ਪੁਲਿਸ ਲਾਈਨ ਰੂਪਨਗਰ ਵਿਖੇ ਮਨਾਇਆ ਗਿਆ ਪੁਲਿਸ ਯਾਦਗਾਰੀ ਦਿਵਸ
ਡਿਪਟੀ ਕਮਿਸ਼ਨਰ, ਐਸ ਐਸ ਪੀ ਤੇ ਵਧੀਕ ਸੈਸਨਜ਼ ਜੱਜ ਨੇ ਪੁਲਿਸ ਦੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
5 Dariya News
ਰੂਪਨਗਰ 21-Oct-2020
ਕੋਵਿਡ 19 ਮਹਾਂਮਾਰੀ ਦੇ ਸੰਦਰਭ ਵਿਚ ਕੇਂਦਰ ਸਰਕਾਰ ਵਲੋਂ ਜਾਰੀ ਹਦਾਇਤਾਂ ਦਾ ਸਖਤੀ ਨਾਲ ਅਮਲ ਕਰਦੇ ਹੋਏ ਅੱਜ ਪੁਲਿਸ ਯਾਦਗਾਰੀ ਦਿਵਸ ਮੌਕੇ ਸੀਮਤ ਹਾਜ਼ਰੀ ਦੌਰਾਨ ਸਥਾਨਕ ਪੁਲਿਸ ਲਾਈਨ ਵਿਖੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਸ਼ਹੀਦੀ ਜਾਮ ਪੀ ਗਏ ਪੁਲਿਸ ਦੇ ਜਵਾਨਾਂ ਨੂੰ ਸਰਧਾਂਜਲੀਆਂ ਭੇਟ ਕੀਤੀਆਂ ਗਈਆਂ।ਇਸ ਮੌਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ, ਸੀਨੀਅਰ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਅਤੇ ਵਧੀਕ ਸੈਸਨਜ਼ ਜੱਜ ਸ੍ਰੀ ਸੁਮਿਤ ਘਈ ਸਮੇਤ ਹਾਜ਼ਰ ਪੁਲਿਸ ਅਧਿਕਾਰੀਆਂ ਨੇ ਸ਼ਹੀਦਾਂ ਦੇ ਸਮਾਰਕ ਦੇ ਰੀਥਾਂ ਰੱਖ ਕੇ ਸਰਧਾਂਜਲੀਆਂ ਭੇਟ ਕੀਤੀਆਂ।ਐਸ ਐਸ ਪੀ ਰੂਪਨਗਰ ਡਾ. ਅਖਿਲ ਚੌਧਰੀ ਨੇ ਸ਼ਹੀਦ ਪੁਲਿਸ ਜਵਾਨਾਂ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਦੇ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਜਿਨ੍ਹਾਂ ਨੇ ਰਾਜ ਵਿਚ ਅਮਨ ਕਾਨੂੰਨ ਦੀ ਵਿਵਸਥਾ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਸ਼ਹਾਦਤਾਂ ਦਿੱਤੀਆ ਹਨ।ਉਨ੍ਹਾਂ ਕਿਹਾ ਕਿ ਮਾਨਵਤਾ ਦੀ ਰਾਖੀ ਲਈ ਦਿੱਤੀਆਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਦਾ ਯਾਦ ਰੱਖਿਆ ਜਾਵੇਗਾ।ਡਾ. ਅਖਿਲ ਚੌਧਰੀ ਨੇ ਕਿਹਾ ਕਿ ਕੋਵਿਡ 19 ਦੇ ਚਲਦਿਆਂ ਅਸੀਂ ਮਜ਼ਬੂਰੀ ਵਸ ਇਸ ਸਮਾਗਮ ਵਿਚ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਬੁਲਾ ਸਕੇ, ਪਰ ਅਸੀਂ ਬੀਤੇ ਇਕ ਹਫਤੇ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਤਕ ਪਹੁੰਚ ਕਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਤੇ ਬਣਦਾ ਸਨਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪੁਲਿਸ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਨ ਲਈ 31 ਅਕਤੂਬਰ ਨੂੰ ਪੁਲਿਸ ਸਰਵਿਸ ਫਲੈਗ ਡੇਅ ਵੀ ਮਨਾਇਆ ਜਾਵੇਗਾ।ਇਸ ਮੌਕੇ ਡੀ ਐਸ ਪੀ (ਆਰ) ਸ੍ਰੀ ਤਲਵਿੰਦਰ ਸਿੰਘ ਦੀ ਅਗਵਾਈ ਹੇਠ ਸੌਕ ਪ੍ਰੇਡ ਵਿਚ ਸ਼ਾਮਲ ਪੁਲਿਸ ਦੇ ਜਵਾਨਾਂ ਦੀ ਗਾਰਦ ਵਲੋਂ ਸ਼ਹੀਦਾਂ ਨੂੰ ਹਥਿਆਰ ਉਲਟੇ ਕਰਕੇ ਸਲਾਮੀ ਵੀ ਦਿੱਤੀ ਗਈ। ਸ੍ਰੀ ਅੰਕੁਰ ਗੁਪਤਾ ਆਈ ਪੀ ਐਸ, ਐਸ ਪੀ (ਹੈਡਕੁਆਟਰ) ਨੇ ਪਿਛਲੇ ਇਕ ਸਾਲ ਦੌਰਾਨ ਦੇਸ਼ `ਚ ਪੁਲਿਸ ਦੇ ਅਰਧ ਸੈਨਿਕ ਬਲਾਂ ਦੇ 264 ਅਧਿਕਾਰੀਆਂ ਅਤੇ ਜਵਾਨਾਂ ਜਿਨਾਂ੍ਹ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ, ਦੇ ਨਾਵਾਂ ਦੀ ਸੂਚੀ ਪੜ੍ਹ ਕੇ ਉਨ੍ਹਾਂ ਨੂੰ ਭਾਵ ਭਿੰਨੀ ਸਰਧਾਂਜਲੀ ਦਿੱਤੀ।ਇਸ ਮੌਕੇ ਐਸ ਪੀ (ਆਈ) ਅਜਿੰਦਰ ਸਿੰਘ, ਐਸ ਪੀ ਸੀਟੀ ਸਤਿੰਦਰਪਾਲ ਸਿੰਘ, ਡੀ ਐਸ ਪੀ ਸ੍ਰੀ ਚੰਦ ਸਿੰਘ, ਡੀ ਐੇਸ ਪੀ ਵਰਿੰਦਰਜੀਤ ਸਿੰਘ, ਡੀ ਐਸ ਪੀ ਰਸਪਾਲ ਸਿੰਘ, ਡੀ ਐਸ ਪੀ ਅਨਿਲ ਕੁਮਾਰ, ਡੀ ਐਸ ਪੀ ਯੂਸੀ ਚਾਵਲਾ, ਡੀ ਐਸ ਪੀ ਸਤੀਸ਼ ਕੁਮਾਰ, ਡੀ ਐਸ ਪੀ ਦਵਿੰਦਰ ਸਿੰਘ, ਚਮਕੌਰ ਸਾਹਿਬ ਦੇ ਡੀ ਐਸ ਪੀ ਸੁਖਜੀਤ ਸਿੰਘ ਵਿਰਕ, ਆਨੰਦਪੁਰ ਸਾਹਿਬ ਦੇ ਡੀ ਐਸ ਪੀ ਰਾਮਿੰਦਰ ਸਿੰਘ, ਜ਼ਿਲ੍ਹਾ ਜੇਲ ਸੁਪਰਡੰਟ ਦਲਜੀਤ ਸਿੰਘ ਗਿੱਲ, ਸੇਵਾ ਮੁਕਤ ਪੀ ਆਰ ਓ ਸ੍ਰੀ ਰਾਜਿੰਦਰ ਸੇਣੀ, ਮੈਡੀਕਲ ਅਫਸਰ ਪੁਲਿਸ ਡਾ. ਪਰਮਿੰਦਰ ਸਿੰਘ ਹਾਜ਼ਰ ਸਨ।