5 Dariya News

ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਫ਼ਿਲਮ 'ਕਿਸਮਤ 2 ਦੀ ਸੂਟਿੰਗ ਸੁਰੂ

5 Dariya News (ਹਰਜਿੰਦਰ ਸਿੰਘ ਜਵੰਦਾ)

ਚੰਡੀਗੜ੍ਹ 18-Oct-2020

ਐਮੀ ਵਿਰਕ ਅਤੇ ਸਰਗੁਣ ਮਿਹਤਾ ਦੀ ਰੁਮਾਂਸ ਭਰਪੂਰ ਫ਼ਿਲਮ ਕਿਸਮਤ ਨੂੰ ਪੰਜਾਬੀ ਦਰਸ਼ਕਾਂ ਦੇ ਮਿਲੇ ਬੇਸ਼ੁਮਾਰ ਪਿਆਰ ਤੋਂ ਬਾਅਦ ਇਸ ਫ਼ਿਲਮ ਦਾ ਸਿਕੁਅਲ ਕਿਸਮਤ 2 ਨਾਂ ਨਾਲ ਬਣਨਾ ਸ਼ੁਰੂ ਹੋਇਆ ਹੈ। ਸ਼ਰੀ ਨਿਰੋਤਮ ਜੀ ਸਟੂਡੀਓ ਅਤੇ ਜ਼ੀ  ਸਟੂਡੀਓ ਦੇ ਵਲੋਂ ਬਣਾਈ ਜਾ ਰਹੀ ਇਸ ਫ਼ਿਲਮ ਨੂੰ ਨਾਮੀ ਨਿਰਦੇਸ਼ਕ ਜਗਦੀਪ ਸਿੰਘ ਸਿੱਧੂ ਡਾਇਰੈਕਟ ਕਰ ਰਿਹਾ ਹੈ। ਫ਼ਿਲਮ ਦੀ ਕਹਾਣੀ, ਸਕਰੀਨਪਲੇ, ਡਾਈਲਾਗ ਵੀ ਜਗਦੀਪ ਸਿੱਧੂ ਨੇ ਹੀ ਲਿਖੇ ਹਨੇ। ਇਸ ਫ਼ਿਲਮ ਦਾ  ਮਹੂਰਤ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਹੋਇਆ। ਇਸ ਮੌਕੇ ਫ਼ਿਲਮ ਦੇ ਕਲਾਕਾਰ ਐਮੀ ਵਿਰਕ ਤਾਨੀਆ, ਨਿਰਦੇਸਕ ਜਗਦੀਪ ਸਿੰਘ ਸਿੱਧੂ , ਨਿਰਮਾਤਾ ਅੰਕਿਤ ਵਿੱਜ ਅਤੇ ਨਵਦੀਪ ਨਰੂਲਾ ਸਮੇਤ ਫਿਲਮ ਦੇ ਬਾਕੀ ਅਹਿਮ ਕਲਾਕਾਰ ਵੀ ਹਾਜ਼ਿਰ ਹੋਏ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਵਿੱਚ ਸਰਗੁਣ ਮਿਹਤਾ, ਐਮੀ ਵਿਰਕ, ਤੋਂ ਇਲਾਵਾ ਤਾਨਿਆ ਵੀ ਵਿਸ਼ੇਸ਼ ਕਿਰਦਾਰ ਚ ਨਜ਼ਰ ਆਵੇਗੀ। ਇਸ ਫ਼ਿਲਮ ਦੇ ਨਿਰਮਾਤਾ ਅੰਕਿਤ ਵਿੱਜ ਅਤੇ ਨਵਦੀਪ ਨਰੂਲਾ ਹਨ। ਨਿਰਮਾਤਾ ਅੰਕਿਤ ਜੀ ਨੇ ਦੱਸਿਆ ਕਿ ਕੋਵਿਡ ਦੇ ਚਲਦਿਆਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਨਾ ਆਪਣੀਆਂ ਫ਼ਿਲਮੀ ਸਰਗਰਮੀਆਂ ਨੂੰ ਕੁਝ ਸਮੇਂ ਲਈ ਰੋਕਿਆ ਹੋਇਆ ਸੀ ਤੇ ਹੁਣ ਸਰਕਾਰ ਦੀਆਂ ਹਦਾਇਤਾ ਅਨੁਸਾਰ ਇਸ ਫ਼ਿਲਮ ਦਾ ਕੰਮ ਸੁਰੂ ਕੀਤਾ ਹੈ। ਫਿਲ਼ਮ ਦੀ ਕਹਾਣੀ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਪਹਿਲੀ ਫ਼ਿਲਮ ਵਾਂਗ ਇਸ ਵਿੱਚ ਵੀ 'ਐਮੀ ਵਿਰਕ ਤੇ ਸਰਗੁਣ ਮਹਿਤਾ' ਦੀ ਜੋੜੀ ਦਰਸ਼ਕਾਂ ਨੂੰ ਜਰੂਰ ਪ੍ਰਭਾਵਤ ਕਰੇਗੀ। ' ਕਿਸਮਤ 2' ਵਿੱਚ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਅੱਗੇ ਦੀ ਜ਼ਿੰਦਗੀ ਨੂੰ ਵਿਖਾਂਇਆ ਜਾਵੇਗਾ। ਸਿਵੈ ਅਤੇ ਬਾਨੀ ਦੀ ਕਹਾਣੀ ਨੂੰ ਦਰਸ਼ਕ ਇੱਕ ਨਵੇਂ ਤਜ਼ਰਬੇ ਅਤੇ ਨਜ਼ਰੀਏ ਨਾਲ ਪਰਦੇ ਤੇ ਵੇਖਣਗੇ। ਇਸ ਫ਼ਿਲਮ ਵਿੱਚ ਜਿੱਥੇ ਰੁਮਾਂਸ ਭਾਵੁਕਤਾ ਅਤੇ ਰਿਸ਼ਤਿਆਂ ਦੀ ਕਦਰ ਕਿਮਤ ਦਰਸਾਈ ਜਾਵੇਗੀ ਉਥੇ ਪੰਜਾਬੀ ਮਾਂ ਬੋਲੀ ਸੱਭਿਆਚਾਰ ਅਤੇ ਪੰਜਾਬ ਦੇ ਨੌਜਵਾਨੀ ਕਲਚਰ ਨੂੰ ਵੀ ਬੜੇ ਨੇੜੇ ਤੋਂ ਪਰਦੇ ਰੂਪਮਾਨ ਕੀਤਾ ਜਾਵੇਗਾ।ਫ਼ਿਲਮ ਦਾ ਸੰਗੀਤ ਵੀ ਬਹੁਤ  ਕਮਾਲ ਦਾ ਹੋਵੇਗਾ ਜੋ ਦਰਸ਼ਕਾਂ ਦੇ ਦਿਲਾਂ ਵਿੱਚ ਵਸੇਗਾ। ਫ਼ਿਲਮ ਦੀ ਕਹਾਣੀ ਵਿੱਚ ਕਾਫ਼ੀ ਨਵਾਂਪਣ ਹੋਵੇਗਾ। ਉਨਾਂ ਨੂੰ ਸੌ ਫ਼ੀਸਦੀ ਯਕੀਨ ਹੈ ਕਿ ' ਕਿਸਮਤ 2 ' ਦਰਸ਼ਕਾਂ ਦੀ ਪਸੰਦ ਬਣੇਗੀ। ਇਸ ਫ਼ਿਲਮ ਦੇ ਗੀਤ ਜਾਨੀ ਵਲੋਂ ਲਿਖੇ ਅਤੇ ਸੰਗੀਤ ਬੀ ਪਰਾਕ  ਵਲੋਂ ਦਿੱਤਾ ਗਿਆ ਹੈ। ਇਸ ਫ਼ਿਲਮ ਦੀ ਸੂਟਿੰਗ ਅੱਜ ਕਲ ਜੋਰਾਂ ਸੋਰਾਂ ਨਾਲ ਚੱਲ ਰਹੀ ਹੈ।