਅਰਬਨ ਨੌਡਲ ਅਫਸਰ ਡਾ. ਪਾਮਿਲ ਬਾਂਸਲ ਹਾਜ਼ਰ ਸਨ।ਇਸ ਮੌਕੇ ਸਿਵਲ ਸਰਜਨ ਡਾ. ਸੰਧੂ ਨੇ ਦੱਸਿਆ ਕਿ ਮਾਈਗਰੇਟਰੀ ਪਲਸ ਪੋਲੀਓ ਰਾਊਂਡ ਤਹਿਤ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਜ਼ਿਲੇ ਅੰਦਰ ਪ੍ਰਵਾਸੀ ਆਬਾਦੀ ਦੇ ਕੁੱਲ 18181 ਬੱਚਿਆਂ ਨੂੰ ਬੂੰਦਾਂ ਪਿਲਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਇਸ ਮੁਹਿੰਮ ਲਈ ਘਰ ਤੋਂ ਘਰ 89 ਟੀਮਾਂ, 48 ਮੋਬਾਈਲ ਟੀਮਾਂ ਤੇ 2 ਟ੍ਰਾਂਜਿਟ ਟੀਮਾਂ ਦਾ ਗਠਨ ਕੀਤਾ ਗਿਆ। ਇਸ ਮੁਹਿੰਮ ਦੌਰਾਨ ਘਰਾਂ ਅਤੇ ਝੁੱਗੀ-ਝੌਪੜੀਆਂ ਦੇ ਪ੍ਰਵਾਸੀ ਅਬਾਦੀ ਦੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਜ਼ਿਲੇ ਅੰਦਰ ਪਹਿਲੇ ਦਿਨ 7471 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਬਾਕੀ ਰਹਿੰਦੇ ਬੱਚਿਆਂ ਨੂੰ ਅਗਲੇ ਦੋ ਦਿਨਾਂ ਦੌਰਾਨ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਟੀਕਾਕਰਨ ਅਫਸਰ ਡਾ. ਮਿਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਭਾਵੇ ਬੱਚਾ ਬਿਮਾਰ ਹੋਵੇ, ਦਸਤ ਲੱਗੇ ਹੋਣ, ਭਾਵੇ ਰੁਟੀਨ ਦੀਆਂ ਖੁਰਾਕਾਂ ਲਈਆਂ ਹੋਣ ਫਿਰ ਵੀ ਇਹ ਪੋਲੀਓ ਬੂੰਦਾਂ ਬੱਚੇ ਨੂੰ ਜ਼ਰੂਰ ਪਿਲਾਓ। ਕੋਈ ਵੀ ਬੱਚਾ ਇਨਾਂ ਪੋਲੀਓ ਬੂੰਦਾਂ ਤੋਂ ਵਾਝਾਂ ਨਾ ਰਹੇ ਅਤੇ ਸਿਹਤ ਵਿਭਾਗ ਦੀਆਂ ਘਰ ਆਈਆਂ ਟੀਮਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਜ਼ਿਲਾ ਬੀ.ਸੀ.ਸੀ. ਨਰਿੰਦਰ ਕੁਮਾਰ, ਪ੍ਰੋਜੈਕਸਨਿਸਟ ਕੇਵਲ ਕ੍ਰਿਸਨ, ਫਾਰਮੇਸੀ ਅਫਸਰ ਅਮਨ ਦੁਗਲ, ਗੋਪਾਲ ਰਾਏ, ਏ.ਐਨ.ਐਮ. ਪਰਮਜੀਤ ਕੌਰ, ਆਸ਼ਾ ਵਰਕਰ ਨੀਸ਼ਾ ਰਾਣੀ ਹਾਜਰ ਸਨ।