5 Dariya News

ਜ਼ਿਲ੍ਹਾ ਪ੍ਰੀਸ਼ਦ ਗਠਨ ਦੇ ਇਕ ਸਾਲ ਪੂਰਾ ਹੋਣ 'ਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫਲਾਂ ਵਾਲੇ ਪੌਦੇ ਲਗਾਉਣ ਦੀ ਮੁਹਿੰਮ ਆਰੰਭੀ

ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੋਗਾ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਕੀਤੀ ਅਗਵਾਈ

5 Dariya News

ਮੋਗਾ 15-Sep-2020

ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਗਠਨ ਦੇ ਇਕ ਸਾਲ ਪੂਰਾ ਹੋਣ 'ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੀ ਅਗਵਾਈ ਵਿਚ ਸਮੁੱਚੀ ਟੀਮ ਨੇ ਜ਼ਿਲ੍ਹੇ ਵਿਚ ਵਿਕਾਸ ਕਾਰਜਾਂ ਦੀ ਗਤੀ ਨੂੰ ਤੇਜ਼ ਕਰਨ ਦਾ ਅਹਿਦ ਲੈਂਦਿਆਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫਲਾਂ ਵਾਲੇ ਪੌਦੇ ਲਗਾਉਣ ਦੀ ਮੁਹਿੰਮ ਆਰੰਭ ਕੀਤੀ। ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਅੰਬ ਦਾ ਪੌਦਾ ਲਗਾ ਕੇ ਮਿਸ਼ਨ ਤੰਦਰੁਸਤ ਵਾਸਤੇ ਹਰ ਪਿੰਡ ਵਿਚ ਫਲਾਂ ਵਾਲੇ ਪੌਦੇ ਲਗਾਉਣ ਦਾ ਅਹਿਦ ਲਿਆ।ਇਸ ਮੌਕੇ ਚੇਅਰਮੈਨ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਤਹਿਤ ਵੀ ਜਾਗਰੂਕਤਾ ਉਪਰਾਲੇ ਜੰਗੀ ਪੱਧਰ ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਮਿਸ਼ਨ ਫਤਹਿ ਤਹਿਤ ਵੀ ਜਾਗਰੂਕਤਾ ਗਤੀਵਿਧੀਆਂ ਨੂੰ ਆਉਦੇ ਦਿਨਾਂ ਵਿੱਚ ਹੋਰ ਤੇਜ਼ ਕੀਤਾ ਜਾਵੇਗਾ ਅਤੇ ਮੀਡੀਆ ਵਿੱਚ ਕਰੋਨਾ ਟੈਸਟ ਨਾ ਕਰਵਾਉਣ ਦੀਆਂ ਗੁੰਮਰਾਹਕੁੰਨ ਅਤੇ ਬੇਬੁਨਿਆਦ ਅਫ਼ਵਾਹਾਂ ਤੋ ਵੀ ਲੋਕਾਂ ਨੂੰ ਜਾਗਰੂਕਤ ਕੀਤਾ ਜਾਵੇਗਾ ਤਾਂ ਕਿ ਕਰੋਨਾ ਦੇ ਸੰਕਰਮਣ ਨੂੰ ਠੱਲ੍ਹ ਪਾਈ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੀ ਵਾਈਸ ਚੇਅਰਮੈਨ ਪਰਮਜੀਤ ਕੌਰ ਰਣਸੀਂਹਕੇ ,ਲਖਵੀਰ ਸਿੰਘ ਦੌਧਰ ਚੇਅਰਮੈਨ ਮਾਰਕੀਟ ਕਮੇਟੀ ਬੱਧਣੀ ਕਲਾਂ , ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗੁਰਮੇਲ ਸਿੰਘ ਖਾਈ, ਮਨਪ੍ਰੀਤ ਸਿੰਘ ਚੀਮਾ, ਗੁਰਮੀਤ ਕੌਰ,ਹਰਦੀਪ ਕੌਰ,  ਚਮਨਲਾਲ, ਬਲਵੰਤ ਕੌਰ, ਜਸਵੀਰ ਕੌਰ ਨਿਹਾਲ ਸਿੰਘ ਵਾਲਾ ਚੇਅਰਪਰਸਨ ਬਲਾਕ ਸੰਮਤੀ, ਬਲਜੀਤ ਕੌਰ ਚੇਅਰਪਰਸਨ ਬਲਾਕ ਸੰਮਤੀ ਕੋਟਈਸੇ ਖਾਂ , ਲਛਮਣ ਸਿੰਘ ਸੀਨੀਅਰ ਕਾਂਗਰਸੀ ਆਗੂ , ਛਿੰਦਰਪਾਲ ਸਿੰਘ ਸਰਪੰਚ ਰਣਸੀਂਹ , ਪ੍ਰਿਤਪਾਲ ਸਿੰਘ ਚੀਮਾ, ਪਰਮਪ੍ਰੀਤ ਸਿੰਘ ਸੁਪਰਡੈਂਟ, ਜਸਵੰਤ ਸਿੰਘ ਮੈਂਬਰ ਪੰਚਾਇਤ,ਦਰਸ਼ਨ ਸਿੰਘ ਮੈਂਬਰ ਪੰਚਾਇਤ ਘੱਲਕਲਾਂ, ਗੁਰਤੇਜ ਸਿੰਘ ਖਾਈ ਆਦਿ ਹਾਜ਼ਰ ਸਨ।

ਇਸ ਮੌਕੇ ਉਹਨਾਂ  ਕਾਂਗਰਸ ਹਾਈ ਕਮਾਂਡ ਤੋਂ ਇਲਾਵਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ,ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ,ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਪ੍ਰਧਾਨ, ਸਾਰੇ ਜ਼ਿਲਾ ਪ੍ਰੀਸ਼ਦ ਮੈਂਬਰਾਂ ਅਤੇ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਉਹਨਾਂ ਨੂੰ ਸੌਂਪੀ ਚੇਅਰਮੈਨ ਦੀ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ।