ਯੂਥ ਕਾਂਗਰਸ ਲਗਾਏਗੀ ਖਰੜ ਸ਼ਹਿਰ ਦੀ ਹਰ ਵਾਰਡ ਵਿੱਚ ਪੌਧੇ : ਰਾਜਬੀਰ ਸਿੰਘ ਰਾਜੀ
5 Dariya News
ਖਰੜ 20-Aug-2020
"ਰੁੱਖ ਲਗਾਓ ਜ਼ਿੰਦਗੀ ਬਚਾਓ ਮੁਹਿੰਮ" ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਖਰੜ ਯੂਥ ਕਾਂਗਰਸ ਦੇ ਪ੍ਰਧਾਨ ਰਾਜਬੀਰ ਸਿੰਘ ਰਾਜੀ ਵੱਲੋਂ ਸਵਰਗੀਏ ਪ੍ਧਾਨ ਮੰਤਰੀ ਰਾਜੀਵ ਗਾਂਧੀ ਜੀ ਦੀ ਜਯੰਤੀ ਮੌਕੇ ਬੂਟੇਆ ਦੀ ਛਬੀਲ ਲਗਾ ਕੇ ਕੀਤੀ ਗਈ। ਇਸ ਮੌਕੇ ਉਹਨਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਪਰਿਯਾਵਰਨ ਨੂੰ ਬਚਾਉਣ ਲਈ ਬੂਟੇ ਹੀ ਇਕ ਮਾਤਰ ਕੁਦਰਤਿ ਸਰੋਤ ਹਨ ਸਬ ਨੂੰ ਇਕ ਬੂਟਾ ਜਰੂਰ ਲਗਾਉਣਾ ਚਾਹਿਦਾ ਹੈ। ਸਵਰਗੀਏ ਸ੍ਰੀ ਰਜ਼ੀਵ ਗਾਂਧੀ ਜੀ ਦੀ 76ਵੀਂ ਜਯੰਤੀ ਮੌਕੇ ਹਲਕਾ ਖਰੜ ਯੂਥ ਕਾਂਗਰਸ ਦੀ ਸਮੁੱਚੀ ਟੀਮ ਵੱਲੋਂ ਵਾਰਡ ਤੋ ਵਾਰਡ ਰੁੱਖ ਲਗਾਓ ਮੁਹਿਮ ਦਾ ਆਗਾਜ਼ ਕੀਤਾ ਗਿਆ। ਇਸ ਮੁਹਿਮ ਦੀ ਸ਼ੁਰੂਆਤ ਖਰੜ ਸ਼ਹਿਰ ਦੀ ਵਾਰਡ ਨੰਬਰ 12 ਤੋਂ ਹਲਕਾ ਪ੍ਰਧਾਨ ਰਾਜਬੀਰ ਸਿੰਘ ਰਾਜੀ ਵੱਲੋਂ ਕੀਤੀ ਗਈ। ਪ੍ਰਧਾਨ ਨੇ ਦਸਿਆ ਕਿ ਖਰੜ ਸ਼ਹਿਰ ਦੀਆਂ 27 ਵਾਰਡਾ ਵਿੱਚ ਮੁੱਖ ਸੇਵਾਦਾਰ ਹਲਕਾ ਖਰੜ ਸ:ਜਗਮੋਹਨ ਸਿੰਘ ਕੰਗ ਜੀ ਦੀ ਅਗਵਾਹੀ ਵਿੱਚ ਬੂਟੇ ਲਗਾਉਣ ਦਾ ਅਭਿਆਨ ਚਲਾਇਆ ਜਾਵੇਗਾ। ਇਸ ਮੌਕੇ ਜ਼ਿਲਾ ਮੋਹਾਲੀ ਯੂਥ ਕਾਂਗਰਸ ਦੇ ਪ੍ਰਧਾਨ ਕੰਵਰ ਬੀਰ ਸਿੰਘ ਸਿੱਧੂ ,ਮੀਤ ਪ੍ਰਧਾਨ ਸਤੀਸ਼ ਕੁਮਾਰ,ਮੀਤ ਪ੍ਰਧਾਨ ਲਾਡੀ ਚਕਲ, ਗੁਨਦੀਪ ਵਰਮਾ ਵਾਇਸ ਪ੍ਰਧਾਨ ਖਰੜ,ਸਕੱਤਰ ਕਾਂਗਰਸ ਕਮਲ ਜੀਤ ਅਰੋੜਾ,ਦੀਪਕ ਵਰਮਾ ਆਦਿ ਯੂਥ ਕਾਂਗਰਸੀ ਹਾਜ਼ਰ ਸਨ।