5 Dariya News

ਵਿਸ਼ਵ ਸਟ੍ਰੋਕ ਦਿਵਸ ਮੌਕੇ ਜਾਗਰੂਕਤਾ ਸਾਈਕਲ ਰੈਲੀ ਆਯੋਜਿਤ

5 Dariya News

ਬਠਿੰਡਾ 29-Oct-2020

ਵਿਸ਼ਵ ਸਟ੍ਰੋਕ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਦੀ ਦੇਖਰੇਖ ਹੇਠ ਸਾਇਕਲਿੰਗ ਗਰੁੱਪ ਦੇ ਸਹਿਯੋਗ ਨਾਲ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।  ਇਸ ਸਾਈਕਲ ਰੈਲੀ ਨੂੰ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਦੀਪ ਸਿੰਘ ਵੱਲੋਂ ਫਾਇਰ ਸਰਵਿਸ ਸਟੇਸ਼ਨ ਤੋਂ  ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਸਾਈਕਲ ਰੈਲੀ ਦੀ ਅਗਵਾਈ ਬਠਿੰਡਾ ਸਾਈਕਲ ਗਰੁੱਪ ਦੇ ਜਨਰਲ ਸੈਕਟਰੀ ਪ੍ਰੀਤਮਹਿੰਦਰ ਸਿੰਘ ਬਰਾੜ ਵੱਲੋਂ ਕੀਤੀ ਗਈ  ਸਾਈਕਲ ਰੇਲੀ ਸਪੋਰਟਸ ਸਟੇਡੀਅਮ, ਬੀਬੀ ਵਾਲਾ ਰੋਡ, ਮਾਡਲ ਟਾਊਨ ਫੇਜ਼3 , ਫੇਜ਼2  ਅਤੇ ਫੇਜ਼ 1 ਤੋਂ ਹੁੰਦੀ ਹੋਈ ਦਫਤਰ ਸਿਵਲ ਸਰਜਨ ਵਿਖੇ ਪਹੁੰਚੀ । ਇਸ ਮੌਕੇ ਰੈਲੀ ਵਿੱਚ ਸ਼ਾਮਿਲ ਵਲੰਟੀਅਰਜ਼ ਨੂੰ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਗੁਰਦੀਪ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਸਮੋਕਿੰਗ, ਮੁਟਾਪਾ, ਅਲਕੋਹਲ, ਬਲੱਡ ਪ੍ਰੈਸ਼ਰ ਅਤੇ ਸ਼ੂਗਰ , ਅਨੀਮੀਆ, ਹਾਈ ਕਲੈਸਟਰੋਲ ਆਦਿ ਸਟ੍ਰੋਕ ਦੇ ਮੁੱਖ ਕਾਰਣ ਹਨ ਯੁਵਾ ਪੀੜੀ ਵੱਲੋਂ ਅੱਜ ਦੇ ਸਮੇਂ ਵਿੱਚ ਜੰਕ ਫੂਡ ਦੀ ਜ਼ਿਆਦਾ ਵਰਤੋਂ ਇਨਾਂ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ ਉਨਾਂ ਕਿਹਾ ਕਿ ਸਾਦਾ ਭੋਜਨ , ਚੰਗੀ ਕਸਰਤ , ਚੰਗਾ ਵਿਵਹਾਰ ਅਤੇ ਚੰਗੀ ਸੋਚ ਹੀ ਸਾਨੂੰ ਇਨਾਂ ਬਿਮਾਰੀਆਂ ਤੋਂ ਬਚਾ ਸਕਦੀ ਹੈ।ਇਸ ਮੌਕੇ ਡਾ. ਜੀ.ਐਸ.ਨਾਗਪਾਲ ਵੱਲੋਂ ਆਪਣੇ ਸੁਨੇਹੇ ਵਿੱਚ ਕਿਹਾ ਗਿਆ ਕਿ ਬਠਿੰਡਾ ਸਾਈਕਲਿੰਗ ਗਰੁੱਪ ਪਿਛਲੇ ਲੰਬੇ ਸਮੇਂ ਤੋਂ ਚੰਗੀ ਸਿਹਤ , ਚੰਗੇ ਵਿਵਹਾਰ ਅਤੇ ਆਲੇ-ਦੁਆਲੇ ਦੀ ਸਫਾਈ ਵੱਲ ਲਗਾਤਾਰ ਲੋਕਾ ਨੂੰ ਜਾਗਰੂਕ ਕਰ ਰਿਹਾ ਹੈ।ਉਨਾ ਕਿਹਾ ਕਿ ਅੱਜ ਸਾਨੂੰ ਇੱਕਠੇ ਹੋ ਕੇ ਇੱਕ ਚੇਨ ਦੇ ਰੂਪ ਵਿੱਚ ਕੰਮ ਕਰਨ ਦੀ ਲੋੜ ਹੈ ਤਾ ਜੋ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਮਾਜ ਵਿੱਚ ਵਿੱਚ ਫੈਲ ਰਹੀਆਂ ਬਿਮਾਰੀਆਂ ਸ਼ੂਗਰ , ਮੋਟਾਪਾ , ਦਿਲ ਦੀਆਂ ਬਿਮਾਰੀਆਂ , ਸਟ੍ਰੋਕ ਅਤੇ ਨਸ਼ਿਆ ਪ੍ਰਤੀ ਜਾਗਰੂਕ ਕਰ ਸਕੀਏ ਅਤੇ ਨਰੋਏ ਸਮਾਜ ਦੀ ਸਿਰਜਨਾ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕੀਏ ।ਇਸ ਦੌਰਾਨ ਜ਼ਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਆਪਣੇ ਰੋਜ਼ਾਨਾ ਦੇ ਭੋਜਨ ਵਿੱਚ ਨਮਕ, ਮੈਦਾ ਅਤੇ ਚੀਨੀ 'ਤੇ ਕੰਟਰੋਲ ਕਰਨ  ਦੀ ਲੋੜ ਹੈ  ਇਨਾਂ ਤਿੰਨਾ ਚੀਜ਼ਾਂ ਦੀ ਜ਼ਿਆਦਾ ਵਰਤੋਂ ਵੀ ਕਈ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ।ਇਸ ਮੌਕੇ ਸਾਈਕਲ ਗਰੁੱਪ ਦੇ ਜਨਰਲ ਸੈਕਟਰੀ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਿਹਤ ਵਿਭਾਗ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ  ਆਖੀਰ ਵਿੱਚ ਸਿਹਤ ਵਿਭਾਗ ਬਠਿੰਡਾ ਵੱਲੋਂ ਸਾਈਕਲ ਰੈਲੀ ਵਿੱਚ ਸ਼ਾਮਿਲ ਵਲੰਟੀਅਰਜ਼ ਨੂੰ ਮੋਮੈਟੋ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਮਨਿੰਦਰਪਾਲ ਸਿੰਘ , ਡਾ. ਵੰਦਨਾ ਮਿੱਡਾ, ਡਿਪਟੀ ਐਮ.ਈ.ਆਈ.ਓ. ਕੁਲਵੰਤ ਸਿੰਘ, ਪ੍ਰੋਜੈਕਸਨਿਸਟ ਕੇਵਲ ਕ੍ਰਿਸ਼ਨ ਸ਼ਰਮਾ, ਜ਼ਿਲਾ ਬੀ.ਸੀ.ਸੀ. ਕੁਆਰਡੀਨੇਟਰ ਨਰਿੰਦਰ ਕੁਮਾਰ  ਅਤੇ ਗੋਪਾਲ ਰਾਮ ਜੀ ਹਾਜ਼ਰ ਸਨ ।