5 Dariya News

ਜ਼ਿਲੇ ਅੰਦਰ ਵੱਖ ਵੱਖ ਪਿੰਡਾਂ ’ਚ ਬਣਾਏ ਜਾਣਗੇ 40 ਖੇਡ ਸਟੇਡੀਅਮ ਅਤੇ ਖੇਡ ਮੈਦਾਨ : ਐਮ.ਕੇ.ਅਰਾਵਿੰਦ ਕੁਮਾਰ

ਨੌਜਵਾਨ ਪੀੜੀ ਲਈ ਖੇਡ ਸਟੇਡੀਅਮ ਚੰਗੀ ਸਿਹਤ ਅਤੇ ਖੇਡਾਂ ਨਾਲ ਜੋੜਨ ਲਈ ਲਾਹੇਵੰਦ ਸਾਬਿਤ ਹੋਣਗੇ

5 Dariya News

ਸ੍ਰੀ ਮੁਕਤਸਰ ਸਾਹਿਬ 02-Oct-2020

ਕੋਰੋਨਾ ਵਾਇਰਸ ਦੇ ਚੱਲਦਿਆ ਨੌਜ਼ਵਾਨ ਪੀੜ੍ਹੀ ਨੂੰ ਨਸਿ਼ਆਂ ਵਰਗੀਆਂ ਭੈੜੀਆਂ ਆਦਤਾ ਤੋਂ ਬਚਾਉਣ, ਬੱਚਿਆ ਅਤੇ ਬਜੁਰਗਾਂ ਦੀ ਤੰਦਰੁਸਤ ਲਈ  ਜਿ਼ਲ੍ਹੇ ਵਿੱਚ 40 ਆਧੁਨਿਕ ਕਿਸਮ ਦੇ ਖੇਡ ਪਾਰਕ ਬਣਾਏ ਜਾਣਗੇ। ਇਹ ਜਾਣਕਾਰੀ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ਼ ਵਿਖੇ ਵਰਚੁਅਲ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਨੂੰ ਦੇਖਣ ਉਪਰੰਤ  ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਪੇਂਡੂ ਖੇਡ ਸਟੇਡੀਅਮ ਅਤੇ ਖੇਡ ਮੈਦਾਨਾਂ ਦੀ ਉਸਾਰੀ ਦੀ ਸ਼ੁਰੂਆਤ ਕਰਨ ਮੌਕੇ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਨਰਿੰਦਰ ਕਾਉਣੀ ਚੇਅਰਮੈਨ ਜਿ਼ਲ੍ਹਾ ਪ੍ਰੀਸ਼ਦ, ਸ੍ਰੀ ਕਰਨਵੀਰ ਸਿੰਘ ਬਰਾੜ ਚੇਅਰਮੈਨ ਮਾਰਕੀਟ ਕਮੇਟੀ, ਸ੍ਰੀ ਸੁਭਾਸ ਕੁਮਾਰ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ, ਸ੍ਰੀ ਗੁਰਵਿੰਦਰ ਸਿੰਘ ਸਰਾਓ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਵੀ ਹਾਜ਼ਰ ਸਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਸਰਕਾਰ ਵਲੋਂ ਰਾਜ ਵਿੱਚ 750 ਪੇਂਡੂ ਖੇਡ ਸਟੇਡੀਅਮ ਅਤੇ ਖੇਡ ਮੈਦਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਜਲਦੀ 40 ਇਸ ਤਰ੍ਹਾਂ ਦੇ ਖੇਡ ਪਾਰਕ ਬਣਾਏ ਜਾ ਰਹੇ ਹਨ ਤਾਂ ਜੋ ਇਥੇ ਨੌਜਵਾਨ ਅਤੇ ਬੱਚੇ ਆਪਣੇ ਆਪ ਨੂੰ ਖੇਡਾਂ ਨਾਲ ਜੋੜ ਸਕਣ ਅਤੇ  ਬਜੁਰਗ ਆਪਣੇ ਸਰੀਰ ਦੀ ਤੰਦਰੁਸਤੀ ਲਈ ਸਵੇਰੇ ਸ਼ਾਮ ਇੱਥੇ ਸੈਰ ਕਰ ਸਕਣ।ਉਨਾਂ ਦੱਸਿਆ ਕਿ ਨੌਜਵਾਨ ਪੀੜੀ ਲਈ ਪੇਂਡੂ ਪੱਧਰ ’ਤੇ ਸਥਾਪਤ ਕੀਤੇ ਖੇਡ ਸਟੇਡੀਅਮ ਚੰਗੀ ਸਿਹਤ ਅਤੇ ਖੇਡਾਂ ਨਾਲ ਜੋੜਨ ਲਈ ਲਾਹੇਵੰਦ ਸਾਬਿਤ ਹੋਣਗੇ। ਉਨਾਂ ਦੱਸਿਆ ਕਿ ਖੇਡ ਸਟੇਡੀਅਮ ਅੰਦਰ ਹਰਿਆਵਲ ਮਾਹੌਲ ਸਿਰਜਣ ਲਈ ਛਾਂਦਾਰ ਦਰੱਖਤ,ਫੂਲਦਾਰ ਬੂਟੇ ਅਤੇ ਬੱਚਿਆਂ ਲਈ ਝੂਲੇ ਅਤੇ ਜਿੰਮ ਆਦਿ ਵਰਗੀਆਂ ਲੋੜੀਦੀਆਂ ਸੁਵਿਧਾਵਾਂ ਉਪਲਬੱਧ ਹੋਣਗੀਆਂ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਵਿੱਚ ਇਸ ਤਰ੍ਹਾਂ ਦੇ ਚਾਰ ਪੇਂਡੂ ਖੇਡ ਸਟੇਡੀਅਮ ਅਤੇ ਖੇਡ ਮੈਦਾਨਾਂ ਦੀ ਉਸਾਰੀ ਹੋ ਚੁੱਕੀ ਹੈ। ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਇੱਕ ਖੱਪਿਆਂਵਾਲੀ, ਇੱਕ ਦੂਹੇਵਾਲਾ, ਇੱਕ ਖੂਨਣ ਕਲਾਂ ਅਤੇ ਇੱਕ ਬੀਦੋਵਾਲੀ ਵਿਖੇ ਇਸ ਤਰ੍ਹਾਂ ਦੇ  ਪੇਂਡੂ ਖੇਡ ਸਟੇਡੀਅਮ ਅਤੇ ਖੇਡ ਮੈਦਾਨਾਂ ਦੀ ਉਸਾਰੀ ਹੋ ਚੁੱਕੀ ਹੈ, ਜਿਹਨਾਂ ਤੇ 42. 14 ਲੱਖ ਰੁਪਏ ਖਰਚਾ ਆਇਆ ਹੈ।