ਰਾਣਾ ਗੁਰਮੀਤ ਸਿੰਘ ਸੋਢੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਅਮਰੁਤ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ
5 Dariya News
ਸ੍ਰੀ ਮੁਕਤਸਰ ਸਾਹਿਬ 15-Aug-2020
ਯੁਵਕ ਸੇਵਾਵਾਂ ਅਤੇ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਸੁਤੰਤਰਤਾ ਦਿਵਸ ਮੌਕੇ 29.18 ਕਰੋੜ ਰੁਪਏ ਦੀ ਲਾਗਤ ਨਾਲ ਮੋਜੂਦਾ ਨਹਿਰੀ ਪਾਣੀ ਤੇ ਅਧਾਰਿਤ ਕੋਟਕਪੂਰਾ ਰੋਡ ਤੇ ਬਣੀ ਜਲ ਸਪਲਾਈ ਸਕੀਮ ਲਈ ਨਹਿਰੀ ਪਾਣੀ 9.1 ਕਿਲੋਮੀਟਰ ਦੀ ਪਾਈਪ ਲਾਈਨ ਪਾ ਕੇ ਸਿੱਧਾ ਸਰਹਿੰਦ ਫੀਡਰ ਨਾਲ ਜੋੜਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।ਇਸ ਮੌਕੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਰਾਜ ਦੇ ਚੁਣੇ ਗਏ 16 ਸ਼ਹਿਰਾਂ ਵਿੱਚ ਜਲ ਸਪਲਾਈ, ਸੀਵਰੇਜ, ਨਿਕਾਸੀ, ਆਵਾਜਾਈ ਅਤੇ ਪਾਰਕਾਂ ਦੀਆਂ ਸਹੁਲਤਾਂ ਲਈ ਉਲੀਕੇ ਗਏ ਅਮਰੁਤ ਪ੍ਰੋਜੈਕਟ ਅਧਿਨ ਇਹ ਰਾਸ਼ੀ ਜਿਲ੍ਹੇ ਨੂੰ ਪ੍ਰਾਪਤ ਹੋਈ ਹੈ।ਇਸ ਜਲ ਸਪਲਾਈ ਸਕੀਮ ਤਹਿਤ ਨਵੀਂ ਮਸ਼ੀਨਰੀ ਅਤੇ ਅਤਿ ਆਧੁਨਿਕ ਸਕਾਡਾ ਸਿਸਟਮ ਲਗਾਇਆ ਜਾਣਾ ਹੈ। ਸਰਹਿੰਦ ਫੀਡਰ ਤੋਂ ਜਿਥੇ ਨਵੀਂ ਪਾਈਪ ਲਾਈਨ ਪਾਉਣ ਨਾਲ ਮੁਕਤਸਰ ਮਾਈਨਰ ਦੀ ਬੰਦੀ ਕਾਰਣ ਆਉਣ ਵਾਲੀ ਜਲ ਸਪਲਾਈ ਦੀ ਸਮੱਸਿਆ ਦਾ ਪੁਖਤਾ ਹੱਲ ਹੋ ਜਾਵੇਗਾ ।ਇਹ ਕੰਮ ਅਗਲੇ 18 ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਣਾ ਹੈ। ਇਸ ਮੌਕੇ ਸਰਦਾਰ ਸੌਢੀ ਨੇ ਵਾਤਾਵਰਨ ਸਾਫ ਸੁਥਰਾ ਰੱਖਣ ਲਈ ਪੋਦੇ ਵੀ ਲਗਾਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ, ਐਸ.ਐਸ.ਪੀ ਸ੍ਰੀਮਤੀ ਡੀ ਸੁਡਰਵਿਲੀ, ਸ੍ਰੀਮਤੀ ਕਰਨ ਕੌਰ ਬਰਾੜ ਸਾਬਕਾ ਐਮ.ਐਲ.ਏ, ਭਾਈ ਰਾਹੁਲ ਸਿੰਘ ਸੰਧੂ, ਸ੍ਰੀ ਹਰਚਰਨ ਸਿੰਘ ਸੋਥਾ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਮੌਜੂਦ ਸਨ।