5 Dariya News

ਮਿਸ਼ਨ ਫਤਿਹ” ਤਹਿਤ ਹੋਮ ਆਈਸੋਲੇਸ਼ਨ ਕੀਤੇ ਗਏ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਕਰੋਨਾ ਫਤਿਹ ਕਿੱਟਾਂ ਦੇਣ ਦੀ ਮੁਹਿੰਮ ਦਾ ਆਗਾਜ਼

ਹੋਮ ਆਈਸੋਲੇਸ਼ਨ ਕੀਤੇ ਗਏ ਮਰੀਜ਼ਾਂ ਨੂੰ ਰੈਪਿਡ ਰਿਸਪੋਸ ਟੀਮ ਵੱਲੋਂ ਘਰ ਜਾ ਕੇ ਦਿੱਤੀ ਜਾਵੇਗੀ ਕਰੋਨਾ ਫਤਿਹ ਕਿੱਟ

5 Dariya News

ਤਰਨ ਤਾਰਨ 28-Sep-2020

“ਮਿਸ਼ਨ ਫਤਿਹ” ਤਹਿਤ ਹੋਮ ਆਈਸੋਲੇਸ਼ਨ ਕੀਤੇ ਗਏ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਕਰੋਨਾ ਫਤਿਹ ਕਿੱਟਾਂ ਦੇਣ ਦੀ ਮੁਹਿੰਮ ਦਾ ਆਗਾਜ਼ ਕਰਦਿਆਂ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਇਸ ਕਿੱਟ ਵਿੱਚ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਦੇ ਲਈ ਉਪਕਰਨ ਜਿਵੇਂ ਪਲਸ ਆਕਸੀਮੀਟਰ, ਡਿਜ਼ੀਟਲ ਥਰਮਾਮੀਟਰ, ਸੈਨੇਟਾਈਜ਼ਰ, ਇਮੂਨਿਟੀ ਬੋਸਟਰ ਸਿਰਪ, ਕੱਪ ਸਿਰਪ, ਵਿਟਾਮਿਨ ਸੀ ਅਤੇ ਪੈਰੇਸੀਟਾਮੋਲ ਆਦਿ ਦਵਾਈਆਂ ਦਿੱਤੀਆਂ ਜਾਂ ਰਹੀਆਂ ਹਨ ।ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਮਿਸ਼ਨ ਫਤਿਹ ਕਿੱਟਸ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਮੁਹੱਈਆ ਕਰਵਾ ਦਿੱਤੀ ਗਈ ਹੈ ਅਤੇ ਅੱਜ ਤੋਂ ਜਿਹੜੇ ਮਰੀਜ਼ ਪਾਜ਼ੇਟਿਵ ਆਏ ਹਨ, ਉਨ੍ਹਾਂ ਨੂੰ ਰੈਪਿਡ ਰਿਸਪੋਸ ਟੀਮ ਵੱਲੋਂ ਘਰ ਜਾ ਕੇ ਕਰੋਨਾ ਫਤਿਹ ਕਿੱਟ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਘਰਾਂ ਵਿੱਚ ਇਕਾਂਤਵਾਸ ਦੌਰਾਨ ਧਿਆਨ ਰੱਖਣ ਯੋਗ ਗੱਲਾਂ ਜਿਵੇ ਕਿ ਮਰੀਜ਼ ਨੂੰ ਹਰ ਸਮੇਂ ਟਰਿਪਲ ਲੇਅਰ ਮੈਂਡੀਕਲ ਮਾਸਕ ਪਹਿਨਾਇਆ ਜਾਵੇ।ਮਰੀਜ਼ ਇੱਕ ਅਲੱਗ ਕਮਰੇ ਵਿੱਚ ਰਹੇ, ਖੰਘ, ਛਿੱਕਦੇ ਸਮੇਂ ਮੂੰਹ ਤੇ ਨੱਕ ਨੂੰ ਰੁਮਾਲ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖੇ । ਹੱਥਾਂ ਨੂੰ ਸਾਬਣ, ਪਾਣੀ ਨਾਲ 40 ਸਕਿੰਟ ਤੱਕ ਧੋਵੇ ਪਲਸ ਆਕਸੀਮੀਟਰ ਦੀ ਵਰਤੋਂ ਸੰਬੰਧੀ ਕਿਹਾ ਕਿ ਆਕਸੀਜਨ ਦੀ ਮਾਤਰਾ ਮਾਪਣਾ  ਜ਼ਰੂਰੀ ਹੈ, ਕਿਉਂਕਿ ਜੇ ਆਕਸੀਜਨ ਘੱਟ ਜਾਵੇ ਤਾਂ ਮਰੀਜ਼ ਨੂੰ ਤੁਰੰਤ ਹਸਪਤਾਲ ਸ਼ਿਫਟ ਕਰਨਾ ਜ਼ਰੂਰੀ ਹੈ ਅਤੇ ਮਰੀਜ਼ ਕੋਵਿਡ-19 ਦੇ ਖ਼ਤਰਨਾਕ ਅਤੇ ਅਣਸੁਖਾਵੇ ਹਾਲਾਤ ਤੋਂ ਬਚ ਸਕੇ। ਉਹਨਾਂ ਕਿਹਾ ਕਿ ਆਪਣੇ ਨਿੱਜੀ ਸਾਮਾਨ ਨੂੰ ਕਿਸੇ ਹੋਰ ਨਾਲ ਸਾਂਝਾ ਨਾ ਕੀਤਾ ਜਾਵੇ । ਆਮ ਛੂਹੀਆਂ ਜਾਣ ਵਾਲੀਆਂ ਵਸਤਾਂ ਮੇਜ਼ ਕੁਰਸੀ ਦਰਵਾਜ਼ਿਆਂ ਦੇ ਹੈਂਡਲ ਆਦਿ ਨੂੰ 1 ਪ੍ਰਤੀਸ਼ਤ ਹਾਈਪੋਕੋਲੋਰਾਈਡ ਘੋਲ ਨਾਲ ਡਿਸਇਨਫੈਕਟ ਕੀਤਾ ਜਾਵੇ ਮਰੀਜ਼ ਵੱਲੋਂ ਡਾਕਟਰੀ ਸਲਾਹ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।ਜੇਕਰ ਮਰੀਜ਼ ਨੂੰ ਗੰਭੀਰ ਲੱਛਣ ਸਾਹਮਣੇ ਆਉਣ ਤੇ ਸਾਹ ਲੈਣ ਵਿੱਚ ਤਕਲੀਫ ਲਗਾਤਾਰ ਦਰਦ ਹੋਣਾ/ ਛਾਤੀ ਤੇ ਭਾਰ ਪੈਣਾ / ਦਿਮਾਗੀ ਅਸੰਤੁਲਨ / ਬੁੱਲ/ ਚਿਹਰੇ ਦਾ ਨੀਲਾ ਪੈ ਜਾਣਾ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ । ਇਸ ਮੌਕੇ ‘ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ , ਡੀ. ਡੀ. ਐੱਚ. ਓ ਡਾ. ਸੁਨੀਤਾ ਅਤੇ ਮਾਸ ਮੀਡੀਆ ਅਫ਼ਸਰ ਸੁਖਦੇਵ ਸਿੰਘ ਪੱਖੋਕੇ ਹਾਜ਼ਰ ਸਨ।