5 Dariya News

ਜਿਲ੍ਹੇ ਦੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਣ ਲਈ ਯੋਜਨਾਵਾਂ ਕੀਤੀਆਂ ਜਾ ਰਹੀਆਂ ਤਿਆਰ : ਵਿਜੇ ਸ਼ਰਮਾ

5 Dariya News

ਐਸ.ਏ.ਐਸ ਨਗਰ 23-Sep-2020

ਜਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਸ਼੍ਰੀ ਵਿਜੇ ਸ਼ਰਮਾ ਟਿੰਕੂ ਨੇ ਅੱਜ ਇਥੇ ਆਪਣੇ ਦਫਤਰ ਵਿੱਚ ਹਫਤਾਵਾਰੀ ਰੱਖੀ ਮੀਟਿੰਗ ਦੌਰਾਨ ਜਿਲ੍ਹੇ ਦੇ ਪੰਚਾਂ ਸਰਪੰਚਾਂ ਅਤੇ ਮੋਹਤਬਰਾਂ ਦੀਆਂ ਸਮੱਸਿਆਵਾਂ ਸੁਣੀਆਂ ਅੱਜ ਦੀ ਮੀਟਿੰਗ ਵਿੱਚ ਗ੍ਰਾਮ ਪੰਚਾਇਤ ਪਿੰਡ ਸੋਏ ਮਾਜਰਾ ਦੇ ਪੰਚਾਇਤ ਨੇ ਸਮਸ਼ਾਨ ਘਾਟ ਅਤੇ ਧਰਮਸ਼ਾਲਾ ਲਈ ਗਰਾਂਟਾਂ ਦੀ ਮੰਗ ਕੀਤੀ ਕਸ਼ਿਸ਼ ਕੁਮਾਰ  ਨੇ ਝੁੱਗੀਆਂ ਰੋਡ ਖਰੜ ਤੇ ਸੜਕ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਵਿਕਾਸ ਕਾਰਜਾਂ ਲਈ ਫੰਡ ਦੀ ਮੰਗ ਕੀਤੀ ,ਪਰਮਜੀਤ ਸਿੰਘ ਪ੍ਰਧਾਨ ਯੂਥ ਕਲੱਬ ਰਾਮਗੜ੍ਹ ਨੇ ਨੌਜਵਾਨਾਂ ਲਈ ਖੇਡਾਂ ਦੇ ਸਮਾਨ ਦੀ ਮੰਗ ਕੀਤੀ ਇਸ ਮੌਕੇ ਚੇਅਰਮੈਨ ਸ਼੍ਰੀ ਵਿਜੇ ਸ਼ਰਮਾ ਟਿੰਕੂ ਨੇ ਕਿਹਾ ਕਿ ਜਿਲ੍ਹੇ ਦੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਣ ਲਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਲਦੀ ਹੀ ਫੰਡ ਮੁਹੱਈਆ ਕਰਵਾ ਕੇ ਵਿਕਾਸ ਕਾਰਜ ਵੱਡੀ ਪੱਧਰ ਤੇ ਕਰਵਾਉਣ ਲਈ ਯਤਨਸ਼ੀਲ ਹਾਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਸ਼ਨ ਗਰਗ, ਹਰਜੀਤ ਸਿੰਘ ਪੰਚਾਇਤ ਮੈਂਬਰ ਸੋਏ ਮਾਜਰਾ, ਗੁਰਪ੍ਰਤਾਪ ਸਿੰਘ, ਬਲਵਿੰਦਰ ਸਿੰਘ ਬਿੰਦਾ ਮਾਨ, ਬੇਅੰਤ ਸਿੰਘ ਧਨੋਰੀ ਅੰਕੜਾ ਕਰਮਚਾਰੀ ਅਤੇ ਕੁਲਦੀਪ ਸਿੰਘ ਓਇੰਦ ਪੀ ਏ ਚੇਅਰਮੈਨ ਯੋਜਨਾ ਕਮੇਟੀ ਐਸ.ਏ.ਐਸ ਨਗਰ ਹਾਜ਼ਰ ਸਨ।