ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਭਗਵਾਨ ਵਾਲਮੀਕਿ ਜੈਯੰਤੀ ਮੌਕੇ ਸਕੂਲੀ ਬੱਚੀਆਂ ਨੂੰ ਐਸ.ਸੀ ਸਕਾਲਰਸਿ਼ਪ ਸਰਟੀਫਿਕੇਟ ਦੇ ਕੇ ਵਜੀਫਾ ਸਕੀਮ ਦੀ ਕੀਤੀ ਸ਼ੁਰੂਆਤ
ਪੰਜਾਬ ਪੱਧਰ ਦੀ ਇਸ ਨਿਵੇਲੀ ਸਕੀਮ ਦੀ ਸ਼ੁਰੂਆਤ ਕਰਨ ਤੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ
5 Dariya News
ਸ੍ਰੀ ਮੁਕਤਸਰ ਸਾਹਿਬ 31-Oct-2020
ਮਹਾਕਵਿ ਰਮਾਇਣ ਦੇ ਪੂਜਨੀਕ ਕਰਤਾ ਆਦਿ ਕਵੀ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਵਸ ਤੇ ਜਿ਼ਲ੍ਹਾ ਪੱਧਰ ਦਾ ਸਮਾਗਮ ਦਫਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿੱਚ ਆਯੋਜਿਤ ਕੀਤਾ ਗਿਆ, ਇਸ ਸਮਾਗਮ ਦੀ ਪ੍ਰਧਾਨਗੀ ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਕੀਤੀ, ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ, ਸ੍ਰੀ ਜਗਮੋਹਨ ਸਿੰਘ ਮਾਨ ਜਿ਼ਲ੍ਹਾ ਸਮਾਜਿਕ ਨਿਆ ਅਧਿਕਾਰਤਾ ਅਫਸਰ, ਸ੍ਰੀ ਹਰਚਰਨ ਸਿੰਘ ਸੋਥਾ ਜਿ਼ਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਸ੍ਰੀ ਭਿੰਦਰ ਸ਼ਰਮਾ, ਸ੍ਰੀ ਮਲਕੀਤ ਸਿੰਘ ਖੋਸਾ ਜਿ਼ਲ੍ਹਾ ਸਿੱਖਿਆ ਅਫਸਰ ਨੇ ਭਾਗ ਲਿਆ।ਭਗਵਾਨ ਵਾਲਮੀਕਿ ਜੀ ਦੇ ਜਨਮ ਦਿਵਸ ਤੇ ਵਧਾਈ ਦਿੰਦਿਆ ਸ.ਅਜਾਇਬ ਸਿੰਘ ਭੱਟੀ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਇਸ ਸਮਾਗਮ ਸਬੰਧੀ ਲਾਇਵ ਪ੍ਰੋਗਰਾਮ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੇਖਣ ਉਪਰੰਤ ਪੰਜਾਬ ਦੇ ਉਹਨਾਂ ਵਿਦਿਆਰਥੀਆ ਜਿਹਨਾਂ ਨੂੰ ਸਰਕਾਰ ਵਲੋਂ ਪੜ੍ਹਣ ਲਈ ਡਾ.ਬੀ.ਆਰ ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸਿ਼ਪ ਸਕੀਮ ਤਹਿਤ ਵਜ਼ੀਫਾ ਮਿਲਣਾ ਹੈ, ਨੂੰ ਵਧਾਈ ਦਿੱਤੀ। ਇਸ ਮੌਕੇ ਉਹਨਾਂ ਕਿਹਾ ਕਿ ਆਪਾਂ ਸਾਰਿਆਂ ਨੂੰ ਖਾਸ ਤੌਰ ਤੇ ਨੌਜਵਾਨ ਬੱਚੇ ਬੱਚੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਗਏ ਮਾਰਗ ਤੇ ਚੱਲਣ ਦੀ ਲੋੜ ਹੈ। ਸ੍ਰੀ ਭੱਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਰਾਮ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਗਵਾਨ ਵਾਲਮੀਕਿ ਤੀਰਥ ਸਥਲ ਦੇ ਸੁੰਦਰੀਕਰਨ ਲਈ ਹੋਰ 55 ਕਰੋੜ ਰੁਪਏ ਜਾਰੀ ਕਰਨ, ਰਾਮ ਤੀਰਥ ਆਈ.ਟੀ.ਆਈ. ਦੇ ਉਦਘਾਟਨ ਕਰਨ ਅਤੇ ਦਲਿਤ ਬੱਚਿਆ ਨੂੰ ਉਚੱ ਮੁਕਾਬਲੇ ਦੀਆ ਪ੍ਰੀਖਿਆਵਾਂ ਲਈ ਸਕਿਲ ਡਿਵੈਲਪਮੈਂਟ ਸੈਂਟਰ ਨੂੰ ਜਲਦ ਸ਼ੁਰੂ ਕਰਨ ਦਾ ਵੀ ਧੰਨਵਾਦ ਕੀਤਾ।ਸ੍ਰੀ ਭੱਟੀ ਨੇ ਉਚੇਚੇ ਤੌਰ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੀਆਂ ਪੰਜ ਵਿਦਿਆਰਥੀਆਣਾ ਨੂੰ ਅੱਜ ਸ਼ੁਰੂ ਕੀਤੀ ਗਈ ਸਕਾਲਰਸਿ਼ਪ ਸਕੀਮ ਦੇ ਸਰਟੀਫਿਕੇਟ ਵੀ ਵੰਡੇ।