5 Dariya News

ਮਿਸ਼ਨ ਫਤਹਿ-''ਸੁਰੱਖਿਅਤ ਦਾਦਾ-ਦਾਦੀ, ਨਾਨਾ-ਨਾਨੀ'' ਮੁਹਿੰਮ ਤਹਿਤ ਆਨਲਾਈਨ ਪ੍ਰਤੀਯੋਗਤਾ ''ਟੇਲੈਟ ਹੰਟ'' ਦਾ ਸਨਮਾਨ ਸਮਾਰੋਹ ਆਯੋਜਿਤ

ਜ਼ਿਲ੍ਹਾ ਮੋਗਾ ਵਿੱਚ ਬਜੁਰਗਾਂ ਦਾ ਮਾਨ ਸਤਿਕਾਰ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ

5 Dariya News

ਮੋਗਾ 08-Sep-2020

ਨੀਤੀ ਆਯੋਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੀਰਾਮਿਡ ਫਾਊਡੇਸ਼ਨ ਦੀ ਅਗਵਾਈ ਵਿੱਚ ਅਨਮੋਲ ਯੋਗ ਸੇਵਾ ਸਮ੍ਰਿਤੀ ਮੋਗਾ ਵੱਲੋ ਪ੍ਰਧਾਨ ਅਨਮੋਲ ਸ਼ਰਮਾ ਦੀ ਪ੍ਰਧਾਨਗੀ ਹੇਠ ਚੱਲ ਰਹੀ ਮੁਹਿੰਮ ''ਸੁਰੱਖਿਅਤ ਦਾਦਾ-ਦਾਦੀ, ਨਾਨਾ-ਨਾਨੀ'' ਤਹਿਤ ਆਨਲਾਈਨ ਪ੍ਰਤੀਯੋਗਤਾ ''ਟੇਲੈਟ ਹੰਟ'' ਦਾ ਸਨਮਾਨ ਸਮਾਰੋਹ ਨੇਚਰ ਪਾਰਕ ਮੋਗਾ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਨੂੰ ਕੋਵਿਡ-19 ਦੇ ਸੰਕਰਮਣ ਨੂੰ ਰੋਕਣ ਸਬੰਧੀ ਜਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਅਪਨਾ ਕੇ ਸੰਪੰਨ ਕੀਤਾ ਗਿਆ।ਇਸ ਸਮਾਗਮ ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਰਾਜਕਿਰਨ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮਾਲਵਿਕਾ ਸੂਦ, ਅੰਮ੍ਰਿਤਪਾਲ ਸ਼ਰਮਾ, ਭਵਦੀਪ ਕੋਹਲੀ ਅਤੇ ਸਤਨਾਮ ਕੌਰ ਵੱਲੋ ਬਤੌਰ ਜੱਜ ਅਹਿਮ ਭੂਮਿਕਾ ਨਿਭਾਈ।ਆਪਣੇ ਬਿਆਨ ਵਿੱਚ ਸਮਾਜਿਕ ਸੁਰੱਖਿਆ ਅਫ਼ਸਰ ਰਾਜਕਿਰਨ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ''ਸੁਰੱਖਿਅਤ ਦਾਦਾ-ਦਾਦੀ, ਨਾਨਾ-ਨਾਨੀ'' ਮੁਹਿੰਮ ਅਧੀਨ ਸਾਡੇ ਪਰਿਵਾਰਾਂ ਵਿੱਚ ਬਜੁਰਗਾਂ ਦਾ ਮਾਨ ਸਤਿਕਾਰ ਵਧਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ, ਜਿੰਨ੍ਹਾ ਵਿੱਚ ਸਮਾਜ ਸੇਵੀ ਸੰਸਥਾਵਾਂ ਆਪਣੀ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਵੱਲੋ ਬਜੁਰਗਾਂ ਨੂੰ ਸਰਕਾਰੀ ਸਕੀਮਾਂ ਜਿਵੇ ਕਿ ਪੈਨਸ਼ਨ ਆਦਿ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਬਜ਼ੁਰਗਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਇਸ ਵਿੱਚ ਬੱਚੇ ਵੀ ਆਪਣੀ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਕਿਉਕਿ ਬੱਚਿਆਂ ਕੋਲ ਦਾਦਾ ਦਾਦੀ ਜਾਂ ਨਾਨਾ ਨਾਨੀ ਆਪਣੇ ਮਾਤਾ ਪਿਤਾ ਨਾਲੋ ਵਧੇਰੇ ਸਮਾਂ ਬਤੀਤ ਕਰਦੇ ਹਨ।

ਇਸ ਮੌਕੇ ਮਾਲਵਿਕਾ ਸੂਦ ਵੱਲੋ ਕਰੋਨਾ ਬਿਮਾਰੀ ਦੇ ਚੱਲਦੇ ਹੋਏ ਫੇਸ ਸ਼ੀਲਡ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਏ ਗਏ, ਜਿਹੜਾ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਸੀ।ਇਸ ਤੋ ਇਲਾਵਾ ਅਨਮੋਲ ਯੋਗ ਸੇਵਾ ਸਮਿਤੀ ਵੱਲੋ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਵੀ ਮੁਹੱਈਆ ਕਰਵਾਈ ਗਈ।ਡਾਕਟਰ ਅਸ਼ੋਕ ਸਿੰਗਲਾ ਵੱਲੋ ਕਰੋਨਾ ਸਬੰਧੀ ਸਮੂਹ ਹਾਜ਼ਰੀਨ ਨੂੰ ਜਾਗਰੂਕ ਕੀਤਾ ਗਿਆ ਅਤੇ ਸਿਹਤ ਚੈੱਕਅੱਪ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਰੋਨਾ ਦੇ ਟੈਸਟ ਜਾਂ ਇਸਦੇ ਇਲਾਜ ਲਈ ਜਿਹੜੀਆਂ ਵੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਬਹੁਤ ਹੀ ਨਿੰਦਣਯੋਗ ਹਨ ਜਿੰਨ੍ਹਾਂ ਨੂੰ ਅਣਗੌਲਿਆਂ ਕਰਕੇ ਸਾਨੂੰ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅਸੀ ਅਤੇ ਸਾਡਾ ਪਰਿਵਾਰ ਕਰੋਨਾ ਦੀ ਬਿਮਾਰੀ ਤੋ ਬਚ ਸਕੀਏ।ਇਸ ਮੌਕੇ ਸੀਨੀਅਰ ਸਿਟੀਜ਼ਨ ਕਵਿਤਾ ਅਰੋੜਾ, ਸੁਰਜੀਤ ਅਰੋੜਾ, ਯੋਗ ਪੱਧਰੀ ਰਾਜ ਸਿੰਗਲਾ, ਗਿਆਨ ਸਿੰਘ ਰਿਟਾਇਰਡ ਡੀ.ਪੀ.ਆਰ.ਓ., ਪਰਮਜੀਤ ਸਿੰਘ, ਸੁਪਰਡੈਟ (ਰਿਟ.) ਡੀ.ਸੀ. ਦਫ਼ਤਰ ਮੋਗਾ ਉਚੇਚੇ ਤੌਰ ਤੇ ਪਹੁੰਚੇ। ਅਨਮੋਲ ਸੇਵਾ ਸਮਿਤੀ ਦੇ ਸਮੂਹ ਵਲੰਟੀਅਰਾਂ ਸੋਨੂੰ ਸਚਦੇਵਾ, ਡੇਜ਼ੀ ਸਚਦੇਵਾ, ਗਗਨਦੀਪ ਕੌਰ, ਨੀਰੂ, ਪਰਮ, ਨਿਸ਼ਾ, ਮੋਨਿਕਾ,, ਨਿਰਮਲਾ, ਕ੍ਰਿਸ਼ਨਾ ਦੇਵੀ, ਸੀਮਾ ਢੱਡ ਨੇ ਸ਼ਲਾਘਾਯੋਗ ਸੇਵਾਵਾਂ ਦਿੱਤੀਆਂ।