5 Dariya News

ਪੰਜਾਬ ਅਚੀਵਮੈਂਟ ਸਰਵੇ ਨੂੰ ਲੈ ਕੇ ਜਿਲਾ ਸਿੱਖਿਆ ਅਧਿਕਾਰੀ ਵੱਲੋਂ ਏਡਿਡ ਸਕੂਲਾਂ ਦੇ ਮੁਖੀਆਂ ਨਾਲ ਕੀਤੀ ਗਈ ਮੀਟਿੰਗ

5 Dariya News

ਪਠਾਨਕੋਟ 26-Aug-2020

ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਸਰਕਾਰੀ ਸਕੂਲਾਂ ਦੀ ਹਰ ਪੱਖ ਤੋਂ ਬੇਹਤਰੀ ਨਾਲ ਲੈ ਕੇ ਵਿੱਢੀ ਮੁਹਿੰਮ ‘ਪੰਜਾਬ ਅਚੀਵਮੈਂਟ ਸਰਵੇ‘ ਸਬੰਧੀ ਸ਼ੁਰੂ ਕੀਤੀ ਗਈ ਵੱਖ-ਵੱਖ ਸਕੂਲ ਮੁਖੀਆ ਨਾਲ ਮੀਟਿੰਗ ਦੀ ਲੜੀ ਵਿੱਚ ਅੱਜ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰੀ ਬਲਦੇਵ ਰਾਜ ਵੱਲੋਂ ਏਡਿਡ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰੀ ਬਲਦੇਵ ਰਾਜ ਨੇ ਦੱਸਿਆ ਕਿ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਰਜ ਦੇ ਸ਼ੁਰੂ ਕੀਤੇ ਗਏ ਇਸ ਸਰਵੇ ਤਹਿਤ ਪਹਿਲੀ ਤੋਂ ਬਾਰਵੀ ਜਮਾਤ ਦੇ ਲਰਨਿੰਗ ਆਊਟ ਕਮ ਸਬੰਧੀ ਛੇ ਵਿਸ਼ਿਆਂ ਦੇ  ਜਿਸ ਵਿੱਚ ਪੰਜਾਬੀ, ਹਿੰਦੀ, ਅੰਗ੍ਰੇਜੀ, ਸਾਇੰਸ, ਗਣਿਤ ਅਤੇ ਸਮਾਜਿਕ ਵਿਗਿਆਨ ਦੇ ਮਲਟੀਪਲ ਚੁਆਇਸ ਦੇ ਪ੍ਰਸ਼ਨ ਪੱਤਰ ਤਿਆਰ ਕਰਕੇ ਉਨਾਂ ਰਾਹੀਂ ਵਿਦਿਆਰਥੀਆਂ ਦੀ ਸਮਝਨ ਸ਼ਕਤੀ, ਯਾਦ ਸ਼ਕਤੀ ਅਤੇ ਲਾਗੂ ਕਰਨ ਦੀ ਸ਼ਕਤੀ ਬਾਰੇ ਜਾਣਿਆ ਜਾਵੇਗਾ।  ਜਿਸ ਦੇ ਅਧਾਰ ਤੇ ਹੀ ਵੱਖ-ਵੱਖ ਵਿਧੀਆਂ ਰਾਹੀਂ ਪਾਠ ਕ੍ਰਮ, ਪੜਾਉਣ ਦੀ ਵਿਧੀਆਂ ਅਤੇ ਪ੍ਰਯੋਗੀ ਸਮੱਗਰੀ ਨੂੰ ਤਿਆਰ ਕੀਤਾ ਜਾਵੇਗਾ ਤਾਂ ਕਿ ਹਰ ਵਿਦਿਆਰਥੀ ਹਰ ਵਿਸ਼ੇ ਤੇ ਗਹਿਨ ਅਧਿਐਨ ਵਿੱਚ ਦਿਲਚਸਪੀ ਨਾਲ ਕੰਮ ਕਰੇ ਅਤੇ ਉਸ ਬਾਰੇ ਨਾ ਕੇਵਲ ਪੜਿਆ ਹੋਵੇ, ਬਲਿਕ ਉਸ ਨੂੰ ਪੂਰਾ ਗਿਆਨ ਵੀ ਹੋਵੇ ਅਤੇ ਵਿਸ਼ਾ ਵਸਤੂ ਬਾਰੇ ਜਾਣ ਕੇ ਹਰ ਵਿਦਿਆਰਥੀ ਉਸ ਨੂੰ ਲੋੜ ਅਨੁਸਾਰ ਆਪਣੇ ਜੀਵਨ ਅਤੇ ਕਰਮ ਖੇਤਰ ਵਿੱਚ ਲਾਗੂ ਕਰ ਸਕੇ।ਇਸ ਦੇ ਮਹੀਨਾਵਾਰ ਟੈਸਟਾਂ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ ਸਤੰਬਰ ਤੋਂ ਨਵੰਬਰ ਮਹੀਨੇ ਤੱਕ ਚੱਲਣਗੇ। ਇਸਦੇ ਲਈ ਸਾਰੇ ਅਧਿਆਪਕਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਜਾ ਰਹੀ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਉਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰੀ ਰਮੇਸ ਲਾਲ ਠਾਕੁਰ ਨੇ ਦੱਸਿਆ ਕਿ ਅਧਿਆਪਕਾਂ ਦੀ ਟਰੇਨਿੰਗ ਐਪ ਰਾਹੀਂ ਕਰਵਾਈ ਜਾ ਰਹੀ ਹੈ ਜਿਸ ਦਾ ਸਮਾਂ 2 ਘੰਟੇ ਹੋਵੇਗਾ। 

ਸਵੇਰ ਦੀ ਸਿਫਟ ਸਵੇਰੇ 10 ਤੋਂ 12 ਵਜੇ ਅਤੇ ਸ਼ਾਮ ਦੀ ਸਿਫਟ ਸਮਾਂ ਸਾਮ 4 ਤੋਂ 6 ਵਜੇ ਰਹੇਗਾ। ਇਕ ਟੀਚਰ ਗਰੁੱਪ ਵਿੱਚ 85 ਦੇ ਲਗਭਗ ਅਧਿਆਪਕ ਇਸ ਟ੍ਰੇਨਿੰਗ ਵਿੱਚ ਸ਼ਾਮਿਲ ਹੋ ਸਕਣਗੇ। ਇਕ ਗਰੁੱਪ ਦੀ ਟਰੇਨਿੰਗ 2 ਦਿਨਾਂ ਦੀ ਰਹੇਗੀ ਜਿਸ ਵਿੱਚ ਟੇ੍ਰਨਿੰਗ ਸਮੇਂ ਹਰੇਕ ਅਧਿਆਪਕ ਨੂੰ ਜ਼ਰੂਰੀ ਨੁਕਤੇ ਨੋਟ ਕਰਨ ਲਈ ਕਾਪੀ ਅਤੇ ਪੈਨ ਲੈ ਕੇ ਬੈਠਨਾ ਜ਼ਰੂਰੀ ਹੋਵੇਗਾ। ਟ੍ਰੇਨਿੰਗ ਮੀਟਿੰਗ ਦਾ ਲਿੰਕ ਸਕੂਲ ਮੁਖੀਆ ਅਤੇ ਅਧਿਆਪਕਾ ਨੂੰ ਭੇਜ਼ ਦਿੱਤਾ ਜਾਵੇਗਾ ਅਤੇ ਸਕੂਲ ਮੁਖੀ ਆਪਣੇ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਟ੍ਰੇਨਿੰਗ ਵਿੱਚ ਜੁਆਇੰਨ ਕਰਨਾ ਲਾਜਮੀ ਕਰਨਗੇ।ਉਨਾਂ ਦੱਸਿਆ ਕਿ ਟਰੇਨਿੰਗ ਦੀ ਜਿੰਮੇਵਾਰੀ ਸਮੂੱਚੀ ਪੜੋਂ ਪੰਜਾਬ ਪੜਾਓ ਪੰਜਾਬ ਟੀਮ ਤੇ ਰਹੇਗੀ।ਇਸ ਟ੍ਰੇਨਿੰਗ ਵਿੱਚ ਸਾਰੇ ਏਡਿਡ ਸਕੂਲਾਂ ਦੇ ਅਧਿਆਪਕ ਸ਼ਾਮਿਲ ਹੋਣਗੇ। ਟ੍ਰੇਨਿੰਗ ਤੋਂ ਬਾਅਦ ਇਹ ਅਧਿਆਪਕ ਸਾਰੇ ਵਿਦਿਆਰਥੀਆਂ ਨੂੰ  ਪੰਜਾਬ ਅਚੀਵਮੈਂਟ ਸਰਵੇ ਦੇ ਪੈਟਰਨ ਅਨੁਸਾਰ ਪੜਾਉਣ ਅਤੇ ਕਾਰਗੁਜਾਰੀ ਦੀ ਫੀਡ ਬੈਕ ਵੀ ਦੇਣਗੇ। ਟੀਚਰ ਟਰੇਨਿੰਗ ਦੀ ਸਮਾਪਤੀ ਤੋਂ ਬਾਅਦ ਵੀ ਅਧਿਆਪਕਾਂ ਤੋਂ ਸੁਝਾਅ ਅਤੇ ਤਕਨੀਕ ਸਬੰਧੀ ਗੂਗਲ ਫਾਰਮ ਰਾਹੀਂ ਹਰੇਕ ਟੀਚਰ ਤੋਂ ਫੀਡ ਬੈਕ ਲਈ ਜਾਵੇਗੀ।ਮੀਟਿੰਗ ਵਿੱਚ ਰਕੇਸ ਕੁਮਾਰ ਪਿ੍ਰੰਸੀਪਲ ਆਰਿਆ ਸੀਨੀਅਰ ਸੈਕੰਡਰੀ ਸਕੂਲ ( ਮੁੰਡੇ), ਮਧੂ ਬਾਲਾ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ, ਮਿਸੇਜ ਮਨਜੀਤ ਐਵਲਿਨ ਮਿਸਨ ਸਕੂਲ ਪਠਾਨਕੋਟ, ਰਿੰਪੀ ਗੁਰੂ ਅਰਜੁਨ ਦੇਵ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ, ਰਣਜੀਤ ਸਿੰਘ ਆਈਡੀ ਐਸਡੀ ਸੀਨੀਅਰ ਸੈਕੰਡਰੀ ਲਮੀਨੀ, ਸੰਦੀਪ ਕੁਮਾਰ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਝਾਖੋਲਾੜੀ, ਨਰਿੰਦਰ ਸਿੰਘ ਸੰਤ ਆਸਰਮ ਮਹਾਂਵਿਦਿਆਲਾ ਹਾਈ ਸਕੂਲ ਪਠਾਨਕੋਟ, ਭੁਪਿੰਦਰ ਸਿੰਘ ਐਸ ਐਮ ਡੀ ਰਾਜਪੂਤ ਹਾਈ ਸਕੂਲ ਸੁਜਾਨਪੁਰ, ਜੋਤੀ ਔਹਰੀ, ਵਜੀਰ ਕੌਰ ਸਨਾਤਨ ਧਰਮ ਗਰਲਜ਼ ਸਕੂਲ ਪਠਾਨਕੋਟ, ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।