5 Dariya News

ਪਹਿਲੀ ਤੋਂ 3 ਨਵੰਬਰ ਤੱਕ ਚੱਲੇਗੀ ਪਲਸ ਪੋਲੀਓ ਮੁਹਿੰਮ

0 ਤੋਂ 5 ਸਾਲ ਦੇ 14939 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ

5 Dariya News

ਕਪੂਰਥਲਾ 30-Oct-2020

ਕਪੂਰਥਲਾ ਜਿਲੇ ਅੰਦਰ ਪਲਸ ਪੋਲੀਓ ਮੁਹਿੰਮ ਪਹਿਲੀ ਤੋਂ 3ਨਵੰਬਰ ਤੱਕ ਚੱਲੇਗੀ ਜਿਸ ਤਹਿਤ 0 ਤੋਂ 5 ਸਾਲ ਦੇ 14939 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।ਡਾ. ਸੁਰਿੰਦਰ ਕੁਮਾਰ ਸਿਵਲ ਸਰਜਨ ਕਪੂਰਥਲਾ ਨੇ ਦੱਸਿਆ ਕਿ ਪ੍ਰਵਾਸੀ ਮਜਦੂਰਾਂ ਝੁੱਗੀ-ਝੌਪੜੀਆਂ ਦਾ ਕੋਈ ਵੀ ਬੱਚਾ ਪੋਲੀਓ ਦਵਾਈ ਦੀਆਂ ਬੂੰਦਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਪਲਸ ਪੋਲੀਓ ਮੁਹਿੰਮ ਦੇ ਮਾਈਗ੍ਰੇਟਰੀ ਰਾਊਂਡ ਦੀ ਜਾਗਰੂਕਤਾ ਸਬੰਧੀ ਰੈਲੀ ਦੀ ਵੀ ਸੁਰੂਆਤ ਕੀਤੀ । 3 ਦਿਨਾਂ ਮੁਹਿੰਮ ਦੌਰਾਨ ਜਿਲ੍ਹੇ ਦੇ ਅਧੀਨ ਪੈਂਦੇ ਸਾਰੇ ਹਾਈ ਰਿਸਕ ਇਲਾਕੇ, ਝੁੱਗੀਆਂ- ਝੋਪੜੀਆਂ, ਭੱਠੇ, ਰੇਲਵੇ ਸਟੇਸ਼ਨ, ਨਿਰਮਾਣ ਅਧੀਨ ਇਮਾਰਤਾਂ ਦੀ ਲੇਬਰ ਦੇ 0 ਤੋਂ 5 ਸਾਲਾਂ ਦੇ ਬੱਚਿਆਂ ਨੂੰ ਪੋਲੀਓ ਦੀਆਂ ਦੋ ਬੂੰਦਾਂ ਪਿਲਾਈਆਂ ਜਾਣਗੀਆਂ।ਇਸ ਮੌਕੇ ਡਾ. ਆਸ਼ਾ ਮਾਂਗਟ ਜਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਇਸ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੌਰਾਨ 145458 ਅਬਾਦੀ ਵਿੱਚੋਂ 39180 ਘਰਾਂ ਵਿੱਚ ਕੁੱਲ 0 ਤੋਂ 5 ਸਾਲ ਦੇ 14939 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ ਜਿਹਨਾਂ ਵਿੱਚ 8 ਰੇਲਵੇ ਸਟੇਸ਼ਨ, 10 ਬੱਸ ਅੱਡੇ, 61 ਭੱਠੇ, 155 ਝੁੱਗੀਆਂ ਦੇ ਕਲੱਸਟਰ ਅਤੇ 48 ਟੱਪਰੀਵਾਸ ਦੇ ਟਿਕਾਣੇ ਸ਼ਾਮਲ ਹਨ । ਇਸ ਮੁਹਿੰਮ ਨੂੰ ਸਫਲ ਬਣਾਉਣ ਲਈ 326 ਮੈਬਰਾਂ ਲਗਾਏ ਗਏ ਹਨ ਜਿਹਨਾਂ ਦੀ ਨਿਗਰਾਨੀ ਲਈ 39 ਸਪੁਰਵਾਈਜਰ ਲਾਏ ਗਏ ਹਨ।ਇਸ ਮੋਕੇ ਡਾ. ਰਮੇਸ਼ ਕੁਮਾਰੀ ਬੰਗਾ ਸਹਾਇਕ ਸਿਵਲ ਸਰਜਨ, ਡਾ. ਕੁਲਜੀਤ ਸਿੰਘ ਜਿਲ੍ਹਾ ਸਿਹਤ ਅਫਸਰ, ਡਾ. ਰਾਜ ਕਰਨੀ ਜਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਸੁਰਿੰਦਰ ਮੱਲ ਜਿਲ੍ਹਾ ਡੈਂਟਲ ਹੈਲਥ ਅਫਸਰ, ਡਾ ਸੋਨੀਆ, ਰਾਮ ਸਿੰਘ ਐਮ ਐਂਡ ਈ.ਓ, ਰਵਿੰਦਰ ਕੁਮਾਰ ਜੱਸਲ ਅਤੇ ਸੁਸ਼ਮਾ ਬਲਾਕ ਐਕਸਟੈਂਸ਼ਨ ਐਜੂਕੇਟਰ, ਰਣਜੀਤ ਕੌਰ, ਰਜਨੀ ਬਾਲਾ ਪਰਮਜੀਤ ਕੋਰ ਅਤੇ ਹੋਰ ਸਟਾਫ ਹਾਜਰ ਸਨ।