ਸ਼ਿਪਰਾ ਗੋਇਲ ਅਤੇ ਪਰਮੀਸ਼ ਵਰਮਾ ਦਾ ਗਾਣਾ 'ਹਾਏ ਤੌਬਾ' ਯਕੀਨਨ ਦਰਸ਼ਕਾਂ ਦੇ ਦਿਲਾਂ ਨੂੰ ਛੂਹੇਗਾ
ਗਾਣਾ ਗ੍ਰਿੰਗੋ ਐਂਟਰਟੇਨਮੈਂਟਸ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ
5 Dariya News
ਚੰਡੀਗੜ੍ਹ 09-Sep-2020
ਇਸ਼ਕ ਬੁਲਾਵਾ, ਵੇਲਾ ਆ ਗਿਆ ਏ, ਖਰਚੇ, ਕਾਰ ਪਿੱਛੇ ਨਾਂ, ਅੰਗਰੇਜ਼ੀ ਵਾਲੀ ਮੈਡਮ, ਅਤੇ ਡ੍ਰਾਇਵਰੀ ਵਰਗੇ ਚਾਰਟਬੱਸਟਰ ਗੀਤਾਂ ਦੀ ਆਵਾਜ਼, ਸ਼ਿਪਰਾ ਗੋਇਲ ਇਕ ਹੋਰ ਟਰੈਕ ਲੈ ਕੇ ਦਰਸ਼ਕਾਂ ਲਈ ਤਿਆਰ!ਇਸ ਖੂਬਸੂਰਤ ਟਰੈਕ ਨੂੰ ਬਹੁਪੱਖੀ ਗਾਇਕਾ ਸ਼ਿਪਰਾ ਗੋਇਲ ਨੇ ਗਾਇਆ ਹੈ। ਪਰਮੀਸ਼ ਵਰਮਾ ਨੇ ਇਸ ਟ੍ਰੈਕ ਨੂੰ ਡਾਇਰੈਕਟ ਕੀਤਾ ਹੈ ਅਤੇ ਇਸਦੇ ਨਾਲ ਹੀ ਇਸ ਵਿੱਚ ਫੀਚਰ ਵੀ ਕੀਤਾ ਹੈ। ਗਾਣੇ ਦੇ ਬੋਲ ਨਿਰਮਾਨ ਨੇ ਲਿਖੇ ਹਨ। ਐਂਜੋ ਦੁਆਰਾ ਸੰਗੀਤ ਦਿੱਤਾ ਗਿਆ ਹੈ। ਸਾਰਾ ਪ੍ਰੋਜੈਕਟ ਜੀ ਐਸ ਸੰਧੂ ਅਤੇ ਏ.ਐੱਸ. ਮੈਕ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ।ਆਪਣੇ ਤਜ਼ਰਬੇ ਬਾਰੇ ਬੋਲਦਿਆਂ ਸ਼ਿਪਰਾ ਨੇ ਕਿਹਾ, “ਸੰਗੀਤ ਮੇਰੀ ਜ਼ਿੰਦਗੀ ਦਾ ਅਟੁੱਟ ਅੰਗ ਰਿਹਾ ਹੈ। ਮੈਂ ਜਦੋਂ ਵੱਡੀ ਹੋ ਰਹੀ ਸੀ ਤਾਂ ਮੇਰੇ ਮਾਤਾ ਪਿਤਾ ਮੈਂਨੂੰ ਹਮੇਸ਼ਾ ਗਾਣੇ ਸੁਣਾਉਂਦੇ ਹੁੰਦੇ ਸੀ। ਮੇਰੇ ਹਰ ਗਾਣੇ ਨਾਲ, ਮੈਂ ਬੱਸ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਨੂੰ ਮਾਣ ਦੇਣ ਦੀ ਇੱਛਾ ਰੱਖਦੀ ਹਾਂ। ਜਦੋਂ ‘ਹਾਏ ਤੌਬਾ’ ਦੀ ਗੱਲ ਆਉਂਦੀ ਹੈ ਤਾਂ ਇਹ ਇਕ ਖੂਬਸੂਰਤ ਗਾਣਾ ਹੈ ਅਤੇ ਮੈਂਨੂੰ ਯਕੀਨ ਹੈ ਕਿ ਹਰ ਕੋਈ ਇਸ ਟਰੈਕ ਨੂੰ ਪਸੰਦ ਕਰੇਗਾ ਖ਼ਾਸਕਰ ਜਿਸ ਤਰ੍ਹਾਂ ਪਰਮੀਸ਼ ਨੇ ਇਸ ਨੂੰ ਨਿਰਦੇਸ਼ਤ ਕੀਤਾ ਹੈ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਉਸਨੇ 3 ਸਾਲਾਂ ਬਾਅਦ ਕਿਸੇ ਗੀਤ ਦਾ ਨਿਰਦੇਸ਼ਨ ਕੀਤਾ ਹੈ ਜਿਸ ਨੂੰ ਵੇਖਣ ਤੋਂ ਬਾਅਦ ਯਕੀਨਨ ਲੋਕ ਇਸ ਟਰੈਕ ਨੂੰ ਪਿਆਰ ਕਰਨਗੇ।”ਗਰਿੰਗੋ ਐਂਟਰਟੇਨਮੈਂਟਸ ਤੋਂ ਗੀਤ ਦੇ ਨਿਰਮਾਤਾ ਜੀ ਐਸ ਸੰਧੂ ਅਤੇ ਏ.ਐੱਸ. ਮੈਕ ਨੇ ਕਿਹਾ, “ਗਰਿੰਗੋ ਐਂਟਰਟੇਨਮੈਂਟਸ ਵਿਖੇ, ਅਸੀਂ ਇੰਨੇ ਥੋੜੇ ਸਮੇਂ ਵਿਚ ਮਿਲ ਰਹੇ ਪਿਆਰ ਅਤੇ ਪ੍ਰਤੀਕ੍ਰਿਆ ਲਈ ਬਹੁਤ ਜ਼ਿਆਦਾ ਖੁਸ਼ਕਿਸਮਤ ਅਤੇ ਸ਼ੁਕਰਗੁਜ਼ਾਰ ਹਾਂ। ਸਾਡਾ ਮੁੱਖ ਮਨੋਰਥ ਹਮੇਸ਼ਾਂ ਸਰੋਤਿਆਂ ਦਾ ਮਨੋਰੰਜਨ ਅਤੇ ਕਲਾਕਾਰਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਰਿਹਾ ਹੈ ਭਾਵੇਂ ਉਹ ਨਵੇਂ ਆਉਣ ਜਾਂ ਤਜਰਬੇਕਾਰ। ਅਸੀਂ ਬੱਸ ਆਸ ਕਰਦੇ ਹਾਂ ਕਿ ਅਸੀਂ ਇਸੇ ਤਰ੍ਹਾਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਾਂਗੇ। ”ਗਾਣਾ ‘ਹਾਏ ਤੌਬਾ’ ਪਹਿਲਾਂ ਹੀ 9 ਸਤੰਬਰ 2020 ਨੂੰ ਗਰਿੰਗੋ ਐਂਟਰਟੇਨਮੈਂਟ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਜਾਰੀ ਕੀਤਾ ਗਿਆ ਹੈ।