ਪੰਜਾਬ ਸਰਕਾਰ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ-ਬਲਵਿੰਦਰ ਸਿੰਘ ਲਾਡੀ
ਸ੍ਰੀ ਹਰਗੋਬਿੰਦਪੁਰ ਵਿਖੇ ਲੱਗੇ ਪਲੇਸਟਮੈਂਟ ਕੈਂਪ ਵਿਚ 45 ਪ੍ਰਾਰਥੀਆਂ ਦੀ ਚੋਣ
5 Dariya News
ਗੁਰਦਾਸਪੁਰ 18-Aug-2020
ਸਰਕਾਰ ਵਲੋ ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਦਿੱਤੀਆ ਗਈਆ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਘਰ ਘਰ ਰੋਜਗਾਰ ਸਕੀਮ ਤਹਿਤ ਅੱਜ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ , ਗੁਰਦਾਸਪੁਰ ਵਲੋਂ ਸ਼੍ਰੀ ਹਰਗੋਬਿੰਦਪੁਰ ਵਿਖੇ ਪਲੇਸਮੈਟ ਕੈਂਪ ਲਗਾਇਆ , ਜਿਸ ਵਿਚ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਮੇਲੇ ਵਿੱਚ ਐਸ.ਆਈ.ਐਸ ਸਕਿਊਰਿਟੀ ਕੰਪਨੀ ਨੇ ਸ਼ਿਰਕਤ ਕੀਤੀ । ਕੰਪਨੀ ਵਲੋਂ ਅਧਿਕਾਰੀ ਜੈ ਕਿਸ਼ਨਪਲੇਸਮੈਂਟ ਕੈਂਪ ਵਿੱਚ ਹਾਜਰ ਹੋਏ ।ਇਸ ਮੌਕੇ ਗੱਲਬਾਤ ਦੌਰਾਨ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਕੋਵਿਡ-19 ਦੇ ਚੱਲਦਿਆਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈੱ ਕਰਵਾਉਣ ਲਈ ਬਲਾਕ ਪੱਧਰ ਤੇ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਕੈਪਟਨ ਸਰਕਾਰ ਜਿਥੇ ਕੋਰੋਨਾ ਵਾਇਰਸ ਵਿਰੁੱਝ ਦੰਗ ਲੜ ਰਹੀ ਹੈ ਉਸਦੇ ਨਾਲ ਸੂਬੇ ਅੰਦਰ ਵਿਕਾਸ ਕੰਮ ਵੀ ਤੇਜ਼ਗਤੀ ਨਾਲ ਕਰਵਾਏ ਜਾ ਰਹੇ ਹਨ। ਉਨਾਂ ਕਿਹਾ ਕਿ ਲੋਕਾਂ ਦਾ ਸਹਿਯੋਗ ਨਾਲ ਕੋਰੋਨਾ ਵਾਇਰਸ ਵਿਰੁੱਧ ਲੜੀ ਜਾ ਰਹੀ ਜੰਗ ਜਿੱਤੀ ਜਾਵੇਗੀ। ਉਨਾਂ ਪਸੇਲਮੈਂਟ ਵਿਚ ਆਈ ਪ੍ਰਾਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਪਰੇਰਿਤ ਕੀਤਾ।ਕੰਪਨੀ ਵਲੋਂ ਲਈ ਯੋਗਤਾ 10ਵੀਤੋਂ 12ਵੀ ਪਾਸ ਪ੍ਰਾਰਥੀਆਂ ਦੀ ਚੋਣ ਕੀਤੀ ਜਾਣੀ ਸੀ । ਪਲੇਸਮੈਂਟ ਕੈਂਪ ਵਿੱਚ 50 ਪ੍ਰਾਰਥੀਆ ਹਾਜਰ ਹੋਏ । ਕੰਪਨੀ ਦੇ ਅਧਿਕਾਰੀਆਂ ਵਲੋਂ ਪ੍ਰਾਰਥੀਆ ਦੀ ਇੰਟਰਵਿਊ ਲਈ ਗਈ ।ਟਰਵਿਊ ਲੈਣ ਉਪਰੰਤ 45 ਪ੍ਰਾਰਥੀਆਂ ਦੀ ਸਕਿਊਰਿਟੀ ਗਾਰਡ ਵਜੋਂ ਚੋਣ ਕੀਤੀ ਗਈ । ਚੁਣੇ ਗਏ ਪ੍ਰਾਰਥੀਆਂ ਨੂੰ ਮੋਕੇ ਤੇ ਹੀ ਆਫਰ ਲੈਟਰ ਵੰਡੇ ਗਏ ।ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ 10000 ਰੁਪਏ ਤਨਖਾਹ ਮੁਹੱਈਆ ਕਰਵਾਈ ਜਾਵੇਗੀ । ਇਸ ਮੌਕੇ ਮੇਲੇ ਵਿੱਚ ਆਏ ਹੋਏ ਪ੍ਰਾਰਥੀਆਂ ਨੂੰ ਕਰੋਨਾ ਵਾਇਰਸ ਤੋਂ ਬਚਣ ਬਾਰੇ ਜਾਣਕਾਰੀ ਵੀ ਦਿੱਤੀ ਗਈ । ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਗਈ। ਪਲੈਸਮੈਂਟ ਅਫਸਰ ਵਰੁਣ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਸਕੀਮ ਤਹਿਤ ਬੇਰੁਜਗਾਰ ਨੌਜਵਾਨਾਂ ਨੂੰ ਇਹਨਾਂ ਪਲੇਸਮੈਂਟ ਕੈਂਪਾਂ ਦੌਰਾਨ ਰੋਜਗਾਰ ਮੁੱਹਈਆ ਕਰਵਾਇਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਵੱਖ-ਵੱਖ ਕੰਪਨੀਆ ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਲੋਂ ਵੱਖ-ਵੱਖ ਹਲਕਆਂ ਦੇ ਵਿੱਚ ਪਲੇਸਮੈਂਟ ਕੈਂਪ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਬੇਰੁਜਗਾਰ ਪ੍ਰਾਰਥੀਆ ਨੂੰ ਰੋਜਗਾਰ ਮੁਹਈਆ ਕਰਵਾਇਆ ਜਾ ਸਕੇ ਅਤੇ ਇਹਨਾਂ ਪ੍ਰਾਰਥੀਆ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ । ਇਸ ਮੌਕੇ ਡਾ. ਵਰੁਣ ਜੋਸ਼ੀ ਪਲੇਸਮੈਂਟ ਅਫਸਰ ਹਾਜਰ ਸਨ।