5 Dariya News

ਅਧਿਆਪਕ ਦਿਵਸ ਮੌਕੇ ਸਿੱਖਿਆ ਵਿਭਾਗ ਵੱਲੋਂ ਫਾਜ਼ਿਲਕਾ ਦੇ ਪੰਜ ਅਧਿਆਪਕਾਂ ਰਾਜ ਪੁਰਸਕਾਰ ਨਾਲ ਸਨਮਾਨਿਤ

ਅਧਿਆਪਕਾਂ ਲਈ ਮਾਣ ਸਨਮਾਨ ਚੰਗੀ ਕਾਰਗੁਜ਼ਾਰੀ ਤੇ ਮੋਹਰ: ਡਾ. ਸਿੱਧੂ

5 Dariya News

ਫਾਜਲਿਕਾ 05-Sep-2020

ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ ਤੇ ਵਿਸੇਸ ਪ੍ਰੋਗਰਾਮ ਉਲੀਕ ਕੇ ਵੈਬੀਨਾਰ ਰਾਹੀਂ ਸਮਾਰੋਹ ਕਰਕੇ ਅਧਿਆਪਕਾਂ ਨੂੰ ਰਾਜ ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਅਧਿਕਾਰੀ ਡਾ. ਤਿ੍ਰਲੋਚਨ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਦਫਤਰ ਦੇ ਆਡੀਟੋਰੀਅਮ ਵਿਖੇ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਸਕੱਤਰ ਕਿਸਨ ਕੁਮਾਰ ਦੀ ਦੇਖ ਰੇਖ ਵਿੱਚ ਵੈਬੀਨਾਰ ਰਾਹੀਂ ਰਾਜ ਪੁਰਸਕਾਰ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਅਧਿਆਪਕ ਵਰਗ ਨੂੰ ਇਸ ਵਿਸੇਸ ਮੌਕੇ ਤੇ ਜਿੱਥੇ ਵਧਾਈਆਂ ਦਿੱਤੀਆਂ ਉੱਥੇ ਹੀ ਕੋਵਿਡ-19 ਦੇ ਚੱਲਦਿਆਂ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਪੜਾਈ ਨੂੰ ਲੈ ਕੇ ਵੱਡੇ ਪੱਧਰ ਤੇ ਕੀਤੀਆਂ ਕੋਸ਼ਿਸ਼ਾਂ ਦੀ ਰੱਜ ਕੇ ਸ਼ਲਾਘਾ ਵੀ ਕੀਤੀ।ਇਸ ਤੋਂ ਪਹਿਲਾਂ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਅਧਿਆਪਕ ਵਰਗ ਅਤੇ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਹਰ ਸੰਭਵ ਕੋਸ਼ਿਸ਼ਾਂ ਅਤੇ ਕੰਮਾਂ ਤੋਂ ਜਾਣੂ ਵੀ ਕਰਵਾਇਆ ਅਤੇ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਦੇ ਨਾਲ ਨਾਲ ਸਾਰੇ ਅਧਿਆਪਕ ਵਰਗ ਨੂੰ ਅਧਿਆਪਕ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ। ਉਨਾਂ ਅੱਗੇ ਦੱਸਿਆ ਕਿ ਜ਼ਿਲਾ ਫਾਜਲਿਕਾ ਦੇ ਪੰਜ ਅਧਿਆਪਕ ਬਿ੍ਜ ਮੋਹਨ ਸਿੰਘ ਬੇਦੀ ਡਿਪਟੀ ਡੀਈਓ ਅਤੇ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਮੂਜੋਈਆ, ਡਾ.  ਨਵਜੀਤ ਕੌਰ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਹੀਰਾਂਵਾਲੀ, ਡਾ. ਅਮਿਤ ਜੁਨੇਜਾ ਇਕਨਾਮਿਕਸ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਬੂਆਣਾ, ਨੀਲਮ ਰਾਣੀ ਅੰਗਰੇਜੀ ਅਧਿਆਪਕਾ ਸਰਕਾਰੀ ਹਾਈ ਸਕੂਲ ਕਾਠਗੜ ਅਤੇ ਮਮਤਾ ਸਚਦੇਵਾ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਅਮਰਪੁਰਾ ਰਾਜ ਪੁਰਸਕਾਰ ਨਾਲ ਸਨਮਾਨੇ ਗਏ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਲੀਮੈਂਟਰੀ ਸਿੱਖਿਆ ਅਧਿਕਾਰੀ ਡਾ. ਸੁਖਵੀਰ ਸਿੰਘ ਬੱਲ ਨੈਸਨਲ ਅਵਾਰਡੀ ਨੇ ਦੱਸਿਆ ਕਿ ਸਾਦੇ ਤੇ ਪ੍ਰਭਾਵਸਾਲੀ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਵਧੀਆ ਕਾਰਗੁਜਾਰੀ ਵਾਲੇ ਅਧਿਆਪਕਾਂ ਨੂੰ ਜਿੱਥੇ ਰਾਜ ਪੱਧਰ ਤੇ ਸਨਮਾਨਿਤ ਕੀਤਾ ਗਿਆ, ਉੱਥੇ ਹੀ ਜ਼ਿਲਾ ਪੱਧਰ ਤੇ ਵੀ ਸਿੱਖਿਆ ਦੇ ਵੱਖ ਵੱਖ ਖੇਤਰਾਂ ਵਿੱਚ ਅਹਿਮ ਭੁਮਿਕਾ ਨਿਭਾਉਣ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਸੈਕੰਡਰੀ ਵਰਗ ਦੇ 70 ਅਧਿਆਪਕ ਅਤੇ ਅਧਿਕਾਰੀ ਸਮਾਰਟ ਸਕੂਲ ਵਰਕ,  ਐਨਰੋਲਮੈਂਟ, ਪੜੋ ਪੰਜਾਬ ਪੜਾਓ ਪੰਜਾਬ ਅਤੇ ਪੰਜਾਬ ਅਚੀਵਮੈਂਟ ਸਰਵੇ ਅਤੇ 22 ਅਧਿਆਪਕ ਅਤੇ ਅਧਿਕਾਰੀਆਂ ਨੂੰ  ਕੋਵਿਡ-19 ਦੀ ਮਹਾਂਮਾਰੀ ਦੌਰਾਨ ਸਕੂਲ ਦੇ ਕੰਮਾਂ ਦੇ ਨਾਲ ਨਾਲ ਕੋਵਿਡ-19 ਲਈ ਨਿਭਾਈਆਂ ਜ਼ਿੰਮੇਵਾਰੀਆਂ ਦੇ ਲਈ ਵੀ ਸਨਮਾਨਿਤ ਕੀਤਾ ਗਿਆ। ਪ੍ਰਾਇਮਰੀ ਵਰਗ ਵਿੱਚ 16 ਅਧਿਆਪਕ, 1 ਬੀ.ਐਮ.ਟੀ., 1 ਸੀ. ਐਮ. ਟੀ.  ਅਤੇ ਡਾਈਟ ਲੈਕਚਰਾਰ ਰਜਨੀ ਜੱਗਾ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ। ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਅਤੇ ਸੈਕੰਡਰੀ ਸਿੱਖਿਆ ਵਲੋਂ ਸਮੁੱਚੇ ਅਧਿਆਪਕ ਵਰਗ ਨੂੰ ਤਨਦੇਹੀ ਅਤੇ ਮਿਹਨਤ ਨਾਲ ਆਪਣੀਆਂ ਸੇਵਾਵਾਂ ਹਰ ਖੇਤਰ ਵਿੱਚ  ਨਿਭਾਉਣ ਲਈ ਵਧਾਈ ਦਿੱਤੀ। ਇਸ ਮੌਕੇ ਪੰਮੀ ਸਿੰਘ ਜ਼ਿਲਾ ਕੋਆਰਡੀਨੇਟਰ, ਮਨੋਜ ਗੁਪਤਾ, ਸੁਰਿੰਦਰ ਕੁਮਾਰ ਸੋਨੀਆ ਮੈਡਮ ਐੱਮ ਆਈ ਐਸ ਕੋਆਰਡੀਨੇਟਰ, ਲਵਜੀਤ ਸਿੰਘ ਨੈਸਨਲ ਅਵਾਰਡੀ  ਅਧਿਆਪਕ, ਰਾਜਿੰਦਰ ਕੁਮਾਰ ਜ਼ਿਲਾ ਕੋਆਰਡੀਨੇਟਰ, ਸੰਦੀਪ ਕੁਮਾਰ ਸੋਸ਼ਲ ਮੀਡੀਆ ਇੰਚਾਰਜ ਜ਼ਿਲਾ ਫਾਜਿਲਕਾ, ਰੋਕਸੀ ਫੁਟੇਲਾ ਮੈਂਬਰ ਸਿੱਖਿਆ ਸੁਧਾਰ ਕਮੇਟੀ,  ਸਿਮਲਜੀਤ ਸਿੰਘ, ਰਾਕੇਸ਼ ਕੁਮਾਰ ਸੁਪਰਡੈਂਟ ਅਤੇ ਅਤੁਲ ਕੁਮਾਰ ਹਾਜਰ ਰਹੇ। ਪ੍ਰੋਗਰਾਮ ਦੌਰਾਨ ਕੋਵਿਡ-19  ਦੀਆਂ ਹਦਾਇਤਾਂ ਦੇ ਪਾਲਣ ਦਾ ਵਿਸੇਸ ਦਾ ਰੱਖਿਆ ਗਿਆ ।