5 Dariya News

ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨੇ ਸੁਣੀਆਂ ਸਮੱਸਿਆਵਾਂ

5 Dariya News

ਐਸ.ਏ.ਐਸ ਨਗਰ 08-Sep-2020

ਜਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਸ਼੍ਰੀ ਵਿਜੇ ਸ਼ਰਮਾ ਟਿੰਕੂ ਨੇ ਅੱਜ ਇਥੇ ਆਪਣੇ ਦਫਤਰ ਵਿੱਚ ਹਫਤਾਵਾਰੀ ਰੱਖੀ  ਮੀਟਿੰਗ ਦੌਰਾਨ ਵੱਖ ਵੱਖ ਕੰਮਾਂ ਸਬੰਧੀ ਸਮੱਸਿਆਵਾਂ ਸੁਣੀਆਂ ।ਇਸ ਮੀਟਿੰਗ ਵਿੱਚ ਬਹਾਦਰ ਸਿੰਘ ਓ ਕੇ ਸਾਬਕਾ ਐਮ ਸੀ ਕੁਰਾਲੀ ਨੇ ਫੋਕਲ ਪੁਆਇੰਟ ਕੁਰਾਲੀ ਵਿਖੇ ਕੰਪਨੀ ਵੱਲੋਂ ਬਹੁਤ ਹੀ ਧੀਮੀ ਗਤੀ ਨਾਲ ਚਲ ਰਹੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ਤੇ ਚਲਾਉਣ ਲਈ ਮੰਗ ਕੀਤੀ,ਗ੍ਰਾਮ ਪੰਚਾਇਤ ਛੋਟੀ ਬੜੀ ਨੰਗਲ ਦੀ ਸਰਪੰਚ ਮੀਨਾ ਦੇਵੀ  ਨੇ  ਪਿੰਡ ਦੇ ਸ਼ਮਸ਼ਾਨਘਾਟ ਦੇ ਰਸਤੇ ਨੂੰ  ਪੱਕਾ ਕਰਨ ਲਈ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਗਰਾਂਟਾਂ ਦੇਣ ਦੀ ਮੰਗ ਕੀਤੀ । ਇਸੇ ਤਰ੍ਹਾਂ ਬਲਵਿੰਦਰ ਸਿੰਘ ਮਾਨ ਪ੍ਰਧਾਨ ਸਮਾਜ ਸੁਧਾਰ ਮੰਚ ਮੋਹਾਲੀ ਨੇ ਨੌਜਵਾਨਾਂ ਲਈ ਖੇਡਾਂ ਦੇ ਸਮਾਨ ਅਤੇ   ਸੁਖਵੰਤ ਸਿੰਘ ਨੇ ਸੈਕਟਰ 2 ਮੁੰਡੀ ਖਰੜ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਚੇਅਰਮੈਨ ਸ਼੍ਰੀ ਵਿਜੇ ਸ਼ਰਮਾ ਟਿੰਕੂ ਨੇ ਉਪਰੋਕਤ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਨ ਦਾ ਭਰੋਸਾ ਦਿਵਾਇਆ ਇਸ ਮੀਟਿੰਗ ਵਿੱਚ ਕਰੋਨਾ ਵਾਇਰਸ ਕਾਰਨ ਸਮਾਜਿਕ ਦੂਰੀ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ ਤੇ ਕਰੋਨਾ ਵਾਇਰਸ ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਚੰਦਰ ਮੁੱਖੀ ਜਨਰਲ ਸਕੱਤਰ ਆਲ ਇੰਡੀਆ ਬਾਸਕਟਬਾਲ ਫੈਡਰੇਸ਼ਨ ਪੰਜਾਬ, ਪਰੇਮ ਕੁਮਾਰ ਅੰਕੜਾ ਸਲਾਹਕਾਰ ਮੋਹਾਲੀ, ਕੁਲਦੀਪ ਸਿੰਘ ਓਇੰਦ ਪੀ ਏ ਚੇਅਰਮੈਨ ਯੋਜਨਾ ਕਮੇਟੀ ਐਸ.ਏ.ਐਸ ਨਗਰ, ਸਤਵੰਤ ਸਿੰਘ ਦਾਤਾਰਪੁਰ ਸਮਾਜ ਸੇਵੀ, ਪਰਮਜੀਤ ਸਿੰਘ ਪੰਮੀ , ਵਿਨੋਦ ਕੁਮਾਰ ਕੁਰਾਲੀ ਅਤੇ  ਕੁਲਵੀਰ ਸਿੰਘ ਆਦਿ ਹਾਜ਼ਰ ਸਨ।