ਥਾਣਾ ਸਿਟੀ ਕੁਰਾਲੀ ਦੇ ਏਰੀਆ ਵਿਚੋਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਮੁਹਿੰਮ ਚਲਾਈ ਗਈ
ਸ਼ਟਰ ਤੋੜ ਕੇ ਚੋਰੀ ਕਰਨ ਵਾਲੇ ਦੋ ਵਿਅਕਤੀ ਕਾਬੂ
5 Dariya News
ਐਸ.ਏ.ਐਸ. ਨਗਰ 06-Oct-2020
ਥਾਣਾ ਸਿਟੀ ਕੁਰਾਲੀ ਦੇ ਏਰੀਆ ਵਿਚੋਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਮੁਹਿੰਮ ਚਲਾਈ ਗਈ । ਜਿਸ ਦੇ ਤਹਿਤ ਸ਼ਟਰ ਤੋੜ ਕੇ ਚੋਰੀ ਕਰਨ ਵਾਲੇ ਦੋ ਵਿਅਕਤੀ ਕਾਬੂ ਕੀਤੇ ਗਏ ।ਇਹ ਜਾਣਕਾਰੀ ਦਿੰਦਿਆਂ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ 3 ਅਕਤੂਬਰ ਨੂੰ ਮੁਖਬਰ ਖਾਸ ਦੀ ਮੁਖਬਰੀ ਪਰ ਮੁਕਦਮਾ ਨੰਬਰ 90 ਧਾਰਾ 457, 380 ਆਈ ਪੀ ਸੀ ਅਧੀਨ ਥਾਣਾ ਸਿਟੀ ਕੁਰਾਲੀ ਵਿੱਚ ਦਰਜ ਕੀਤਾ ਗਿਆ । ਅਵਤਾਰ ਸਿੰਘ ਏ ਐਸ ਆਈ ਨੇ ਸਮੇਤ ਪੁਲਸ ਪਾਰਟੀ ਨਰਿੰਦਰ ਸਿੰਘ ਉਰਫ ਸੋਨੂੰ ਪੁੱਤਰ ਗਿਆਨ ਚੰਦ ਵਾਸੀ ਪਿੰਡ ਚੋਲਟਾ ਕਲਾ ਅਤੇ ਰਣਜੀਤ ਸਿੰਘ ਉਰਫ ਰਾਜ ਪੁੱਤਰ ਹੰਸ ਰਾਜ ਵਾਸੀ ਪਿੰਡ ਬੜਮਾਜਰਾ ਜੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕਰਨ ਦੇ ਆਦੀ ਸਨ ਨੂੰ ਕਾਬੂ ਕੀਤਾ। ਇਨ੍ਹਾਂ ਪਾਸੋਂ ਚੋਰੀ ਕੀਤਾ ਬਿਜਲੀ ਦਾ ਸਮਾਨ ਅਤੇ ਸ਼ਟਰ ਪੁਟਣ ਵਾਲੇ ਔਜਾਰ ਬਰਾਮਦ ਕੀਤੇ ਗਏ । ਦੋਹਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਇਨ੍ਹਾਂ ਦਾ ਜੁਡੀਸ਼ੀਅਲ ਰਿਮਾਂਡ ਮੰਜ਼ੂਰ ਹੋਇਆ ।