5 Dariya News

ਕੋਵਿਡ ਤੋਂ ਜਾਗਰੂਕ ਕਰਨ ਲਈ ਪਟਿਆਲਾ ਪੁਲਿਸ ਵੱਲੋਂ ਜਾਗਰੂਕਤਾ ਵੈਨ ਰਵਾਨਾ

5 Dariya News

ਪਟਿਆਲਾ 05-Sep-2020

ਪਟਿਆਲਾ ਪੁਲਿਸ ਵੱਲੋਂਮਿਸ਼ਨ ਫ਼ਤਿਹ ਤਹਿਤ ਪੰਜਾਬ ਸਰਕਾਰ ਦੇ ਕੋਵਿਡ ਸਬੰਧੀ ਦਿਸ਼ਾ ਨਿਰਦੇਸ਼ਾਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਅੱਜ ਜਾਗਰੂਕਤਾ ਵੈਨ ਰਵਾਨਾ ਕੀਤੀ ਗਈ। ਵੈਨ ਨੂੰ ਰਵਾਨਾ ਕਰਨ ਮੌਕੇ ਉਪ ਕਪਤਾਨ ਪੁਲਿਸ ਟਰੈਫ਼ਿਕ ਅੱਛਰੂ ਰਾਮ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਦੇ ਹੁਕਮਾਂ ਅਨੁਸਾਰ ਅਤੇ ਐਸ.ਪੀ. ਟਰੈਫ਼ਿਕ ਪਲਵਿੰਦਰ ਸਿੰਘ ਚੀਮਾ ਦੇ ਦਿਸਾਂ ਨਿਰਦੇਸ਼ਾਂ 'ਤੇ ਇੰਚਾਰਜ ਟਰੈਫ਼ਿਕ ਰਣਜੀਤ ਸਿੰਘ ਬੈਹਣੀਵਾਲ ਦੀ ਯੋਗ ਅਗਵਾਈ ਹੇਠ ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਜਾਗਰੂਕਤਾ ਵੈਨ ਰਵਾਨਾ ਕੀਤੀ ਗਈ ਹੈ।ਡੀ.ਐਸ.ਪੀ. ਨੇ ਦੱਸਿਆ ਕਿ ਇਸ ਜਾਗਰੂਕਤਾ ਵੈਨ 'ਤੇ ਐਸ.ਆਈ ਪਾਲ ਸਿੰਘ ਅਤੇ ਏ.ਐਸ.ਆਈ ਗੁਰਜਾਪ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ ਜੋ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਪੀਕਰ ਰਾਹੀ ਲੋਕਾਂ ਨੂੰ ਜਾਗਰੂਕ ਕਰਨਗੇ। ਇਹ ਜਾਗਰੂਕਤਾ ਵੈਨ ਸਲਮ ਬਸਤੀਆਂ ਵਿੱਚ ਪਹੁੰਚ ਕੇ ਲੋਕਾਂ ਨੂੰ ਕੋਰੋਨਾ ਬਿਮਾਰੀ ਬਾਰੇ ਜਾਗਰੂਕ ਕਰਵਾਏਗੀ ਅਤੇ ਲੋੜਵੰਦ ਵਿਅਕਤੀਆਂ ਨੂੰ ਮਾਸਕ ਅਤੇ ਸੈਨੇਟਾਈਜਰ ਵੀ ਮੁਫ਼ਤ ਵੰਡੇ ਜਾਣਗੇ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਵੈਨ ਪਟਿਆਲਾ ਜ਼ਿਲ੍ਹੇ ਦੀਆਂ ਸਬ-ਡਵੀਜ਼ਨਾਂ ਵਿੱਚ ਵੀ ਜਾ ਕੇ ਜਾਗਰੂਕ ਕਰੇਗੀ ਅਤੇ ਮਾਸਕ ਅਤੇ ਸੈਨੇਟਾਈਜਰ ਵੀ ਮੁਫ਼ਤ ਵੰਡੇ ਜਾਣਗੇ। ਜੇਕਰ ਕੋਈ ਵਿਅਕਤੀ ਸੜਕ ਉਤੇ ਬਿਨ੍ਹਾਂ ਮਾਸਕ ਘੁੰਮਦਾ ਮਿਲਦਾ ਹੈ ਤਾਂ ਉਸ ਨੂੰ ਮਾਸਕ ਵੀ ਦਿੱਤਾ ਜਾਵੇਗਾ ਅਤੇ ਜਾਗਰੂਕ ਵੀ ਕੀਤਾ ਜਾਵੇਗਾ ਤਾਂ ਜੋ ਇਸ ਕੋਰੋਨਾ ਬਿਮਾਰੀ ਤੋਂ ਮਿਸ਼ਨ ਫ਼ਤਿਹ ਕੋਵਿਡ-19 'ਤੇ ਜਿੱਤ ਹਾਸਲ ਕਰਕੇ ਪਟਿਆਲਾ ਜ਼ਿਲ੍ਹੇ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ ਅਤੇ ਜ਼ਿਲ੍ਹਾ ਪਟਿਆਲਾ ਦੇ ਵਸਨੀਕ ਪਹਿਲਾਂ ਦੀ ਤਰ੍ਹਾਂ ਖੁਸਹਾਲੀ ਭਰਿਆ ਜੀਵਨ ਬਤੀਤ ਕਰਨ।ਇਸ ਮੌਕੇ ਐਸ.ਆਈ ਕੁਲਦੀਪ ਸਿੰਘ ਇੰਚਾਰਜ ਐਮ.ਟੀ.ਓ ਬਰਾਂਚ ਪਟਿਆਲਾ ਤੋਂ ਇਲਾਵਾ ਸਿਟੀ ਟਰੈਫ਼ਿਕ ਪੁਲਿਸ ਪਟਿਆਲਾ ਦੇ ਕਰਮਚਾਰੀ ਏ.ਐਸ.ਆਈ ਜਰਨੈਲ ਸਿੰਘ, ਏ.ਐਸ.ਆਈ ਹਰੀ ਸਿੰਘ ਅਤੇ ਏ.ਐਸ.ਆਈ ਕੇਵਲ ਸਿੰਘ ਵੀ ਹਾਜਰ ਸੀ। ਇਸ ਵੈਨ 'ਤੇ ਤਾਇਨਾਤ ਕਰਮਚਾਰੀਆਂ ਨੂੰ ਕਰੀਬ 3000 ਮਾਸਕ ਦਿੱਤੇ ਗਏ।