ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ਸੁਣੀਆਂ ਸਮੱਸਿਆਵਾਂ
5 Dariya News
ਐਸ.ਏ.ਐਸ ਨਗਰ 14-Oct-2020
ਜਿਲ੍ਹਾ ਯੋਜਨਾ ਕਮੇਟੀ ਮੋਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ਅੱਜ ਇਥੇ ਆਪਣੇ ਦਫਤਰ ਵਿੱਚ ਆਮ ਲੋਕਾਂ ਨਾਲ ਮੀਟਿੰਗ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਉਣ ਦਾ ਭਰੋਸਾ ਦਿਵਾਇਆ । ਇਸ ਮੌਕੇ ਗ੍ਰਾਮ ਪੰਚਾਇਤ ਪਲਣਪੁਰ ਨੇ ਗਲੀਆਂ ਨਾਲੀਆਂ ਪੱਕੀਆਂ ਕਰਨ ਲਈ ਗਰਾਂਟਾਂ ਦੀ ਮੰਗ ਕੀਤੀ ਗ੍ਰਾਮ ਪੰਚਾਇਤ ਨਗਲੀਆ ਦੇ ਸਰਪੰਚ ਗੁਰਪਾਲ ਕੌਰ ਨੇ ਟੋਭਿਆਂ ਦੀ ਪੁਟਾਈ ਅਤੇ ਸਫਾਈ ਲਈ ਗਰਾਂਟ ਦੀ ਮੰਗ ਕੀਤੀ। ਇਸ ਤੋਂ ਇਲਾਵਾ ਕਾਕਾ ਸਿੰਘ ਪੜੌਲ ਅਤੇ ਅਮਰਦੀਪ ਸਿੰਘ ਭੜੌਜੀਆਂ ਆਦਿ ਨੇ ਚੇਅਰਮੈਨ ਸ਼੍ਰੀ ਵਿਜੇ ਸ਼ਰਮਾ ਟਿੰਕੂ ਨੂੰ ਮਿਲ ਕੇ ਮੁਸ਼ਕਲਾਂ ਤੋਂ ਜਾਣੂ ਕਰਵਾਇਆ । ਚੇਅਰਮੈਨ ਸ਼੍ਰੀ ਵਿਜੇ ਸ਼ਰਮਾ ਟਿੰਕੂ ਨੇ ਕਿਹਾ ਕਿ ਮੋਹਾਲੀ ਜਿਲ੍ਹੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿਆਂਗੇ ਪੰਜਾਬ ਸਰਕਾਰ ਵੱਲੋਂ ਵੱਡੀ ਪੱਧਰ ਤੇ ਵਿਕਾਸ ਕਾਰਜਾਂ ਲਈ ਫੰਡ ਮੁਹੱਈਆ ਕਰਵਾਉਣ ਲਈ ਅਸੀਂ ਹਮੇਸ਼ਾ ਤਤਪਰ ਹਾਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਸਾਬਕਾ ਆਈ ਏ ਐਸ, ਜਗਤਾਰ ਸਿੰਘ ਨਗਲੀਆ, ਸਵਰਨ ਸਿੰਘ ਭੜੌਜੀਆਂ, ਪਰੇਮ ਕੁਮਾਰ ਖੋਜ ਅਫਸਰ,ਬਲਜਿੰਦਰ ਸਿੰਘ ਮਾਨ,ਸਰਦੂਲ ਸਿੰਘ ਦੂਲਾ ਅਤੇ ਕੁਲਦੀਪ ਸਿੰਘ ਓਇੰਦ ਪੀ ਏ ਚੇਅਰਮੈਨ ਯੋਜਨਾ ਕਮੇਟੀ ਮੋਹਾਲੀ ਵੀ ਹਾਜ਼ਰ ਸਨ।