5 Dariya News

ਸਿਵਲ ਸਰਜਨ ਵੱਲੋਂ ਆਈਸੋਲੇਸ਼ਨ ਸੈਂਟਰ ਤੇ ਕੋਵਿਡ ਕੇਅਰ ਸੈਂਟਰ ਦਾ ਦੌਰਾ

5 Dariya News

ਕਪੂਰਥਲਾ 05-Oct-2020

ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਵਲੋਂ ਅੱਜ ਆਈਸੋਲੇਸ਼ਨ ਸੈਂਟਰ ਤੇ ਕੋਵਿਡ ਕੇਅਰ ਸੈਂਟਰ ਦਾ ਦੌਰਾ ਕੀਤਾ ਗਿਆ । ਉਨ੍ਹਾਂ ਨਾਲ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ ਵੀ ਸਨ।ਉਨ੍ਹਾਂ ਇਸ ਮੌਕੇ ਕੋਵਿਡ ਕੇਅਰ ਸੈਂਟਰ ਅਤੇ ਆਈਸੋਲੇਸ਼ਨ ਸੈਂਟਰ ਦੇ ਮੈਡੀਕਲ ਸਟਾਫ ਅਤੇ ਵਲੰਟੀਅਰ ਨਾਲ ਮੀਟਿੰਗ ਵੀ ਕੀਤੀ ਅਤੇ ਮਰੀਜਾਂ ਦੀ ਸਥਿਤੀ ਦੀ ਵਿਸਥਾਰ ਨਾਲ ਜਾਣਕਾਰੀ ਵੀ ਲਈ।ਇਸ ਮੌਕੇ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਸਾਰੇ ਮੈਡੀਕਲ ਸਟਾਫ ਨੂੰ ਹਦਾਇਤ ਕੀਤੀ ਕਿ ਆਈਸੋਲੇਸ਼ਨ ਸੈਂਟਰ ਅਤੇ ਕੋਵਿਡ ਕੇਅਰ ਵਿਚ ਦਾਖਲ ਮਰੀਜਾਂ ਦੀ ਦੇਖਭਾਲ ਵਿਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ । ਉਨ੍ਹਾਂ ਕਿਹਾ ਕਿ ਮਰੀਜ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਮੈਡੀਕਲ ਸਟਾਫ ਤੇ ਨਿਰਭਰ ਹੈ ਅਜਿਹੇ ਵਿਚ ਕੋਈ ਵੀ ਕੋਤਾਹੀ ਨਾ ਵਰਤੀ ਜਾਏ।ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਦਾਖਲ ਮਰੀਜਾਂ ਆਕਸੀਜਨ ਸੈਚੂਰੇਸ਼ਨ ਪੱਧਰ, ਤਾਪਮਾਨ ਆਦਿ ਬਾਰੇ ਰੋਜਾਨਾ ਪ੍ਰਾਪਰ ਰਿਕਾਰਡ ਰੱਖਿਆ ਜਾਵੇ ।