5 Dariya News

ਮਿਸ਼ਨ ਫਤਿਹ-ਸ਼੍ਰੀ ਕ੍ਰਿਸ਼ਨਾ ਹਸਪਤਾਲ ਨੇ ਆਪਣੇ ਮੌਜੂਦਾ ਕੇਵਿਡ ਕੇਅਰ ਸੈਂਟਰ 'ਚ ਹੋਰ 20 ਬਿਸਤਰੇ ਜੋੜੇ

ਨਿੱਜੀ ਹਸਪਤਾਲ ਇਸ ਔਖੀ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਕਰਨ : ਸੁਖਵਿੰਦਰ ਸਿੰਘ ਬਿੰਦਰਾ

5 Dariya News

ਲੁਧਿਆਣਾ 18-Aug-2020

ਸ਼੍ਰੀ ਕ੍ਰਿਸ਼ਨਾ ਹਸਪਤਾਲ (ਚੈ.) ਮਾਡਲ ਟਾਊਨ, ਲੁਧਿਆਣਾ ਵੱਲੋਂ ਆਪਣੇ ਕੋਵਿਡ ਕੇਅਰ ਸੈਂਟਰ ਵਿੱਚ 20 ਬਿਸਤਰੇ ਜੋੜ ਦਿੱਤੇ ਹਨ। ਇਸ ਮੌਕੇ ਬੋਲਦਿਆਂ ਚੇਅਰਮੈਨ ਸੁਖਬਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਪੰਜਾਬ ਯੂਥ ਡਵੈਲਪਮੈਂਟ ਬੋਰਡ ਪੰਜਾਬ, ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਰਾਜ ਦੇ ਨੌਜਵਾਨਾਂ ਅਤੇ ਵਸਨੀਕਾਂ ਦੀ ਭਲਾਈ ਅਤੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਨਾਲ  ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਹਾਜ਼ਰ ਸਨ।ਚੇਅਰਮੈਨ ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਸ਼੍ਰੀ ਖੁਸ਼ਬਕਤ ਰਾਏ ਉਪਲਿਸ਼, ਪ੍ਰੈਜ਼ੀਡੈਂਟ, ਸ਼੍ਰੀ ਕ੍ਰਿਸ਼ਨਾ ਹਸਪਤਾਲ (ਚੈ.) ਅਤੇ ਪੂਰੀ ਮੈਨੇਜਮੈਂਟ ਦਾ 20 ਬੈੱਡ ਕੋਵਿਡ ਕੇਅਰ ਸੈਂਟਰ ਵਿੱਚ ਜੋੜਨ ਲਈ ਧੰਨਵਾਦ ਕੀਤਾ।ਇਸ ਮੌਕੇ ਬੋਲਦਿਆਂ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਜਿੱਥੇ ਮੁੱਖ ਤੌਰ ਤੇ ਸਰਕਾਰੀ ਹਸਪਤਾਲ ਪਹਿਲਾਂ ਲੋਕਾਂ ਦੀ ਸਿਹਤ ਸੁਰੱਖਿਆ ਵਿੱਚ ਸ਼ਾਮਿਲ ਸਨ, ਉੱਥੇ ਹੀ ਕਈ ਨਿੱਜੀ ਹਸਪਤਾਲਾਂ ਨੇ ਕੋਵਿਡ-19 ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਸ. ਬਿੰਦਰਾ ਨੇ ਕਿਹਾ ਕਿ ਪੰਜਾਬ ਯੂਥ ਡਵੈਲਪਮੈਂਟ ਬੋਰਡ (ਪੰਜਾਬ ਸਰਕਾਰ) ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਜਿਲ੍ਹੇ ਵਿੱਚ ਬਿਸਤਰਿਆਂ ਦੀ ਕੋਈ ਘਾਟ ਨਾ ਹੋਵੇ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਭਲਾਈ ਲਈ ਜ਼ਿਲ੍ਹੇ ਵਿੱਚ ਮੌਜੂਦਾ ਬਿਸਤਰਿਆਂ ਵਿੱਚ ਲੈਵਲ-2 ਅਤੇ ਲੈਵਲ-3 ਬਿਸਤਰਿਆਂ ਦੀ ਵਧੇਰੇ ਗਿਣਤੀ ਸ਼ਾਮਲ ਕੀਤੀ ਜਾ ਰਹੀ ਹੈ।

ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਸਮੂਹ ਨਿੱਜੀ ਹਸਪਤਾਲਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਔਖੀ ਘੜੀ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਕਰਨ ਤਾਂ ਜੋ ਉਹ ਇਸ ਘੜੀ ਵਿੱਚ ਸਮਾਜ ਲਈ ਸੱਚੀ ਸੇਵਾ ਕਰ ਸਕਣ। ਸ. ਬਿੰਦਰਾ ਨੇ ਰਾਜ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਕੇ ਸਰਕਾਰ ਨੂੰ ਸਹਿਯੋਗ ਕਰਨ।ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ ਦੇ ਇਲਾਜ ਲਈ ਬਿਸਤਰਿਆਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਮੋਬਾਈਲ ਐਪ ਐਚ.ਬੀ.ਐਮ.ਐੱਸ. ਪੰਜਾਬਂ ਰਾਹੀਂ ਜਾਂ ਸਰਕਾਰੀ ਵੈਬ ਲਿੰਕਸ “https://ludhiana.nic.in/notice/covid-19-bed-status-in-ludhiana-district/"  ਜਾਂ “www.hbmspunjab.in" ਰਾਹੀਂ ਖਾਲੀ ਬਿਸਤਰੇ ਦੀ ਸਥਿਤੀ ਦੀ ਜਾਂਚ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕੋਵਿਡ ਇਲਾਜ਼ ਮੁਹੱਈਆ ਕਰਵਾਉਣ ਵਾਲੇ ਸਾਰੇ ਨਿੱਜੀ ਹਸਪਤਾਲਾਂ ਦਾ ਡਾਟਾ ਮੋਬਾਈਲ ਐਪ ਦੇ ਨਾਲ ਨਾਲ ਵੈਬ ਲਿੰਕਸ ਉੱਤੇ ਜੋੜਿਆ ਗਿਆ ਹੈ।ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਨੇ ਹੋਰ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਆਪਣੇ ਹਸਪਤਾਲਾਂ 'ਚ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਤਾਂ ਜੋ ਉਹ ਅੱਜ ਦੀ ਇਸ ਔਖੀ ਘੜੀ 'ਚ ਸਮਾਜ ਲਈ ਸੱਚੀ ਸੇਵਾ ਕਰ ਸਕਣ।